''''ਜਹਾਜ਼ ''ਚ ਬੰਬ ਆ...!'''' IndiGo ਦੀ ਫਲਾਈਟ ''ਚ ਨੈਪਕਿਨ ''ਤੇ ਮੈਸੇਜ, ਲਖਨਊ ''ਚ ਕਰਵਾਈ ਐਮਰਜੈਂਸੀ ਲੈਂਡਿੰਗ
Sunday, Jan 18, 2026 - 01:45 PM (IST)
ਨੈਸ਼ਨਲ ਡੈਸਕ : ਦਿੱਲੀ ਤੋਂ ਬਾਗਡੋਗਰਾ (ਸਿਲੀਗੁੜੀ) ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਜਹਾਜ਼ ਦੇ ਅੰਦਰ ਬੰਬ ਹੋਣ ਦੀ ਲਿਖਤੀ ਧਮਕੀ ਮਿਲੀ। ਸੁਰੱਖਿਆ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਹਾਜ਼ ਨੂੰ ਤੁਰੰਤ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜਿਆ ਗਿਆ, ਜਿੱਥੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਨੈਪਕਿਨ 'ਤੇ ਲਿਖਿਆ ਸੀ ਧਮਕੀ ਭਰਿਆ ਨੋਟ
ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੀ ਦਹਿਸ਼ਤ ਜਹਾਜ਼ ਦੇ ਟੋਇਲਟ ਵਿੱਚ ਮਿਲੇ ਇੱਕ ਨੈਪਕਿਨ ਕਾਰਨ ਪੈਦਾ ਹੋਈ। ਇਸ ਨੈਪਕਿਨ 'ਤੇ ਹੱਥ ਨਾਲ ਲਿਖਿਆ ਹੋਇਆ ਸੀ, "ਪਲੇਨ ਵਿੱਚ ਬੰਬ"। ਜਿਵੇਂ ਹੀ ਕਰੂ ਮੈਂਬਰਾਂ ਦੀ ਨਜ਼ਰ ਇਸ ਨੋਟ 'ਤੇ ਪਈ, ਉਨ੍ਹਾਂ ਨੇ ਤੁਰੰਤ ਪਾਇਲਟ ਨੂੰ ਸੂਚਿਤ ਕੀਤਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਐਮਰਜੈਂਸੀ ਲੈਂਡਿੰਗ ਦਾ ਫੈਸਲਾ ਲਿਆ ਗਿਆ।
ਜਹਾਜ਼ ਵਿੱਚ 237 ਲੋਕ ਸਨ ਸਵਾਰ
ਐਤਵਾਰ ਸਵੇਰੇ ਲਗਭਗ 08:46 ਵਜੇ ਏਰ ਟ੍ਰੈਫਿਕ ਕੰਟਰੋਲ (ATC) ਨੂੰ ਇੰਡੀਗੋ ਦੀ ਫਲਾਈਟ ਨੰਬਰ 6E-6650 ਵਿੱਚ ਬੰਬ ਹੋਣ ਦੀ ਖ਼ਬਰ ਮਿਲੀ ਸੀ। ਜਹਾਜ਼ ਨੇ ਸਵੇਰੇ 09:17 ਵਜੇ ਲਖਨਊ ਏਅਰਪੋਰਟ 'ਤੇ ਸੁਰੱਖਿਅਤ ਲੈਂਡਿੰਗ ਕੀਤੀ। ਜਹਾਜ਼ ਵਿੱਚ 222 ਬਾਲਗ ਯਾਤਰੀ ਅਤੇ 8 ਨਵਜੰਮੇ ਬੱਚੇ ਸਵਾਰ ਸਨ। ਇਨ੍ਹਾਂ ਤੋਂ ਇਲਾਵਾ ਜਹਾਜ਼ ਵਿੱਚ 2 ਪਾਇਲਟ ਅਤੇ 5 ਕਰੂ ਮੈਂਬਰ (ਕੁੱਲ 237 ਲੋਕ) ਮੌਜੂਦ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਸੁਰੱਖਿਆ ਏਜੰਸੀਆਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ
ਲੈਂਡਿੰਗ ਤੋਂ ਤੁਰੰਤ ਬਾਅਦ ਜਹਾਜ਼ ਨੂੰ ਮੁੱਖ ਰਨਵੇ ਤੋਂ ਹਟਾ ਕੇ 'ਆਈਸੋਲੇਸ਼ਨ ਬੇਅ' ਵਿੱਚ ਲਿਜਾਇਆ ਗਿਆ। ਮੌਕੇ 'ਤੇ ਬੰਬ ਨਿਰੋਧਕ ਦਸਤਾ (BDDS), ਸਥਾਨਕ ਪੁਲਸ ਅਤੇ ਏਅਰਪੋਰਟ ਸੁਰੱਖਿਆ ਏਜੰਸੀਆਂ ਵੱਲੋਂ ਜਹਾਜ਼ ਦੇ ਕੋਨੇ-ਕੋਨੇ ਅਤੇ ਯਾਤਰੀਆਂ ਦੇ ਸਾਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਨੈਪਕਿਨ 'ਤੇ ਇਹ ਨੋਟ ਕਿਸ ਨੇ ਅਤੇ ਕਿਉਂ ਲਿਖਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
