ਇਨਸਾਨੀਅਤ ਸ਼ਰਮਸਾਰ! ਮੰਦਬੁੱਧੀ ਔਰਤ ਨੂੰ ਵੀ ਨਹੀਂ ਬਖਸ਼ਿਆ, ਘਰ ''ਚ ਇਕੱਲੀ ਦੇਖ ਗੁਆਂਢੀ ਹੀ ਕਰ ਗਿਆ ਕਾਂਡ
Monday, Mar 17, 2025 - 05:50 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ 'ਚ ਇਕ ਮੰਦਬੁੱਧੀ ਔਰਤ ਨਾਲ ਜਬਰ-ਜ਼ਨਾਹ ਦੀ ਘਟਨਾ ਸਾਹਮਣੇ ਆਈ ਹੈ। ਔਰਤ ਘਰ 'ਚ ਇਕੱਲੀ ਸੀ, ਜਦੋਂਕਿ ਉਸਦਾ ਬੇਟਾ ਖਾਣਾ ਲੈਣ ਬਾਹਰ ਗਿਆ ਸੀ। ਇਸੇ ਦੌਰਾਨ ਪਿੰਡ ਦਾ ਹੀ ਇਕ ਨੌਜਵਾਨ ਘਰ 'ਚ ਵਾੜ ਗਿਆ ਅਤੇ ਉਸਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਕਿਵੇਂ ਹੋਇਆ ਖੁਲਾਸਾ
ਘਟਨਾ ਦੌਰਾਨ ਔਰਤ ਦੀਆਂ ਚੀਕਾਂ ਸੁਣ ਕੇ ਗੁਆਂਢੀ ਨੂੰ ਸ਼ੱਕ ਹੋਇਆ। ਉਸਨੇ ਦਰਵਾਜ਼ੇ ਨੂੰ ਬਾਹਰੋਂ ਬੰਦ ਕਰ ਦਿੱਤਾ ਅਤੇ ਘਟਨਾ ਦੀ ਵੀਡੀਓ ਆਪਣੇ ਕੈਮਰੇ 'ਚ ਰਿਕਾਰਡ ਕਰ ਲਈ। ਗੁਆਂਢੀ ਨੇ ਤੁਰੰਤ ਪੀੜਤਾ ਦੇ ਬੇਠੇ ਨੂੰ ਫੋਨ ਕਰਕੇ ਬੁਲਾਇਆ। ਜਿਵੇਂ ਹੀ ਬੇਟਾ ਘਰ ਪਹੁੰਚਿਆ, ਦੋਸ਼ੀ ਛੱਡ ਤੋਂ ਛਾਲ ਮਾਰ ਕੇ ਦੌੜ ਗਿਆ।
ਪੁਲਸ ਦੀ ਕਾਰਵਾਈ
ਪੀੜਤਾ ਦੇ ਬੇਟੇ ਨੇ ਸਲੇਮਪੁਰ ਕੋਤਵਾਲੀ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਹਰਕਤ 'ਚ ਆਈ। ਖੁਦ ਐੱਸ.ਪੀ. ਵਿਕਰਾਂਤ ਵੀਰ ਮੌਕੇ 'ਤੇ ਪਹੁੰਚੇ ਅਤੇ ਜਾਂਚ ਕੀਤੀ। ਫੌਰੈਂਸਿਕ ਟੀਮ ਨੇ ਸਬੂਤ ਇਕੱਠੇ ਕਰ ਲਏ ਹਨ ਅਤੇ ਪੁਲਸ ਨੇ ਦੋਸ਼ੀ ਪਰਵੀਨ ਯਾਦਵ ਦੀ ਫੋਟੋ ਜਾਰੀ ਕਰ ਦਿੱਤੀ ਹੈ।
ਐੱਸ.ਪੀ. ਨੇ ਦੱਸਿਆ ਕਿ ਦੋਸ਼ੀ ਨੂੰ ਫੜਨ ਲਈ ਟੀਮਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਸੂਚਨਾ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ। ਦੋਸ਼ੀ ਅਤੇ ਉਸਦੇ ਪਰਿਵਾਰ ਵਾਲੇ ਫਰਾਰ ਹੋ ਗਏ ਹਨ ਪਰ ਪੁਲਸ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ 'ਚ ਜੁਟੀ ਹੈ।