ਬੌਸ ਨਾਲ ਸਿਗਰਟਨੋਸ਼ੀ ਕਰਨ ਵਾਲੇ ਮਰਦਾਂ ਨੂੰ ਜਲਦੀ ਮਿਲਦਾ ਹੀ ਪ੍ਰਮੋਸ਼ਨ : ਰਿਸਰਚ

12/12/2019 1:10:04 AM

ਨਵੀਂ ਦਿੱਲੀ – ਕੀ ਤੁਸੀਂ ਵੀ ਆਫਿਸ ’ਚ ਕੰਮ ਦੌਰਾਨ ਬੌਸ ਨਾਲ ਸਿਗਰਟ ਬ੍ਰੇਕ ਲੈਣ ਜਾਂਦੇ ਹੋ? ਉਂਝ ਤਾਂ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ ਪਰ ਤੁਹਾਡੀ ਇਹ ਆਦਤ ਤੁਹਾਨੂੰ ਵਰਕਪਲੇਸ ’ਤੇ ਪ੍ਰਮੋਸ਼ਨ ਦਿਵਾ ਸਕਦੀ ਹੈ। ਅਜਿਹਾ ਅਸੀਂ ਨਹੀਂ ਸਗੋਂ ਇਕ ਰਿਸਰਚ ਕਹਿ ਰਹੀ ਹੈ। ਵਰਕਪਲੇਸ ’ਤੇ ਜੇਕਰ ਕੋਈ ਮਰਦ ਸਿਗਰਟ ਬ੍ਰੇਕ ’ਤੇ ਜਾਂਦਾ ਹੈ ਤਾਂ ਉਹ ਅਕਸਰ ਔਰਤਾਂ ਦੀ ਤੁਲਨਾ ’ਚ ਲਾਭ ਹਾਸਲ ਕਰ ਲੈਂਦਾ ਹੈ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਨੈਸ਼ਨਲ ਬਿਊਰੋ ਆਫ ਇਕਨਾਮਿਕਸ ਰਿਸਰਚ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਪੇਪਰ ਮੁਤਾਬਿਕ ਜੇਕਰ ਤੁਹਾਡਾ ਮੈਨੇਜਰ ਮਰਦ ਹੈ ਅਤੇ ਉਹ ਸਿਗਰਟ ਪੀਂਦਾ ਹੈ ਤਾਂ ਬੌਸ ਨਾਲ ਸਮੋਕਿੰਗ ਦੀ ਹੈਬਿਟ ਸ਼ੇਅਰ ਕਰਨ ਵਾਲੇ ਮੇਲ ਕਾਲਿੰਗਸ ਨੂੰ ਉਨ੍ਹਾਂ ਲੋਕਾਂ ਦੀ ਤੁਲਨਾ ’ਚ ਜਲਦੀ ਪ੍ਰਮੋਸ਼ਨ ਮਿਲਣ ਦੀ ਸੰਭਾਵਨਾ ਰਹਿੰਦੀ ਹੈ, ਜੋ ਸਮੋਕਿੰਗ ਨਹੀਂ ਕਰਦੇ।

ਮਰਦ ਮੈਨੇਜਰ ਹੋਣ ਤਾਂ ਮਰਦਾਂ ਨੂੰ ਮਿਲਦਾ ਹੈ ਫਾਇਦਾ
ਇਹ ਨਤੀਜੇ ਉਸ ਵੱਡੀ ਸਟੱਡੀ ਦਾ ਹਿੱਸਾ ਹੈ, ਜਿਸ ’ਚ ਇਹ ਗੱਲ ਸਾਹਮਣੇ ਆਈ ਕਿ ਮਰਦ ਕਰਮਚਾਰੀ ਦੇ ਮੈਨੇਜਰ ਜੇਕਰ ਮਰਦ ਹੋਣ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਫਾਇਦਾ ਮਿਲਦਾ ਹੈ ਜਦੋਂਕਿ ਔਰਤਾਂ ਨੂੰ ਪ੍ਰਮੋਸ਼ਨ ਮਿਲਣ ਦਾ ਰੇਟ ਇਕੋ ਜਿਹਾ ਹੀ ਹੈ ਅਤੇ ਔਰਤਾਂ ਦੀ ਪ੍ਰਮੋਸ਼ਨ ’ਤੇ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਦਾ ਮੈਨੇਜਰ ਕੋਈ ਮਰਦ ਹੈ ਜਾਂ ਫਿਰ ਕੋਈ ਔਰਤ।

ਮਰਦਾਂ ਨੂੰ ਪ੍ਰਮੋਸ਼ਨ ਮਿਲਦੀ ਹੈ ਔਰਤਾਂ ਤੋਂ ਬਿਹਤਰ
ਹਾਰਵਰਡ ਬਿਜ਼ਨੈੱਸ ਸਕੂਲ ਦੇ ਜੋ ਕਿਊਲਨੇ ਅਤੇ ਯੂ. ਸੀ. ਐੈੱਲ. ਏ. ਐਂਡਰਸਨ ਸਕੂਲ ਆਫ ਮੈਨੇਜਮੈਂਟ ਦੇ ਰਿਕਾਰਡਾਂ ਪੇਰੇਜ ਨੇ ਮਿਲ ਕੇ ਇਸ ਰਿਸਰਚ ਨੂੰ ਅੰਜਾਮ ਦਿੱਤਾ। ਇਸ ਸਟੱਡੀ ’ਚ ਪਹਿਲਾਂ ਹੋ ਚੁੱਕੀ ਰਿਸਰਚ ਨੂੰ ਵੀ ਟ੍ਰੈਕ ਕੀਤਾ ਗਿਆ, ਜਿਸ ’ਚ ਇਹ ਗੱਲ ਸਾਹਮਣੇ ਆਈ ਸੀ ਕਿ ਮਰਦ ਸਪਾਂਸਰ, ਦੂਜੇ ਗਰੁੱਪ ਦੀ ਤੁਲਨਾ ’ਚ ਮਰਦਾਂ ਨਾਲੋਂ ਵੀ ਬਿਹਤਰ ਕੰਮ ਕਰਦੇ ਹਨ ਅਤੇ ਇਸ ਵਜ੍ਹਾ ਨਾਲ ਉਨ੍ਹਾਂ ਦਾ ਪ੍ਰਮੋਸ਼ਨ ਵੀ ਬਿਹਤਰ ਹੁੰਦਾ ਹੈ। ਇਸ ਵਜ੍ਹਾ ਨਾਲ ਮਰਦਾਂ ਨੂੰ ਔਰਤਾਂ ਦੀ ਤੁਲਨਾ ’ਚ ਜ਼ਿਆਦਾ ਫਾਇਦਾ ਮਿਲਦਾ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਐਗਜ਼ੀਕਿਊਟਿਵ ਰੈਂਕ ’ਚ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ।


Inder Prajapati

Content Editor

Related News