ਯਾਦਦਾਸ਼ਤ ਕਮਜ਼ੋਰ ਕਰਦੈ ਸਾਫਟ ਡ੍ਰਿੰਕ, ਪੜ੍ਹੋ ਖਬਰ
Tuesday, Jan 02, 2018 - 10:40 PM (IST)
ਨਵੀਂ ਦਿੱਲੀ— ਮਿੱਠੀਆਂ ਪੀਣ ਵਾਲੇ ਪਦਾਰਥ ਯਾਦਦਾਸ਼ਤ ਲਈ ਨੁਕਸਾਨਦਾਇਕ ਹੁੰਦੇ ਹਨ। ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਇਸ ਨਾਲ ਅਲਜ਼ਾਈਮਰ, ਡਿਮੇਂਸ਼ੀਆ ਤੇ ਸਟ੍ਰੇਕ ਦਾ ਖਤਰਾ ਵਧ ਜਾਂਦਾ ਹੈ।
ਸੋਧ ਮੁਤਾਬਕ ਸਾਫਟ ਡ੍ਰਿੰਕਸ ਅਤੇ ਹੋਰ ਮਿੱਠੇ ਡ੍ਰਿੰਕਸ ਨਾਲ ਯਾਦਦਾਸ਼ਤ 'ਤੇ ਸਿੱਧਾ ਅਸਰ ਪੈਂਦਾ ਹੈ। ਅਲਜ਼ਾਈਮਰ ਅਤੇ ਡਿਮੇਂਸ਼ੀਆ ਅਤੇ ਜਰਨਲ ਸਟ੍ਰੋਕ 'ਚ ਛਪੇ ਅਧਿਐਨਾਂ ਮੁਤਾਬਕ ਸੋਡਾ ਅਤੇ ਫਲਾਂ ਦੇ ਜੂਸ ਵਰਗੇ ਮਿੱਠੇ ਡ੍ਰਿੰਕਸ ਲੈਣ ਨਾਲ ਯਾਦਦਾਸ਼ਤ 'ਤੇ ਅਸਰ ਹੋਣ ਦੀ ਸੰਭਾਵਨਾ ਹੁੰਦੀ ਹੈ। ਜੋ ਲੋਕ ਰੋਜ਼ਾਨਾ ਹੀ ਸਾਫਟ ਡ੍ਰਿੰਕਸ ਆਦਿ ਪੀਂਦੇ ਹਨ, ਦੇ ਦਿਮਾਗ ਦਾ ਵਿਕਾਸ ਦੂਸਰੇ ਜੋ ਲੋਕ ਸਾਫਟ ਡ੍ਰਿੰਕਸ ਨਹੀਂ ਪੀਂਦੇ, ਨਾਲੋਂ ਘੱਟ ਹੁੰਦਾ ਹੈ। ਇਹ ਨਤੀਜਾ 30 ਸਾਲ ਤੋਂ ਜ਼ਿਆਦਾ ਉਮਰ ਦੇ ਲੱਗਭਗ 4,000 ਲੋਕਾਂ 'ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ।