ਸਮੁੰਦਰ ''ਚ ਹੋਇਆ ਮੌਤ ਦਾ ''ਨੰਗਾ ਨਾਚ'' ! ਪਲਟ ਗਈਆਂ ਕਿਸ਼ਤੀਆਂ, 3 ਦੀ ਹੋਈ ਦਰਦਨਾਕ ਮੌਤ
Wednesday, Feb 11, 2026 - 11:47 AM (IST)
ਇੰਟਰਨੈਸ਼ਨਲ ਡੈਸਕ- ਪਨਾਮਾ ਤੋਂ ਇਕ ਸਨਸਨੀਖੇਜ਼ ਖਬਰ ਮਿਲੀ ਹੈ, ਜਿੱਥੇ ਕੈਰੇਬੀਅਨ ਤੱਟ 'ਤੇ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਦੋ ਕਿਸ਼ਤੀਆਂ ਪਲਟ ਜਾਣ ਕਾਰਨ 3 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪਨਾਮਾ ਸਮੁੰਦਰੀ ਅਥਾਰਟੀ ਅਨੁਸਾਰ, ਇਹ ਹਾਦਸਾ ਕੋਲੰਬੀਆ ਦੀ ਸਰਹੱਦ ਦੇ ਨੇੜੇ 'ਗੁਨਾ ਯਾਲਾ ਸਵਦੇਸ਼ੀ' ਖੇਤਰ ਦੇ ਇੱਕ ਦੂਰ-ਦਰਾਡੇ ਇਲਾਕੇ ਵਿੱਚ ਵਾਪਰਿਆ। ਇਹ ਕਿਸ਼ਤੀਆਂ ਮੀਰਾਮਾਰ ਤੋਂ ਰਵਾਨਾ ਹੋਈਆਂ ਸਨ ਅਤੇ ਪਿਊਰਟੋ ਓਬਾਲਡੀਆ ਵੱਲ ਜਾ ਰਹੀਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀਆਂ ਵਿੱਚ ਕੁੱਲ 16 ਯਾਤਰੀ ਸਵਾਰ ਸਨ ਅਤੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਸਾਰੇ ਪ੍ਰਵਾਸੀ ਸਨ। ਸਥਾਨਕ ਸਵਦੇਸ਼ੀ ਅਥਾਰਟੀ 'ਜਨਰਲ ਗੁਨਾ ਕਾਂਗਰਸ' ਨੇ ਸੋਸ਼ਲ ਮੀਡੀਆ ਰਾਹੀਂ ਇਸ ਮੰਦਭਾਗੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ। ਫਿਲਹਾਲ ਰਾਹਤ ਅਤੇ ਬਚਾਅ ਕਾਰਜਾਂ ਤੋਂ ਬਾਅਦ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- Takeoff ਕਰਦਿਆਂ ਹੀ ਹੋ ਗਿਆ Crash ! ਸਮੁੰਦਰ ਕੰਢੇ ਜਾ ਡਿੱਗਾ ਸਵਾਰੀਆਂ ਨਾਲ ਭਰਿਆ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
