ਮੋਦੀ-ਟਰੰਪ ਦੀ ਦੋਸਤੀ ਨੇ ਬਦਲਿਆ ਦੁਨੀਆ ਦਾ ਨਕਸ਼ਾ; USA ਨੇ PoK ਤੇ ਅਕਸਾਈ ਚਿਨ ਨੂੰ ਮੰਨਿਆ ਭਾਰਤ ਦਾ ਹਿੱਸਾ

Saturday, Feb 07, 2026 - 02:56 PM (IST)

ਮੋਦੀ-ਟਰੰਪ ਦੀ ਦੋਸਤੀ ਨੇ ਬਦਲਿਆ ਦੁਨੀਆ ਦਾ ਨਕਸ਼ਾ; USA ਨੇ PoK ਤੇ ਅਕਸਾਈ ਚਿਨ ਨੂੰ ਮੰਨਿਆ ਭਾਰਤ ਦਾ ਹਿੱਸਾ

ਵਾਸ਼ਿੰਗਟਨ: ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਇਤਿਹਾਸਕ ਅੰਤਰਿਮ ਵਪਾਰਕ ਸਮਝੌਤੇ (Trade Deal) ਤੋਂ ਬਾਅਦ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਅਮਰੀਕੀ ਵਪਾਰ ਦਫ਼ਤਰ (USTR) ਨੇ ਭਾਰਤ ਦਾ ਇੱਕ ਅਧਿਕਾਰਤ ਨਕਸ਼ਾ ਸਾਂਝਾ ਕੀਤਾ ਹੈ, ਜਿਸ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਅਤੇ ਅਕਸਾਈ ਚਿਨ ਨੂੰ ਸਪੱਸ਼ਟ ਤੌਰ 'ਤੇ ਭਾਰਤ ਦਾ ਅਟੁੱਟ ਹਿੱਸਾ ਦਿਖਾਇਆ ਗਿਆ ਹੈ। ਅਮਰੀਕਾ ਦੇ ਇਸ ਕਦਮ ਨੂੰ ਭਾਰਤ ਦੀਆਂ ਸਰਹੱਦਾਂ ਨੂੰ ਅੰਤਰਰਾਸ਼ਟਰੀ ਮਾਨਤਾ ਦੇਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਪਾਕਿਸਤਾਨ ਪੂਰੀ ਤਰ੍ਹਾਂ ਤਿਲਮਿਲਾ ਉੱਠਿਆ ਹੈ।

ਅਮਰੀਕੀ ਬਾਜ਼ਾਰ 'ਚ ਵਜੇਗਾ 'Made in India' ਦਾ ਡੰਕਾ 
ਇਸ ਸਮਝੌਤੇ ਤਹਿਤ ਭਾਰਤੀ ਵਸਤੂਆਂ ਲਈ ਅਮਰੀਕੀ ਬਾਜ਼ਾਰ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਐਲਾਨ ਕੀਤਾ ਹੈ ਕਿ ਹੁਣ ਅਮਰੀਕਾ ਵਿੱਚ ਜੇਮਸ-ਜਵੈਲਰੀ, ਫਾਰਮਾ ਅਤੇ ਸਮਾਰਟਫੋਨਸ 'ਤੇ 0% ਟੈਰਿਫ (ਟੈਕਸ) ਲੱਗੇਗਾ। ਇਸ ਦੇ ਨਾਲ ਹੀ ਭਾਰਤ ਨੂੰ ਇੱਕ ਹੋਰ ਵੱਡੀ ਰਾਹਤ ਮਿਲੀ ਹੈ; ਰੂਸ ਤੋਂ ਤੇਲ ਖਰੀਦਣ 'ਤੇ ਲੱਗਣ ਵਾਲੇ 25% ਅਮਰੀਕੀ ਟੈਰਿਫ ਨੂੰ ਵੀ ਹਟਾ ਦਿੱਤਾ ਗਿਆ ਹੈ, ਜਿਸ ਨਾਲ ਭਾਰਤੀ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ।

ਪਾਕਿਸਤਾਨ ਨੂੰ ਮਿਲਿਆ ਸਖ਼ਤ ਸੰਦੇਸ਼ 
ਅਮਰੀਕਾ ਵੱਲੋਂ ਜਾਰੀ ਕੀਤੇ ਗਏ ਇਸ ਨਕਸ਼ੇ ਵਿੱਚ ਕੋਈ ਵੀ ਡੌਟਿਡ ਲਾਈਨ ਜਾਂ ਵਿਵਾਦਤ ਹਿੱਸਾ ਨਹੀਂ ਦਿਖਾਇਆ ਗਿਆ, ਸਗੋਂ ਪੂਰੇ ਜੰਮੂ-ਕਸ਼ਮੀਰ ਨੂੰ ਭਾਰਤ ਦਾ ਹਿੱਸਾ ਮੰਨਿਆ ਗਿਆ ਹੈ। ਇਹ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਉਸ ਬਿਆਨ ਦਾ ਕਰਾਰਾ ਜਵਾਬ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਕਸ਼ਮੀਰ ਨੂੰ ਪਾਕਿਸਤਾਨ ਦੀ ਵਿਦੇਸ਼ ਨੀਤੀ ਦੀ ਨੀਂਹ ਦੱਸਿਆ ਸੀ। ਮਾਹਰਾਂ ਅਨੁਸਾਰ, ਟਰੰਪ ਪ੍ਰਸ਼ਾਸਨ ਦਾ ਇਹ ਫੈਸਲਾ ਇਸਲਾਮਾਬਾਦ ਲਈ ਇੱਕ ਸਪੱਸ਼ਟ ਸੰਦੇਸ਼ ਹੈ ਕਿ ਹੁਣ ਦੁਨੀਆ ਭਾਰਤ ਦੇ ਪੱਖ ਨੂੰ ਮਜ਼ਬੂਤੀ ਨਾਲ ਸਵੀਕਾਰ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News