5 ਅਗਸਤ 2019 ਨੂੰ ਭਾਜਪਾ ਨੇ ਜੋ ਸਾਡੇ ਤੋਂ ਖੋਹਿਆ, ਉਸ ਨੂੰ ਵਿਆਜ ਸਮੇਤ ਵਾਪਸ ਲਵਾਂਗੇ : ਮਹਿਬੂਬਾ

Monday, Nov 28, 2022 - 11:51 AM (IST)

ਸ਼੍ਰੀਨਗਰ (ਅਰੀਜ)– ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਐਤਵਾਰ ਨੂੰ ਪਾਰਟੀ ਦੇ ਯੁਵਾ ਸੰਮੇਲਨ ’ਚ ਭਾਜਪਾ ’ਤੇ ਖੂਬ ਨਿਸ਼ਾਨਾ ਵਿੰਨ੍ਹਿਆ। ਸ਼੍ਰੀਨਗਰ ਦੇ ਐੱਸ. ਕੇ. ਪਾਰਕ ’ਚ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮਹਿਬੂਬਾ ਨੇ ਕਿਹਾ ਕਿ ਮੈਂ ਅੱਲ੍ਹਾ ਦੀ ਕਸਮ ਖਾਂਦੀ ਹਾਂ ਕਿ 5 ਅਗਸਤ 2019 ਨੂੰ ਭਾਜਪਾ ਨੇ ਜੋ ਸਾਡੇ ਤੋਂ ਖੋਹਿਆ ਹੈ, ਉਸ ਨੂੰ ਵਿਆਜ ਸਮੇਤ ਵਾਪਸ ਲਿਆ ਜਾਵੇਗਾ।

 

ਉਨ੍ਹਾਂ ਕਿਹਾ ਕਿ ਪੀ. ਡੀ. ਪੀ. ਮਰਹੂਮ ਮੁਫਤੀ ਮੁਹੰਮਦ ਸਈਅਦ ਦੀਆਂ ਪੈੜਾਂ ’ਤੇ ਅੱਗੇ ਵਧ ਰਹੀ ਹੈ ਅਤੇ ਉਨ੍ਹਾਂ ਦੇ ਮਿਸ਼ਨ ਨੂੰ ਸਹੀ ਅੰਜਾਮ ਤੱਕ ਲੈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਭਾਜਪਾ ਨਹੀਂ ਹੈ। ਜੰਮੂ-ਕਸ਼ਮੀਰ ਗਾਂਧੀ, ਨਹਿਰੂ, ਅਬਦੁਲ ਕਲਾਮ, ਆਜ਼ਾਦ ਆਦਿ ਦੇ ਭਾਰਤ ’ਚ ਸ਼ਾਮਲ ਹੋਇਆ ਸੀ ਅਤੇ ਅਸੀਂ ਭਾਰਤ ਨੂੰ ਭਾਜਪਾ ਦਾ ਜੰਗੀ ਖੇਤਰ ਨਹੀਂ ਬਣਨ ਦਿਆਂਗੇ।


Rakesh

Content Editor

Related News