ਆਪਣੀ ਮਾਂ ਦਾ ਨਾਮ ਬਦਲਵਾਉਣਾ ਚਾਹੁੰਦੀ ਹੈ ਮਹਿਬੂਬਾ ਮੁਫਤੀ ਦੀ ਧੀ, ਇਹ ਹੈ ਵਜ੍ਹਾ
Monday, Aug 24, 2020 - 01:25 AM (IST)

ਸ਼੍ਰੀਨਗਰ : ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਦੀ ਵੱਡੀ ਧੀ ਆਪਣੇ ਪਾਸਪੋਰਟ 'ਚ ਆਪਣੀ ਮਾਂ ਦਾ ਨਾਮ ਬਦਲਕੇ ਮਹਿਬੂਬਾ ਸਈਦ ਕਰਵਾਉਣਾ ਚਾਹੁੰਦੀ ਹੈ। ਇਸ ਸੰਬੰਧ 'ਚ ਇਰਤਿਕਾ ਜਾਵੇਦ ਨੇ ਇੱਕ ਸਥਾਨਕ ਅਖਬਾਰ 'ਚ ਇਹ ਖ਼ਬਰ ਐਤਵਾਰ ਨੂੰ ਪਬਲਿਸ਼ ਕਰਵਾਈ।
ਖ਼ਬਰ ਮੁਤਾਬਕ, ਮੈਂ ਇਰਤਿਕਾ ਜਾਵੇਦ, ਪੁੱਤਰੀ ਜਾਵੇਦ ਇਕਬਾਲ ਸ਼ਾਹ, ਨਿਵਾਸੀ ਫੇਅਰਵਿਊ ਹਾਉਸ ਗੁਪਕਰ ਰੋਡ, ਸ਼੍ਰੀਨਗਰ, ਕਸ਼ਮੀਰ-190001, ਆਪਣੇ ਪਾਸਪੋਰਟ 'ਚ ਆਪਣੀ ਮਾਂ ਦਾ ਨਾਮ ਮਹਿਬੂਬਾ ਮੁਫਤੀ ਤੋਂ ਬਦਲ ਕੇ ਮਹਿਬੂਬਾ ਸਈਦ ਕਰਵਾਉਣਾ ਚਾਹੁੰਦੀ ਹਾਂ।’
ਨੋਟਿਸ ਮੁਤਾਬਕ, ‘ਜੇਕਰ ਕਿਸੇ ਨੂੰ ਇਸ ਬਾਰੇ ਕੋਈ ਇਤਰਾਜ਼ ਹੈ ਤਾਂ ਕਿਰਪਾ ਸੱਤ ਦਿਨ ਦੀ ਮਿਆਦ ਦੇ ਅੰਦਰ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਉਸ ਤੋਂ ਬਾਅਦ ਕਿਸੇ ਇਤਰਾਜ਼ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।’
ਉਨ੍ਹਾਂ ਦੇ ਕਰੀਬੀ ਸਾਥੀਆਂ ਮੁਤਾਬਕ ਨਾਮ 'ਚ ਬਦਲਾਅ ਕਰਵਾਉਣਾ ਜ਼ਰੂਰੀ ਸੀ ਕਿਉਂਕਿ ਇਰਤਿਕਾ ਦੇ ਮੈਟਰਿਕ ਦੇ ਪ੍ਰਮਾਣ ਪੱਤਰ 'ਚ ਉਨ੍ਹਾਂ ਦੀ ਮਾਂ ਦਾ ਨਾਮ ਮਹਿਬੂਬਾ ਸਈਧ ਦਰਜ ਹੈ। ਮਹਿਬੂਬਾ ਮੁਫਤੀ ਫਿਲਹਾਲ ਆਪਣੇ ਸਰਕਾਰੀ ਘਰ 'ਤੇ ਨਜ਼ਰਬੰਦ ਹਨ।
ਕੇਂਦਰ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਮੱਦੇਨਜ਼ਰ ਮਹਿਬੂਬਾ ਸਮੇਤ ਅਣਗਿਣਤ ਲੋਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਨਜਰਬੰਦ ਕਰ ਦਿੱਤਾ ਗਿਆ ਸੀ।