ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਮਹਿਬੂਬਾ ਮੁਫ਼ਤੀ

Wednesday, Aug 28, 2024 - 04:42 PM (IST)

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਮਹਿਬੂਬਾ ਮੁਫ਼ਤੀ

ਸ੍ਰੀਨਗਰ - ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਜੇਕਰ ਉਹ ਮੁੱਖ ਮੰਤਰੀ ਬਣ ਗਏ ਤਾਂ ਵੀ ਉਹ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਆਪਣੀ ਪਾਰਟੀ ਦੇ ਏਜੰਡੇ ਨੂੰ ਪੂਰਾ ਨਹੀਂ ਕਰ ਸਕਣਗੇ। ਉਹਨਾਂ ਨੇ ਕਿਹਾ, 'ਮੈਂ ਭਾਜਪਾ ਵਾਲੀ ਸਰਕਾਰ ਦੀ ਮੁੱਖ ਮੰਤਰੀ ਰਹੀ ਹਾਂ, ਜਿਸ ਨੇ (2016 ਵਿੱਚ) 12,000 ਲੋਕਾਂ ਵਿਰੁੱਧ ਐੱਫਆਈਆਰ ਵਾਪਸ ਲੈ ਲਈ ਸੀ। ਕੀ ਅਸੀਂ ਹੁਣ ਇਹ ਕਰ ਸਕਦੇ ਹਾਂ? ਮੈਂ ਸਰਕਾਰ ਦੇ ਮੁੱਖ ਮੰਤਰੀ ਵਜੋਂ (ਪ੍ਰਧਾਨ ਮੰਤਰੀ) ਮੋਦੀ ਨੂੰ ਵੱਖਵਾਦੀਆਂ ਨੂੰ ਗੱਲਬਾਤ ਲਈ ਸੱਦਾ ਦੇਣ ਲਈ ਪੱਤਰ ਲਿਖਿਆ ਸੀ। ਕੀ ਤੁਸੀਂ ਅੱਜ ਇਹ ਕਰ ਸਕਦੇ ਹੋ? ਮੈਂ ਜ਼ਮੀਨੀ ਪੱਧਰ 'ਤੇ ਜੰਗਬੰਦੀ (ਲਾਗੂ) ਕਰਵਾਈ। ਕੀ ਤੁਸੀਂ ਅੱਜ ਇਹ ਕਰ ਸਕਦੇ ਹੋ? ਜੇਕਰ ਤੁਸੀਂ ਮੁੱਖ ਮੰਤਰੀ ਵਜੋਂ ਐੱਫਆਈਆਰ ਵਾਪਸ ਨਹੀਂ ਲੈ ਸਕਦੇ ਤਾਂ ਅਜਿਹੇ ਅਹੁਦੇ ਦਾ ਕੀ ਮਤਲਬ ਹੈ?''

ਇਹ ਵੀ ਪੜ੍ਹੋ ਕਮਰੇ 'ਚ ਸੁੱਤੇ ਪਿਓ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਉੱਡੇ ਪੁੱਤ ਦੇ ਹੋਸ਼

ਪੀਡੀਪੀ ਪ੍ਰਧਾਨ ਤੋਂ ਪੁੱਛਿਆ ਗਿਆ ਸੀ ਕਿ ਕੀ ਚੋਣ ਲੜਨ ਨੂੰ ਲੈ ਕੇ ਉਹਨਾਂ ਦਾ ਇਰਾਦਾ ਬਦਲ ਗਿਆ ਹੈ, ਉਨ੍ਹਾਂ ਦੇ ਕੱਟੜ ਵਿਰੋਧੀ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਰਹਿਣ ਤੱਕ ਚੋਣਾਂ ਵਿੱਚ ਹਿੱਸਾ ਨਾ ਲੈਣ ਦੇ ਆਪਣੇ ਰੁਖ ਨੂੰ ਉਲਟਾ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ, ''ਉਮਰ ਨੇ ਖੁਦ ਕਿਹਾ ਹੈ ਕਿ ਚਪੜਾਸੀ ਦੀ ਬਦਲੀ ਲਈ ਉਨ੍ਹਾਂ ਨੂੰ (ਉਪ-ਰਾਜਪਾਲ) ਦੇ ਦਰਵਾਜ਼ੇ 'ਤੇ ਜਾਣਾ ਪਵੇਗਾ। ਮੈਂ ਚਪੜਾਸੀ ਦੇ ਤਬਾਦਲੇ ਨੂੰ ਲੈ ਕੇ ਚਿੰਤਤ ਨਹੀਂ ਹਾਂ, ਪਰ ਕੀ ਅਸੀਂ ਆਪਣਾ ਏਜੰਡਾ ਲਾਗੂ ਕਰ ਸਕਦੇ ਹਾਂ?

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ

ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਬਣੇ ਰਹਿਣ ਤੱਕ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਸੰਕਲਪ ਜ਼ਾਹਰ ਕੀਤਾ ਸੀ ਪਰ ਪਾਰਟੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ 32 ਉਮੀਦਵਾਰਾਂ ਦੀ ਸੂਚੀ 'ਚ ਉਨ੍ਹਾਂ ਦਾ ਨਾਂ ਸ਼ਾਮਲ ਕੀਤਾ ਗਿਆ ਸੀ। ਸਾਬਕਾ ਮੁੱਖ ਮੰਤਰੀ ਗੰਦਰਬਲ ਤੋਂ ਚੋਣ ਲੜਨਗੇ, ਜਿੱਥੋਂ ਉਹ 2008 ਵਿੱਚ ਜਿੱਤੇ ਸਨ। ਜੰਮੂ-ਕਸ਼ਮੀਰ ਚੋਣਾਂ ਲਈ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵਿਚਾਲੇ ਗਠਜੋੜ 'ਤੇ ਪੀਡੀਪੀ ਪ੍ਰਧਾਨ ਨੇ ਕਿਹਾ ਕਿ ਦੋਵੇਂ ਪਾਰਟੀਆਂ ਹਮੇਸ਼ਾ ਸੱਤਾ ਲਈ ਇਕੱਠੇ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ 2002 'ਚ ਕਾਂਗਰਸ ਨਾਲ ਗਠਜੋੜ ਕੀਤਾ ਸੀ ਤਾਂ ਸਾਡਾ ਇਕ ਏਜੰਡਾ ਸੀ। ਅਸੀਂ ਸਈਅਦ ਅਲੀ ਗਿਲਾਨੀ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਦਿੱਤਾ ਸੀ। ਕੀ ਤੁਸੀਂ ਅੱਜ ਅਜਿਹਾ ਕਰਨ ਬਾਰੇ ਸੋਚ ਸਕਦੇ ਹੋ?

ਇਹ ਵੀ ਪੜ੍ਹੋ ਜੈਪੁਰ ਤੋਂ ਅਗਵਾ ਹੋਏ ਨੌਜਵਾਨ ਦੀ ਪੁਲਸ ਨੇ ਫ਼ਿਲਮੀ ਅੰਦਾਜ਼ 'ਚ ਕੀਤੀ ਭਾਲ, ਵੇਖੋ ਵੀਡੀਓ

ਜਦੋਂ ਅਸੀਂ 2014 ਵਿਚ ਭਾਜਪਾ ਸਰਕਾਰ ਨਾਲ ਗਠਜੋੜ ਕੀਤਾ ਸੀ, ਤਾਂ ਸਾਡੇ ਕੋਲ ਗਠਜੋੜ ਦਾ ਇਕ ਏਜੰਡਾ ਸੀ, ਜਿਸ ਵਿਚ ਅਸੀਂ ਲਿਖਤੀ ਤੌਰ 'ਤੇ ਕਿਹਾ ਸੀ ਕਿ ਧਾਰਾ 370 ਨੂੰ ਛੂਹਿਆ ਨਹੀਂ ਜਾਵੇਗਾ, ਅਫਸਪਾ ਨੂੰ ਰੱਦ ਕੀਤਾ ਜਾਵੇਗਾ, ਪਾਕਿਸਤਾਨ ਅਤੇ ਹੁਰੀਅਤ ਨਾਲ ਗੱਲਬਾਤ ਕੀਤੀ ਜਾਵੇਗੀ, ਬਿਜਲੀ ਪ੍ਰਾਜੈਕਟਾਂ ਨੂੰ ਵਾਪਸ ਲਿਆਂਦਾ ਜਾਵੇਗਾ, ਆਦਿ। ਸਾਡਾ ਏਜੰਡਾ ਸੀ। ਬਾਰਾਮੂਲਾ ਤੋਂ ਲੋਕ ਸਭਾ ਮੈਂਬਰ ਸ਼ੇਖ ਅਬਦੁਲ ਰਸ਼ੀਦ ਅਤੇ ਸੀਨੀਅਰ ਵੱਖਵਾਦੀ ਨੇਤਾ ਸ਼ਬੀਰ ਅਹਿਮਦ ਸ਼ਾਹ ਨੂੰ ਚੋਣਾਂ ਤੋਂ ਪਹਿਲਾਂ ਜੇਲ੍ਹ ਤੋਂ ਰਿਹਾਅ ਕੀਤੇ ਜਾਣ ਦੀ ਸੰਭਾਵਨਾ 'ਤੇ ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੋਵੇਗੀ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਘੱਟ ਪ੍ਰਮੁੱਖ ਲੋਕਾਂ ਨੂੰ ਰਿਹਾਅ ਕਰਨ ਬਾਰੇ ਵੀ ਵਿਚਾਰ ਕਰੇ ਜੋ ਜ਼ਮਾਨਤ ਦੇ ਹੱਕਦਾਰ ਹਨ ਪਰ ਉਹਨਾਂ ਨੂੰ ਇਸ ਤੋਂ ਵਾਂਝੇ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ ਸੜਕ 'ਤੇ ਖੜ੍ਹੇ ਟਰੱਕ ਨਾਲ ਜ਼ੋਰਦਾਰ ਟਕਰਾਈ ਤੇਜ਼ ਰਫ਼ਤਾਰ ਕਾਰ, ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News