ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ ''5 ਅਗਸਤ''

08/01/2020 1:02:30 PM

ਸ਼੍ਰੀਨਗਰ— 5 ਅਗਸਤ ਇਤਿਹਾਸਕ ਦਿਨ ਬਣਨ ਜਾ ਰਿਹਾ ਹੈ, ਇਸ ਦਿਨ ਭਗਵਾਨ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਦਾ ਇਕ ਸਾਲ ਪੂਰਾ ਹੋਣ ਦਾ ਦਿਨ ਵੀ ਹੈ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਧੀ ਇਲਤਿਜਾ ਮੁਫਤੀ ਨੇ ਕਿਹਾ ਕਿ ਸਾਡੇ ਲਈ 5 ਅਗਸਤ ਕਾਲਾ ਦਿਨ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਖ਼ੌਫ਼ ਦਾ ਵਾਤਾਵਰਣ ਬਣਾਇਆ ਜਾ ਰਿਹਾ ਅਤੇ ਇੱਥੇ ਕਿਸੇ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ। ਇਲਤਿਜਾ ਦਾ ਇਹ ਬਿਆਨ ਧਾਰਾ-370 ਹਟਾਉਣ ਦੇ ਇਕ ਸਾਲ ਪੂਰਾ ਹੋਣ ਤੋਂ ਠੀਕ ਪਹਿਲਾਂ ਆਇਆ ਹੈ। ਇਲਤਿਜਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਹੁਣ ਕੋਈ ਆਜ਼ਾਦ ਨਹੀਂ ਹੈ। ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦੀ ਕਿ ਪਤਾ ਨਹੀਂ ਕਿਉਂ ਗ੍ਰਹਿ ਮੰਤਰਾਲਾ ਨੇ ਮੇਰੀ ਮਾਂ ਨੂੰ ਕੈਦ ਵਿਚ ਰੱਖਿਆ ਹੈ। ਇਹ ਮੇਰੀ ਮਾਂ ਦੇ ਮਾਮਲੇ ਨੂੰ ਇਕ ਨਜ਼ੀਰ ਬਣਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:  PSA ਦੇ ਅਧੀਨ ਮਹਿਬੂਬਾ ਮੁਫ਼ਤੀ ਦੀ ਹਿਰਾਸਤ 3 ਮਹੀਨੇ ਵਧੀ

ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਹਿਰਾਸਤ ਨੂੰ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਯਾਨੀ ਕਿ ਕੱਲ 3 ਮਹੀਨੇ ਤੱਕ ਲਈ ਹੋਰ ਵਧਾ ਦਿੱਤਾ ਹੈ। ਕੇਂਦਰ ਨੇ ਉਨ੍ਹਾਂ ਨੂੰ ਜਨ ਸੁਰੱਖਿਆ ਕਾਨੂੰਨ ਤਹਿਤ ਨਜ਼ਰਬੰਦ ਰੱਖਿਆ ਹੈ। ਸਾਲ 2019 'ਚ ਜੰਮੂ-ਕਸ਼ਣੀਰ ਤੋਂ ਧਾਰਾ-370 ਹਟਾਏ ਜਾਣ ਦੇ ਸਮੇਂ ਤੋਂ ਮੁਫ਼ਤੀ ਹਿਰਾਸਤ ਵਿਚ ਹੈ। ਇਸ ਤੋਂ ਪਹਿਲਾਂ ਇਲਤਿਜਾ ਮੁਫਤੀ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਜਨ ਸੁਰੱਖਿਆ ਕਾਨੂੰਨ ਤਹਿਤ ਉਨ੍ਹਾਂ ਦੀ ਹਿਰਾਸਤ ਸਮਾਂ ਨਵੰਬਰ 2020 ਤੱਕ ਵਧਾ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਵਿਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਵਾਲੇ ਭਾਰਤੀ ਸੰਵਿਧਾਨ ਦੀ ਧਾਰਾ-370 ਨੂੰ ਨਰਿੰਦਰ ਮੋਦੀ ਸਰਕਾਰ ਨੇ ਬੇਅਸਰ ਕਰ ਦਿੱਤਾ ਸੀ। ਇਸ ਫੈਸਲੇ ਤੋਂ ਪਹਿਲਾਂ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸੂਬੇ ਦੇ ਦਰਜਨਾਂ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਸੀ।


Tanu

Content Editor

Related News