ਅਜੀਤ ਡੋਵਾਲ ਦੀ ਸਦੀਆਂ ਪੁਰਾਣੀਆਂ ਘਟਨਾਵਾਂ ਦਾ ਬਦਲਾ ਲੈਣ ਸੰਬੰਧੀ ਟਿੱਪਣੀ ''ਬੇਹੱਦ ਮੰਦਭਾਗੀ : ਮਹਿਬੂਬਾ

Sunday, Jan 11, 2026 - 03:08 PM (IST)

ਅਜੀਤ ਡੋਵਾਲ ਦੀ ਸਦੀਆਂ ਪੁਰਾਣੀਆਂ ਘਟਨਾਵਾਂ ਦਾ ਬਦਲਾ ਲੈਣ ਸੰਬੰਧੀ ਟਿੱਪਣੀ ''ਬੇਹੱਦ ਮੰਦਭਾਗੀ : ਮਹਿਬੂਬਾ

ਸ਼੍ਰੀਨਗਰ- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਏਏ) ਅਜੀਤ ਡੋਵਾਲ 'ਤੇ ਐਤਵਾਰ ਨੂੰ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਸਦੀਆਂ ਪੁਰਾਣੀਆਂ ਘਟਨਾਵਾਂ ਦੇ ਬਦਲੇ ਦੀ ਗੱਲ ਕਰਨਾ ਬਹੁਤ ਮੰਦਭਾਗੀ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਐੱਨਐੱਸਏ ਦਾ ਕਰਤੱਵ ਰਾਸ਼ਟਰ ਦੀ ਰੱਖਿਆ ਕਰਨਾ ਹੈ ਪਰ ਇਹ ਮੰਦਭਾਗੀ ਹੈ ਕਿ ਉਨ੍ਹਾਂ ਨੇ 'ਨਫ਼ਰਤ ਦੀ ਫਿਰਕੂ ਵਿਚਾਰਧਾਰਾ' 'ਚ ਸ਼ਾਮਲ ਹੋਣ ਦਾ ਵਿਕਲਪ ਚੁਣਿਆ ਹੈ। ਦਿੱਲੀ 'ਚ ਵਿਕਸਿਤ ਭਾਰਤ ਨੌਜਵਾਨ ਨੇਤਾ ਗੱਲਬਾਤ ਦੇ ਉਦਘਾਟਨ ਸਮਾਰੋਹ 'ਚ ਸ਼ਨੀਵਾਰ ਨੂੰ ਡੋਵਾਲ ਨੇ ਕਿਹਾ ਕਿ ਭਾਰਤ ਨੂੰ ਨਾ ਸਿਰਫ਼ ਸਰਹੱਦਾਂ 'ਤੇ ਸਗੋਂ ਆਰਥਿਕ ਰੂਪ ਨਾਲ ਵੀ ਅਤੇ ਹਰ ਤਰ੍ਹਾਂ ਨਾਲ ਖ਼ੁਦ ਨੂੰ ਮਜ਼ਬੂਤ ਕਰਨਾ ਹੋਵੇਗਾ ਤਾਂ ਕਿ ਹਮਲਿਆਂ ਅਤੇ ਦਮਨ ਦੇ ਦਰਦਨਾਕ ਇਤਿਹਾਸ ਦਾ 'ਬਦਲਾ' ਲਿਆ ਜਾ ਸਕੇ।

ਇਹ ਵੀ ਪੜ੍ਹੋ : NSA ਡੋਵਾਲ ਦੀ ਦੇਸ਼ ਦੇ ਨੌਜਵਾਨਾਂ ਨੂੰ ਅਪੀਲ, ਕਿਹਾ- 'ਸਾਨੂੰ ਆਪਣੇ ਇਤਿਹਾਸ ਦਾ ਬਦਲਾ ਲੈਣਾ ਹੋਵੇਗਾ'

ਆਪਣੀ ਪੋਸਟ 'ਚ ਮਹਿਬੂਬਾ ਨੇ ਕਿਹਾ,''ਇਹ ਬੇਹੱਦ ਮੰਦਭਾਗੀ ਹੈ ਕਿ ਸ਼੍ਰੀ ਡੋਵਾਲ ਵਰਗੇ ਸੀਨੀਅਰ ਅਹੁਦਾ ਅਧਿਕਾਰੀ, ਜਿਨ੍ਹਾਂ ਦਾ ਕਰਤੱਵ ਦੇਸ਼ ਦੀਆਂ ਅੰਦਰੂਨੀ ਅਤੇ ਬਾਹਰੀ ਨਾਪਾਕ ਯੋਜਨਾਵਾਂ ਤੋਂ ਬਚਾਉਣਾ ਹੈ, ਉਨ੍ਹਾਂ ਨੇ ਨਫ਼ਰਤ ਦੀ ਫਿਰਕੂ ਵਿਚਾਰਧਾਰਾ 'ਚ ਸ਼ਾਮਲ ਹੋਣ ਅਤੇ ਮੁਸਲਮਾਨਾਂ ਖ਼ਿਲਾਫ਼ ਹਿੰਸਾ ਅਤੇ ਆਮ ਬਣਾਉਣ ਦਾ ਵਿਕਲਪ ਚੁਣਿਆ ਹੈ।'' ਉਨ੍ਹਾਂ ਕਿਹਾ,''ਸਦੀਆਂ ਪੁਰਾਣੀਆਂ ਘਟਨਾਵਾਂ ਨੂੰ ਲੈ ਕੇ 21ਵੀਂ ਸਦੀ 'ਚ ਬਦਲਾ ਲੈਣ ਦੀ ਅਪੀਲ ਕਰਨਾ ਇਕ ਸੰਕੇਤਿਕ ਸੰਦੇਸ਼ ਹੈ, ਜੋ ਗਰੀਬ ਅਤੇ ਅਸਿੱਖਿਅਤ ਨੌਜਵਾਨਾਂ ਨੂੰ ਇਕ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਉਕਸਾਉਂਦਾ ਹੈ, ਜੋ ਪਹਿਲਾਂ ਤੋਂ ਹੀ ਚਾਰੇ ਪਾਸਿਓਂ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News