ਮਹਿਬੂਬਾ ਮੁਫਤੀ ਨੇ ਜਤਾਇਆ ਭਰੋਸਾ, ਕਿਹਾ- ਬਹਾਲ ਹੋਵੇਗੀ ਧਾਰਾ 370 ਅਤੇ 35A

Saturday, Sep 18, 2021 - 03:28 AM (IST)

ਮਹਿਬੂਬਾ ਮੁਫਤੀ ਨੇ ਜਤਾਇਆ ਭਰੋਸਾ, ਕਿਹਾ- ਬਹਾਲ ਹੋਵੇਗੀ ਧਾਰਾ 370 ਅਤੇ 35A

ਸ਼੍ਰੀਨਗਰ - ਕੇਂਦਰ ਸਰਕਾਰ ਨੇ ਸੰਸਦ ਤੋਂ ਬਿੱਲ ਪਾਸ ਕਰਾ ਕੇ ਜੰਮੂ ਕਸ਼ਮੀਰ ਤੋਂ ਧਾਰਾ 370 ਅਤੇ 35ਏ ਹਟਾ ਦਿੱਤੀ ਸੀ। ਕੇਂਦਰ ਨੇ ਜੰਮੂ ਕਸ਼ਮੀਰ ਰਾਜ ਦਾ ਪੁਨਰ ਗਠਨ ਵੀ ਕਰ ਦਿੱਤਾ ਸੀ। ਸਰਕਾਰ ਨੇ ਜੰਮੂ-ਕਸ਼ਮੀਰ ਦੇ ਸਾਰੇ ਰਾਜ  ਦੇ ਦਰਜੇ ਨੂੰ ਖ਼ਤਮ ਕਰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦੇ ਕੇ ਸੂਬੇ ਦੀ ਕਮਾਨ ਸਿੱਧੇ ਆਪਣੇ ਹੱਥ ਵਿੱਚ ਲੈ ਲਿਆ ਅਤੇ ਨਾਲ ਹੀ ਲੇਹ ਲੱਦਾਖ ਨੂੰ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਸੀ।

ਇਹ ਵੀ ਪੜ੍ਹੋ - ਬਿਨਾਂ ਸਮਝੌਤੇ ਦੇ ਬਣੀ ਤਾਲਿਬਾਨ ਸਰਕਾਰ, ਦੁਨੀਆ ਸੋਚ-ਸਮਝ ਕੇ ਲਵੇ ਫੈਸਲਾ: PM ਮੋਦੀ

ਜੰਮੂ-ਕਸ਼ਮੀਰ ਦੇ ਰਾਜਨੀਤਕ ਦਲ ਪ੍ਰਦੇਸ਼ ਦੇ ਪੁਨਰਗਠਨ, ਰਾਜ ਦੇ ਦਰਜੇ ਵਿੱਚ ਹੋਏ ਬਦਲਾਅ ਅਤੇ ਧਾਰਾ 370, 35ਏ ਹਟਾਏ ਜਾਣ ਦੇ ਵਿਰੋਧ ਵਿੱਚ ਹਨ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਮੁੱਖ ਮਹਿਬੂਬਾ ਮੁਫਤੀ ਲੰਬੇ ਸਮੇਂ ਤੱਕ ਨਜ਼ਰਬੰਦ ਰਹੀ ਸੀ। ਹੁਣ ਜਦੋਂ ਕੋਰੋਨਾ ਦੀ ਰਫ਼ਤਾਰ ਹੌਲੀ ਹੋਈ ਹੈ, ਮਹਿਬੂਬਾ ਮੁਫਤੀ ਮੁੜ ਘਾਟੀ ਵਿੱਚ ਸਿਆਸੀ ਰੂਪ ਨਾਲ ਸਰਗਰਮ ਹੁੰਦੀ ਨਜ਼ਰ ਆ ਰਹੀ ਹਨ। ਮਹਿਬੂਬਾ ਮੁਫਤੀ ਨੇ ਸ਼ੁੱਕਰਵਾਰ ਨੂੰ ਰਾਜੌਰੀ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ - GST ਕੌਂਸਲ ਦੀ ਬੈਠਕ ਖ਼ਤਮ, ਕਈ ਜ਼ਰੂਰੀ ਦਵਾਈਆਂ ਹੋਈਆਂ ਜੀ.ਐੱਸ.ਟੀ. ਮੁਕਤ

ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਰਾਜੌਰੀ ਵਿੱਚ ਮਹਿਬੂਬਾ ਮੁਫਤੀ ਨੇ ਇਹ ਵਿਸ਼ਵਾਸ ਜ਼ਾਹਿਰ ਕੀਤਾ ਕਿ ਧਾਰਾ 370 ਅਤੇ 35ਏ ਬਹਾਲ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇੱਕ ਸਮਾਂ ਅਜਿਹਾ ਵੀ ਆਵੇਗਾ ਜਦੋਂ ਧਾਰਾ 370 ਅਤੇ ਧਾਰਾ 35ਏ ਨੂੰ ਬਹਾਲ ਕੀਤਾ ਜਾਵੇਗਾ। ਮਹਿਬੂਬਾ ਮੁਫਤੀ ਨੇ ਕਿਹਾ ਕਿ ਨਾ ਸਿਰਫ ਧਾਰਾ 370 ਅਤੇ 35ਏ ਬਹਾਲ ਹੋਣਗੇ ਸਗੋਂ ਸਰਕਾਰ ਇਹ ਕਹਿਣ ਲਈ ਵੀ ਮਜ਼ਬੂਰ ਹੋਵੇਗੀ ਕਿ ਉਨ੍ਹਾਂ ਨੇ ਜੋ ਕੀਤਾ ਸੀ ਉਹ ਗਲਤ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।  


author

Inder Prajapati

Content Editor

Related News