ਕੋਰੋਨਾ ਲਾਗ ਦੇ ਡਰ ਤੋਂ ਔਰਤਾਂ ਨੇ ਹਸਪਤਾਲਾਂ ’ਚ ਜਣੇਪੇ ਤੋਂ ਕੀਤਾ ਇਨਕਾਰ, 877 ਨਵਜੰਮੇ ਬੱਚਿਆਂ ਦੀ ਮੌਤ

03/20/2022 12:51:36 PM

ਸ਼ਿਲਾਂਗ- ਮੇਘਾਲਿਆ ਵਿਚ ਕੋਵਿਡ-19 ਮਹਾਮਾਰੀ ਦੌਰਾਨ ਲਾਗ ਦੇ ਡਰ ਕਾਰਨ ਔਰਤਾਂ ਵੱਲੋਂ ਜਣੇਪੇ ਤੋਂ ਇਨਕਾਰ ਕਰਨ ਕਾਰਨ 877 ਨਵਜੰਮੇ ਬੱਚਿਆਂ ਅਤੇ 61 ਮਾਵਾਂ ਦੀ ਮੌਤ ਹੋ ਗਈ। ਗਰਭਵਤੀ ਔਰਤਾਂ ਨੇ ਲਾਗ ਫੈਲਣ ਦੇ ਡਰੋਂ ਹਸਪਤਾਲਾਂ ’ਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ। ਮੇਘਾਲਿਆ ਸਰਕਾਰ ਨੇ ਇਹ ਜਾਣਕਾਰੀ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੂੰ ਦਿੱਤੀ ਹੈ। ਮੇਘਾਲਿਆ ਸਰਕਾਰ ਨੇ NHRC ਨੂੰ ਸੌਂਪੀ ਆਪਣੀ ਕਾਰਵਾਈ ਰਿਪੋਰਟ ’ਚ ਇਸ ਦਾ ਕਾਰਨ ਦੱਸਿਆ ਹੈ। 

ਇਹ ਵੀ ਪੜ੍ਹੋ:  ਦਿੱਲੀ ਦੰਗਿਆਂ ’ਚ ਮਾਰੇ ਗਏ IB ਅਧਿਕਾਰੀ ਦੇ ਭਰਾ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਤੀ ਸਰਕਾਰੀ ਨੌਕਰੀ

NHRC ਨੇ ਹਾਲ ਹੀ ਵਿਚ ਮੇਘਾਲਿਆ ’ਚ ਨਵਜੰਮੇ ਅਤੇ ਮਾਵਾਂ ਦੀ ਮੌਤ ਦੀ ਇੱਕ ਵੱਡੀ ਗਿਣਤੀ ਦਰਜ ਕੀਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵਜੰਮੇ ਬੱਚਿਆਂ ਦੀ ਮੌਤ ਦੇ ਕਾਰਨਾਂ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਮੌਤਾਂ ਡਾਕਟਰੀ ਸਹੂਲਤਾਂ ਦੀ ਘਾਟ ਅਤੇ ਦੇਖਭਾਲ ਦੀ ਕਮੀ ਕਾਰਨ ਹੋਈਆਂ ਹਨ ਕਿਉਂਕਿ ਗਰਭਵਤੀ ਔਰਤਾਂ ਨੇ ਖੁਦ ਕੋਰੋਨਾ ਵਾਇਰਸ ਦੀ ਲਾਗ ਦੇ ਡਰੋਂ ਸਿਹਤ ਕੇਂਦਰਾਂ 'ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕੋਵਿਡ-19 ਜਾਂਚ ਕਰਵਾਉਣ ਤੋਂ ਵੀ ਮਨਾ ਕਰ ਦਿੱਤਾ।

ਇਹ ਵੀ ਪੜ੍ਹੋ: PM ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਤੋਹਫ਼ੇ ’ਚ ਦਿੱਤੀ ‘ਕ੍ਰਿਸ਼ਨ ਪੱਖੀ’, ਜਾਣੋ ਕਿਉਂ ਹੈ ਖ਼ਾਸ

ਰਿਪੋਰਟ ਮੁਤਾਬਕ ਜਿਸ ਸਮੇਂ ਇਹ ਮੌਤਾਂ ਹੋਈਆਂ, ਉਸ ਸਮੇਂ ਕੋਵਿਡ-19 ਅਤੇ ਗੈਰ-ਕੋਵਿਡ-19 ਮਰੀਜ਼ਾਂ ਨੂੰ ਵੱਖ ਕਰਨਾ ਲਾਜ਼ਮੀ ਸੀ। ਇਸ ਲਈ ਬੀਮਾਰੀ ਦੇ ਫੈਲਣ ਨੂੰ ਰੋਕਣ ਲਈ ਮਰੀਜ਼ਾਂ ਦੀ ਕੋਵਿਡ-19 ਲਈ ਜਾਂਚ ਕੀਤੀ ਜਾ ਰਹੀ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਵੇਂ ਗਰਭਵਤੀ ਔਰਤਾਂ ਸਿਹਤ ਸੰਸਥਾਵਾਂ ਤੋਂ ਦੂਰ ਰਹਿੰਦੀਆਂ ਹਨ ਪਰ ਆਸ਼ਾ ਵਪਕਰ ਨਿਯਮਤ ਤੌਰ 'ਤੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਜਣੇਪੇ ਲਈ ਹਸਪਤਾਲ ਆਉਣ ਲਈ ਬੇਨਤੀ ਕਰ ਰਹੇ ਸਨ। ਸੂਬਾ ਸਰਕਾਰ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਨੂੰ ਆਪਣੇ ਧਿਆਨ ’ਚ ਲੈਂਦਿਆਂ 'ਬਚਾਅ ਮੁਹਿੰਮ' ਸ਼ੁਰੂ ਕੀਤੀ ਸੀ। 

ਇਹ ਵੀ ਪੜ੍ਹੋ: ਹੋਲੀ ਮੌਕੇ ਨੱਚਦੇ ਹੋਏ ਨੌਜਵਾਨ ਨੇ ਆਪਣੀ ਛਾਤੀ ’ਚ ਮਾਰ ਲਿਆ ਚਾਕੂ, ਤੜਫ-ਤੜਫ ਹੋਈ ਮੌਤ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ?


Tanu

Content Editor

Related News