ਹਰਿਆਣਾ : ਕਰਨਾਲ 'ਚ 7 ਮਈ ਲਗਾਇਆ ਜਾਵੇਗਾ ਅੱਖਾਂ ਦਾ ਮੈਗਾ ਕੈਂਪ
Friday, May 05, 2023 - 05:22 PM (IST)
ਨਵੀਂ ਦਿੱਲੀ- ਸਿੱਖ ਜਨਰਲ ਜੱਸਾ ਸਿੰਘ ਆਹਲੂਵਾਲੀਆ ਦੀ 300ਵੀਂ ਜਨਮ ਸ਼ਤਾਬਦੀ ਸਮਾਰੋਹ ਦੇ ਸੰਬੰਧ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਜਨਮ ਉਤਸਵ ਆਯੋਜਨ ਕਮੇਟੀ ਆਉਣ ਵਾਲੀ 7 ਮਈ ਨੂੰ ਡਾਕਟਰ ਬਾਸੂ ਅੱਖਾਂ ਦਾ ਹਸਪਤਾਲ ਨਵੀਂ ਦਿੱਲੀ ਦੇ ਸਹਿਯੋਗ ਨਾਲ ਨਵੀਂ ਅਨਾਜ ਮੰਡੀ ਕਰਨਾਲ ਹਰਿਆਣਾ 'ਚ ਅੱਖਾਂ ਦਾ ਇਕ ਮੈਗਾ ਕੈਂਪ ਆਯੋਜਿਤ ਕਰੇਗਾ। ਡਾਕਟਰ ਬਾਸੂ ਅੱਖਾਂ ਦਾ ਹਸਪਤਾਲ ਨਵੀ ਦਿੱਲੀ ਦੇ ਸੰਸਥਾਪਕ ਡਾਕਟਰ ਮਹਿੰਦਰ ਸਿੰਘ ਬਾਸੂ ਨੇ ਦੱਸਿਆ ਕਿ ਇਸ ਕੈਂਪ 'ਚ ਆਮ ਜਨਤਾ ਦੀਆਂ ਅੱਖਾਂ ਦੀ ਰੌਸ਼ਨੀ ਦੀ ਮੁਫ਼ਤ ਜਾਂਚ, ਅੱਖਾਂ ਦੇ ਰੋਗਾਂ ਦੀ ਮੁਫ਼ਤ ਜਾਂਚ, ਮਰੀਜ਼ਾਂ ਨੂੰ ਮੁਫ਼ਤ ਸਲਾਹ ਅਤੇ ਅੱਖਾਂ ਦੇ ਮਰੀਜ਼ਾਂ ਨੂੰ ਇਕ ਹਫ਼ਤੇ ਲਈ ਮੁਫ਼ਤ ਦਵਾਈ ਅਤੇ ਡ੍ਰਾਪਸ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਕਿ ਅੰਨ੍ਹਾਪਣ ਰੋਕਣ ਦੇ ਰਾਸ਼ਟਰੀ ਟੀਚੇ ਨੂੰ ਪੂਰਾ ਕੀਤਾ ਜਾ ਸਕੇ।
ਅੱਖਾਂ ਦੇ ਇਸ ਮੈਗਾ ਕੈਂਪ 'ਚ ਡਾਕਟਰ ਮਹਿੰਦਰ ਸਿੰਘ ਬਾਸੂ ਦੀ ਅਗਵਾਈ 'ਚ 2 ਅੱਖਾਂ ਦੇ ਰੋਗਾਂ ਦੇ ਮਾਹਿਰ ਅਤੇ ਤਿੰਨ ਆਪਟੋਮੈਟ੍ਰਿਸਟ ਅੱਖਾਂ ਦੇ ਰੋਗੀਆਂ ਦੀ ਜਾਂਚ ਅਤੇ ਇਲਾਜ ਕਰਨਗੇ ਅਤੇ ਕੈਂਪ 'ਚ ਆਏ ਜ਼ਿਆਦਾਤਰ ਲੋਕਾਂ ਨੂੰ ਮੈਡੀਕਲ ਸਹੂਲਤ ਪ੍ਰਦਾਨ ਕਰਨਗੇ। ਡਾਕਟਰ ਮਹਿੰਦਰ ਸਿੰਘ ਬਾਸੂ ਨੇ ਅੱਖਾਂ ਦੇ ਰੋਗੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ 'ਚ ਇਸ ਕੈਂਪ 'ਚ ਪਹੁੰਚ ਕੇ ਲਾਭ ਉਠਾਉਣਗੇ।