ਜੰਮੂ-ਕਸ਼ਮੀਰ ’ਚ ਹਰ ਬੁੱਧਵਾਰ ਨੂੰ ਲੱਗੇਗਾ ਮੈਗਾ ਬਲਾਕ ਦਿਵਸ ਮੇਲਾ
Sunday, Oct 18, 2020 - 12:48 AM (IST)
ਸ਼੍ਰੀਨਗਰ-ਯੂਟੀ ਦੇ ਡਿਪਟੀ ਗਵਰਨਰ ਮਨੋਜ ਸਿਨ੍ਹਾ ਨੇ ਆਦੇਸ਼ ਜਾਰੀ ਕੀਤਾ ਹੈ ਕਿ ਜੰਮੂ-ਕਸ਼ਮੀਰ ’ਚ ਹਰ ਬੁੱਧਵਾਰ ਨੂੰ ਮੈਗਾ ਬਲਾਕ ਦਿਵਸ ਮੇਲੇ ਦਾ ਆਯੋਜਨ ਕੀਤਾ ਜਾਵੇ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਕ ਜ਼ਿਲੇ ’ਚ ਤਿੰਨ ਥਾਵਾਂ ’ਤੇ ਅਜਿਹੇ ਮੇਲੇ ਲਗਾਏ ਜਾਣ ਅਤੇ ਹਰ ਬੁੱਧਵਾਰ ਨੂੰ ਕਸ਼ਮੀਰ ’ਚ 30 ਥਾਵਾਂ ’ਤੇ ਜਦਕਿ ਜੰਮੂ ’ਚ 42 ਥਾਵਾਂ ’ਤੇ ਅਜਿਹੇ ਮੇਲਿਆਂ ਦਾ ਆਯੋਜਨ ਹੋਵੇ। ਸਿਨ੍ਹਾ ਨੇ ਕਿਹਾ ਕਿ ਲੋਕਾਂ ਤੱਕ ਪਹੁੰਚਣ ’ਚ ਇਸ ਨਾਲ ਕਾਫੀ ਮਦਦ ਮਿਲੇਗੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਕੇ ’ਤੇ ਹੀ ਹੋਵੇਗਾ।
ਸਿਨ੍ਹਾ ਨੇ ਕਿਹਾ ਕਿ ਯੂਟੀ ’ਚ 285 ਲੋਕੇਸ਼ਨਸ ’ਤੇ ਬਲਾਕ ਦਿਵਸ ’ਚ ਪੰਜ ਲੱਖ ਲੋਕਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਬੈਕ ਟੂ ਵਿਲੇਜ ਪ੍ਰੋਗਰਾਮ ਤਹਿਤ 285 ਲੋਕੇਸ਼ਨਸ ’ਤੇ ਅਜਿਹੇ ਪ੍ਰੋਗਰਾਮ ਆਜੋਯਿਤ ਕੀਤੇ ਗਏ ਅਤੇ ਮੱਦੇਨਜ਼ਰ ਗੱਲ ਰਹੀ ਕਿ ਸਾਢੇ ਚਾਰ ਲੱਖ ਲੋਕ ਇਸ ’ਚ ਸ਼ਾਮਲ ਹੋਏ। ਨਵੇਂ ਕੰਮ ਸ਼ੁਰੂ ਹੋਏ। ਸਤੰਬਰ ’ਚ 44 ਅਜਿਹੇ ਪ੍ਰੋਜੈਕਟ ਪੂਰੇ ਹੋਏੇ ਜੋ ਕਿ ਕਾਫੀ ਸਮੇਂ ਤੋਂ ਚੱਲ ਰਹੇ ਸਨ, ਉੱਥੇ 1798 ਪੂਰੇ ਹੋਣ ਨੂੰ ਹਨ। ਡਿਪਟੀ ਗਵਰਨਰ ਨੇ ਕਿਹਾ ਕਿ ਬੈਂਕ ਟੂ ਵਿਲੇਜ 3 ’ਚ ਚਾਰ ਲੱਖ ਡੋਮਿਜ਼ਾਇਲ ਸਰਟੀਫੇਕਟ ਵੰਡੇ ਗਏ ਜਦਕਿ 45,327 ਕੈਟਾਗਿਰੀ ਸਟਰੀਫਿਕੇਟ ਵੰਡੇ ਗਏ।