ਕੈਨੇਡੀਅਨ ਸੰਸਦ ਦੀਆਂ ਮੀਟਿੰਗਾਂ ਵੀਡੀਓ ਕਾਨਫਰੰਸ ਰਾਹੀਂ, ਭਾਰਤ ਰਾਜ਼ੀ ਕਿਉਂ ਨਹੀਂ
Monday, May 18, 2020 - 07:36 PM (IST)
ਨਵੀਂ ਦਿੱਲੀ (ਭਾਸ਼ਾ)— ਵੀਡੀਓ ਕਾਨਫਰੰਸ ਦੇ ਰਾਹੀ ਸੰਸਦ ਕਮੇਟੀ ਦੀ ਬੈਠਕ ਦੀ ਆਗਿਆ ਦੇਣ ਦੀ ਲਾਬਿੰਗ ਕਰ ਰਹੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਸੋਮਵਾਰ ਨੂੰ ਇਸ ਗੱਲ 'ਤੇ ਅਫਸੋਸ ਜ਼ਾਹਿਰ ਕੀਤਾ ਕਿ ਕੈਨੇਡਾ ਦੀ ਸੰਸਦ ਦੀ ਵੀਡੀਓ ਰਾਨਫਰੰਸ ਦੇ ਰਾਹੀ ਬੈਠਕਾਂ ਹੋ ਰਹੀਆਂ ਹਨ, ਜਦਕਿ ਭਾਰਤੀ ਸੰਸਦ ਇਸਦੇ ਰਾਹੀ ਕਮੇਟੀ ਦੀਆਂ ਬੈਠਕਾਂ ਦੀ ਵੀ ਮਨਜ਼ੂਰੀ ਨਹੀਂ ਦੇ ਰਹੀ। ਸੂਚਨਾ ਤਕਨਾਲੋਜੀ ਵਿਸ਼ੇ 'ਤੇ ਸੰਸਦੀ ਕਮੇਟੀ ਦੇ ਚੇਅਰਮੈਨ ਥਰੂਰ ਨੇ ਇਸ ਮਹੀਨੇ ਦੇ ਸ਼ੁਰੂ 'ਚ ਲੋਕਸਭਾ ਸਪੀਕਰ ਓਮ ਬਿਰਲਾ ਦੇ ਸਾਹਮਣੇ ਸੰਸਦੀ ਕਮੇਟੀਆਂ ਦੀ ਵੀਡੀਓ ਕਾਨਫਰੰਸ ਦੇ ਰਾਹੀ ਬੈਠਕਾਂ ਦੀ ਆਗਿਆ ਦੇਣ ਦੀ ਮੰਗ ਦੁਹਰਾਈ ਸੀ। ਉਨ੍ਹਾਂ ਨੇ ਲਿਖਿਆ - ਕਿਉਂਕਿ ਗੋਪਨੀਯਤਾ ਸ਼ਾਇਦ ਕਮੇਟੀਆਂ ਦਾ ਮੁੱਦਾ ਹੈ ਤਾਂ ਫਿਰ ਸੰਸਦ ਦੀ ਬੈਠਕ ਕਿਉਂ ਬੁਲਾਈ ਜਾਂਦੀ ਹੈ, ਜਿਸਦੀ ਕਾਰਵਾਈ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤੀ ਜਾਂਦੀ ਹੈ।