ਕੈਬਨਿਟ ਵਿਸਥਾਰ ਤੋਂ ਪਹਿਲਾਂ PM ਮੋਦੀ ਦੇ ਘਰ ਅੱਜ ਸ਼ਾਮ ਹੋਣ ਵਾਲੀ ਬੈਠਕ ਰੱਦ

Tuesday, Jul 06, 2021 - 10:44 AM (IST)

ਨਵੀਂ ਦਿੱਲੀ- ਕੇਂਦਰੀ ਮੰਤਰੀ ਪ੍ਰੀਸ਼ਦ 'ਚ ਵਿਸਥਾਰ ਦੀਆਂ ਸੰਭਾਵਨਾਵਾਂ ਦਰਮਿਆਨ ਅੱਜ ਯਾਨੀ ਮੰਗਲਵਾਰ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਹੋਣ ਵਾਲੀ ਬੈਠਕ ਰੱਦ ਹੋ ਗਈ ਹੈ। ਇਸ ਤੋਂ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਸੀ ਕਿ ਬੈਠਕ 'ਚ ਮੰਤਰੀਆਂ ਦੇ ਕੰਮਕਾਜ ਦੀ ਸਮੀਖਿਆ ਅਤੇ ਮੰਤਰਾਲਿਆਂ ਦੀ ਅੱਗੇ ਦੀ ਯੋਜਨਾ ਨੂੰ ਲੈ ਕੇ ਬਣਾਈ ਗਈ ਰਿਪੋਰਟ 'ਤੇ ਚਰਚਾ ਹੋਵੇਗੀ। ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਧਰਮੇਂਦਰ ਪ੍ਰਧਾਨ, ਪੀਊਸ਼ ਗੋਇਲ, ਪ੍ਰਹਿਲਾਦ ਜੋਸ਼ੀ ਅਤੇ ਨਰੇਂਦਰ ਸਿੰਘ ਤੋਮਰ ਰਹਿਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ 20 ਜੂਨ ਨੂੰ ਵੀ ਆਪਣੇ ਸੀਨੀਅਰ ਮੰਤਰੀਆਂ ਨਾਲ ਪਿਛਲੇ 2 ਸਾਲ 'ਚ ਕੀਤੇ ਗਏ ਕੰਮਾਂ ਦੀ ਸਮੀਖਿਆ ਕਰ ਚੁਕੇ ਹਨ। 

ਮੰਨਿਆ ਜਾ ਰਿਹਾ ਹੈ ਕਿ ਜਿੱਥੇ ਕਈ ਮੌਜੂਦਾ ਮੰਤਰੀਆਂ ਨੂੰ ਮੰਤਰੀ ਪ੍ਰੀਸ਼ਦ ਤੋਂ ਹਟਾਇਆ ਜਾ ਸਕਦਾ ਹੈ, ਉੱਥੇ ਹੀ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲ ਸਕਦੀ ਹੈ। ਮੌਜੂਦਾ ਮੰਤਰੀ ਮੰਡਲ 'ਚ 9 ਮੰਤਰੀ ਅਜਿਹੇ ਹਨ, ਜਿਨ੍ਹਾਂ ਕੋਲ ਇਕ ਤੋਂ ਵੱਧ ਵਿਭਾਗ ਹਨ। ਇਨ੍ਹਾਂ 'ਚ ਪ੍ਰਕਾਸ਼ ਜਾਵਡੇਕਰ, ਡਾ. ਹਰਸ਼ਵਰਧਨ, ਪੀਊਸ਼ ਗੋਇਲ, ਧਰਮੇਂਦਰ ਪ੍ਰਧਾਨ, ਨਰੇਂਦਰ ਸਿੰਘ ਤੋਮਰ, ਨਿਤਿਨ ਗਡਕਰੀ, ਰਵੀਸ਼ੰਕਰ ਪ੍ਰਸਾਦ, ਸਮਰਿਤੀ ਇਰਾਨੀ ਅਤੇ ਹਰਦੀਪ ਸਿੰਘ ਪੁਰੀ ਦੇ ਨਾਮ ਸ਼ਾਮਲ ਹਨ। ਦੱਸਣਯੋਗ ਹੈ ਕਿ ਸੰਭਾਵਿਤ ਮੰਤਰੀਆਂ 'ਚ ਜਿਓਤਿਰਾਦਿਤਿਆ ਸਿੰਧੀਆ ਅਤੇ ਸਰਵਾਨੰਦ ਸੋਨੋਵਾਲ ਦੇ ਨਾਮ ਮੁੱਖ ਹਨ। ਉੱਥੇ ਹੀ ਉੱਤਰ ਪ੍ਰਦੇਸ਼ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹਨ, ਲਿਹਾਜਾ ਪ੍ਰਦੇਸ਼ ਤੋਂ 5 ਮੰਤਰੀ ਬਣਾਏ ਜਾ ਸਕਦੇ ਹਨ। 


DIsha

Content Editor

Related News