ਆਖ਼ਰਕਾਰ ਝੁਕੀ ਸਰਕਾਰ; ਕਿਸਾਨਾਂ ’ਤੇ ਦਰਜ ਕੇਸ ਹੋਣਗੇ ਵਾਪਸ, ਭਲਕੇ ਨਹੀਂ ਹੋਵੇਗਾ ਰੋਡ ਜਾਮ

Wednesday, Nov 23, 2022 - 01:26 PM (IST)

ਆਖ਼ਰਕਾਰ ਝੁਕੀ ਸਰਕਾਰ; ਕਿਸਾਨਾਂ ’ਤੇ ਦਰਜ ਕੇਸ ਹੋਣਗੇ ਵਾਪਸ, ਭਲਕੇ ਨਹੀਂ ਹੋਵੇਗਾ ਰੋਡ ਜਾਮ

ਅੰਬਾਲਾ- ਹਰਿਆਣਾ ਦੇ ਅੰਬਾਲਾ ’ਚ ਕਿਸਾਨਾਂ ਵਲੋਂ ਮੋਹੜਾ ’ਚ ਜੀ. ਟੀ. ਰੋਡ ਜਾਮ ਕਰਨ ਨੂੰ ਲੈ ਕੇ ਅੱਜ ਯਾਨੀ ਕਿ ਬੁੱਧਵਾਰ ਨੂੰ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਕਿਸਾਨ ਆਗੂ ਗੁਰਨਾਮ ਚੜੂਨੀ ਦੀ ਬੈਠਕ ਹੋਈ। ਚੜੂਨੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਨਿਲ ਵਿਜ ਨਾਲ ਗੱਲਬਾਤ ’ਚ ਸਹਿਮਤੀ ਬਣੀ ਹੈ। ਸਰਕਾਰ ਨੇ ਮੰਗਾਂ ਮੰਨ ਲਈਆਂ ਹਨ ਅਤੇ ਕਿਸਾਨ ਕੱਲ ਹਾਈਵੇਅ ਜਾਮ ਨਹੀਂ ਕਰਨਗੇ।

ਇਹ ਵੀ ਪੜ੍ਹੋ-  ਚੜੂਨੀ ਦਾ ਸਰਕਾਰ ਨੂੰ ਅਲਟੀਮੇਟਮ- 24 ਤੋਂ ਪਹਿਲਾਂ ਕਿਸੇ ਦੀ ਗ੍ਰਿਫ਼ਤਾਰੀ ਹੁੰਦੀ ਤਾਂ ਪੂਰਾ ਹਰਿਆਣਾ ਤੇ ਪੰਜਾਬ ਕਰਾਂਗੇ

ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਰਨਾਮ ਚੜੂਨੀ ਨੇ ਦੱਸਿਆ ਕਿ ਅੱਜ ਗ੍ਰਹਿ ਮੰਤਰੀ ਅਨਿਲ ਵਿਜ ਨੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਵਫ਼ਦ ਨੂੰ ਬੁਲਾਇਆ ਗਿਆ ਅਤੇ ਬੈਠਕ ਹੋਈ। ਅਨਿਲ ਵਿਜ ਨੇ ਕਿਸਾਨ ਅੰਦੋਲਨ ਦੇ ਸਾਰੇ ਕੇਸ ਵਾਪਸ ਲੈ ਲਏ ਹਨ ਅਤੇ ਪੁਰਾਣੇ 32 ਕੇਸਾਂ ਨੂੰ ਵੀ ਵਾਪਸ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦਾ ਧੰਨਵਾਦ, ਕੱਲ ਰੋਡ ਜਾਮ ਨਹੀਂ ਹੋਵੇਗਾ। 

ਇਹ ਵੀ ਪੜ੍ਹੋ- 24 ਨੂੰ ਹਾਈਵੇਅ ਜਾਮ ਕਰਨਗੇ ਕਿਸਾਨ, ਕੇਸ ਵਾਪਸ ਨਾ ਹੋਣ ਤੋਂ ਹਨ ਨਾਰਾਜ਼

ਦੱਸਣਯੋਗ ਹੈ ਕਿ ਸਰਕਾਰ ਦੀ ਵਾਅਦਾ ਖਿਲਾਫ਼ੀ ਖਿਲਾਫ਼ 24 ਨਵੰਬਰ ਨੂੰ ਜੀ.ਟੀ. ਰੋਡ ਜਾਮ ਕਰਨ ਦੇ ਫ਼ੈਸਲੇ ’ਤੇ ਗੁਰਨਾਮ ਸਿੰਘ ਚੜੂਨੀ ਨੇ ਵੀਡੀਓ ਜਾਰੀ ਕਰ ਕੇ ਮੰਗਲਵਾਰ ਕਿਸਾਨਾਂ ਨੂੰ ਅਲਰਟ ਮੋਡ ’ਤੇ ਰਹਿਣ ਦੀ ਹਦਾਇਤ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਸਰਕਾਰ 24 ਤਾਰੀਖ਼ ਨੂੰ ਹੋਣ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਕਿਸੇ ਵੀ ਅਹੁਦਾ ਅਧਿਕਾਰੀ, ਵਰਕਰ ਜਾਂ ਸਾਡੇ ਕਿਸੇ ਆਗੂ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਪੂਰੇ ਹਰਿਆਣਾ ਜਾਂ ਪੰਜਾਬ ਨੂੰ ਜਾਮ ਕਰਾਂਗੇ। ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਮਾਮਲੇ 2 ਸਾਲ ਬਾਅਦ ਵੀ ਵਾਪਸ ਨਹੀਂ ਲਏ ਜਾਣ ਦੇ ਵਿਰੋਧ ’ਚ 24 ਯਾਨੀ ਕਿ ਕੱਲ ਮੋਹੜਾ ’ਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਗੁਰਨਾਮ ਸਿੰਘ ਚੜੂਨੀ ਵੱਲੋਂ ਜੀ. ਟੀ. ਰੋਡ ਜਾਮ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ।


author

Tanu

Content Editor

Related News