ਉਮਰ 78 ਸਾਲ, ਪੇਸ਼ਾ ਮਜ਼ਦੂਰੀ, 32 ਵਾਰ ਚੋਣਾਂ ਲੜ ਚੁੱਕੇ ਤੀਤਰ ਸਿੰਘ ਦਾ ਜਾਣੋ ਸਿਆਸੀ ਸਫ਼ਰ

Monday, Mar 25, 2024 - 11:21 AM (IST)

ਉਮਰ 78 ਸਾਲ, ਪੇਸ਼ਾ ਮਜ਼ਦੂਰੀ, 32 ਵਾਰ ਚੋਣਾਂ ਲੜ ਚੁੱਕੇ ਤੀਤਰ ਸਿੰਘ ਦਾ ਜਾਣੋ ਸਿਆਸੀ ਸਫ਼ਰ

ਜੈਪੁਰ- ਰਾਜਸਥਾਨ ਦੇ ਵਿਧਾਨ ਸਭਾ ਹਲਕਾ ਕਰਨਪੁਰ ਦੇ ਛੋਟੇ ਜਿਹੇ ਪਿੰਡ 25 ਐੱਫ ਗੁਲਾਬੇਵਾਲਾ ਦੇ ਰਹਿਣ ਵਾਲੇ 78 ਸਾਲਾ ਤੀਤਰ ਸਿੰਘ ਮਨਰੇਗਾ ਦੇ ਦਿਹਾੜੀਦਾਰ ਮਜ਼ਦੂਰ ਹਨ ਪਰ ਆਪਣੇ ਹੱਕ ਲੈਣ ਲਈ 32 ਵਾਰ ਚੋਣਾਂ ਲੜ ਚੁੱਕੇ ਹਨ। ਹਾਲਾਂਕਿ ਉਹ ਹਰ ਵਾਰ ਚੋਣਾਂ ’ਚ ਬੁਰੀ ਤਰ੍ਹਾਂ ਹਾਰਦੇ ਹਨ ਪਰ ਅਗਲੀਆਂ ਚੋਣਾਂ ਲਈ ਇਕ ਵਾਰ ਫਿਰ ਪੂਰੇ ਜੋਸ਼ ਅਤੇ ਜਜ਼ਬੇ ਨਾਲ ਜੁੱਟ ਜਾਂਦੇ ਹਨ। ਉਨ੍ਹਾਂ ਨੇ ਹੁਣ ਤੱਕ ਲੋਕ ਸਭਾ ਦੀਆਂ 10, ਵਿਧਾਨ ਸਭਾ ਦੀਆਂ 10, ਜ਼ਿਲ੍ਹਾ ਪ੍ਰੀਸ਼ਦ ਡਾਇਰੈਕਟਰ ਦੀਆਂ 4, ਸਰਪੰਚੀ ਦੀਆਂ 4 ਅਤੇ ਵਾਰਡ ਮੈਂਬਰੀ ਦੀਆਂ 4 ਚੋਣਾਂ ’ਚ ਕਿਸਮਤ ਅਜ਼ਮਾਈ ਹੈ ਪਰ ਚੋਣ ਅੰਕੜੇ ਕਦੇ ਵੀ ਤੀਤਰ ਸਿੰਘ ਦੇ ਪੱਖ ’ਚ ਨਹੀਂ ਰਹੇ ਅਤੇ ਹਰ ਵਾਰ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੁੰਦੀ ਰਹੀ। ਚੋਣ ਵਿਭਾਗ ਅਨੁਸਾਰ ਤੀਤਰ ਸਿੰਘ ਨੂੰ 2008 ਦੀਆਂ ਵਿਧਾਨ ਸਭਾ ਚੋਣਾਂ ’ਚ 938, 2013 ਦੀਆਂ ਵਿਧਾਨ ਸਭਾ ਚੋਣਾਂ ’ਚ 427 ਅਤੇ 2018 ਦੀਆਂ ਵਿਧਾਨ ਸਭਾ ਚੋਣਾਂ ’ਚ 653 ਵੋਟਾਂ ਮਿਲੀਆਂ।

ਇਹ ਵੀ ਪੜ੍ਹੋ- ਦਿੱਲੀ 'ਚ ਹੁਣ ਜੇਲ੍ਹ ਤੋਂ ਚੱਲੀ ਸਰਕਾਰ, CM ਕੇਜਰੀਵਾਲ ਨੇ ਜਾਰੀ ਕੀਤਾ ਪਹਿਲਾ ਆਦੇਸ਼

ਤੀਤਰ ਸਿੰਘ ’ਤੇ ਚੋਣਾਂ ਲੜਨ ਦਾ ਜਨੂੰਨ 70 ਦੇ ਦਹਾਕੇ ’ਚ ਉਦੋਂ ਸਵਾਰ ਹੋਇਆ, ਜਦੋਂ ਉਹ ਜਵਾਨ ਸਨ ਅਤੇ ਉਨ੍ਹਾਂ ਵਰਗੇ ਬਹੁਤ ਸਾਰੇ ਲੋਕ ਨਹਿਰੀ ਖੇਤਰਾਂ ’ਚ ਜ਼ਮੀਨ ਅਲਾਟਮੈਂਟ ਤੋਂ ਵਾਂਝੇ ਰਹਿ ਗਏ ਸਨ। ਉਨ੍ਹਾਂ ਦੀ ਮੰਗ ਸੀ ਕਿ ਸਰਕਾਰ ਬੇਜ਼ਮੀਨੇ ਅਤੇ ਗਰੀਬ ਮਜ਼ਦੂਰਾਂ ਨੂੰ ਜ਼ਮੀਨ ਅਲਾਟ ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚੋਣਾਂ ਕਿਉਂ ਨਾ ਲੜਣ, ਸਰਕਾਰ ਜ਼ਮੀਨ ਦੇਵੇ, ਸਹੂਲਤਾਂ ਦੇਵੇ, ਚੋਣਾਂ ਸਾਡੇ ਹੱਕ ਦੀ ਲੜਾਈ ਹੈ ਅਤੇ ਉਹ ਚੋਣਾਂ ਲੜਦੇ ਰਹਿਣਗੇ। ਉਹ ਲੋਕਪ੍ਰਿਅਤਾ ਜਾਂ ਰਿਕਾਰਡ ਬਣਾਉਣ ਲਈ ਨਹੀਂ, ਸਗੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਚੋਣਾਂ ਨੂੰ ਇਕ ਹਥਿਆਰ ਵਜੋਂ ਵਰਤ ਰਹੇ ਹਨ ਅਤੇ ਉਸ ਦੀ ਧਾਰ ਸਮਾਂ ਅਤੇ ਉਮਰ ਬੀਤਣ ਤੋਂ ਬਾਅਦ ਵੀ ਖੁੰਢੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ- ਸ਼ਾਰਟ ਸਰਕਿਟ ਕਾਰਨ ਚਾਰਜਿੰਗ 'ਤੇ ਲੱਗਾ ਮੋਬਾਇਲ ਫੋਨ ਫਟਿਆ, 4 ਮਾਸੂਮ ਬੱਚਿਆਂ ਦੀ ਗਈ ਜਾਨ

ਤੀਤਰ ਸਿੰਘ ਦੀਆਂ ਤਿੰਨ ਧੀਆਂ ਅਤੇ ਦੋ ਪੁੱਤਰ ਹਨ, ਦੋ ਪੋਤਿਆਂ ਦਾ ਵਿਆਹ ਵੀ ਹੋ ਚੁੱਕਾ ਹੈ। ਉਨ੍ਹਾਂ ਕੋਲ ਜਮ੍ਹਾਂ ਪੂੰਜੀ ਦੇ ਨਾਂ ’ਤੇ 2500 ਰੁਪਏ ਦੀ ਨਕਦੀ ਹੈ, ਬਾਕੀ ਨਾ ਕੋਈ ਜ਼ਮੀਨ, ਨਾ ਜਾਇਦਾਦ, ਨਾ ਹੀ ਗੱਡੀਆਂ-ਘੋੜੇ। ਮਜ਼ੇਦਾਰ ਗੱਲ ਇਹ ਹੈ ਕਿ ਤੀਤਰ ਸਿੰਘ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨਹੀਂ ਹਨ ਪਰ ਆਪਣੀ ਪਤਨੀ ਨਾਲ ਨਾਮਜ਼ਦਗੀ ਦਾਖ਼ਲ ਕਰਨ ਜਾਂਦੇ ਹੋਏ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋਈ ਤਾਂ ਉਹ ਸੂਬੇ ਹੀ ਨਹੀਂ, ਪੂਰੇ ਦੇਸ਼ ’ਚ ਚਰਚਾ ਦਾ ਵਿਸ਼ਾ ਬਣ ਗਏ ਹਨ।

ਇਹ ਵੀ ਪੜ੍ਹੋ- ਕੇਜਰੀਵਾਲ ਨੇ  ACP AK ਸਿੰਘ ਨੂੰ ਹਟਾਉਣ ਦੀ ਕੀਤੀ ਮੰਗ, ਲਾਇਆ ਬਦਸਲੂਕੀ ਦਾ ਦੋਸ਼ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tanu

Content Editor

Related News