ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕਰਾਂਗਾ ਹੱਲ: ਸਤਿਪਾਲ ਮਲਿਕ

Saturday, Sep 01, 2018 - 03:35 PM (IST)

ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕਰਾਂਗਾ ਹੱਲ: ਸਤਿਪਾਲ ਮਲਿਕ

ਨਵੀਂ ਦਿੱਲੀ— ਜੰਮੂ ਕਸ਼ਮੀਰ ਦੇ ਨਵੇਂ ਰਾਜਪਾਲ ਸਤਿਪਾਲ ਮਲਿਕ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਸ਼ਾਂਤੀ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਮੀਦ ਕਰ ਰਹੇ ਹਾਂ ਕਿ ਪੰਚਾਇਤੀ ਚੋਣਾਂ 'ਚ ਸਾਰੇ ਦਲ ਜੰਮੂ ਕਸ਼ਮੀਰ 'ਚ ਹਿੱਸਾ ਲੈਣਗੇ। ਰਾਜ ਦੇ ਨਵੇਂ ਰਾਜਪਾਲ ਦਾ ਕਹਿਣਾ ਹੈ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਇਹ ਚੋਣਾਂ ਲੋਕਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਲੀਆਂ ਹੋਣਗੀਆਂ। ਇਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ।

ਰਾਜਪਾਲ ਸਤਿਪਾਲ ਮਲਿਕ ਨੇ ਰਿਹਾ, ਵੱਡੇ ਪੈਮਾਨ 'ਤੇ ਲੋਕ ਪੰਚਾਇਤੀ ਚੋਣਾਂ 'ਚ ਵੋਟ ਪਾਉਣਗੇ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸ਼ਾਂਤੀ ਕਾਇਮ ਰਹੇ। ਰਾਜ ਦੇ ਲੋਕਾਂ ਤਕ ਪਹੁੰਚਣਾ ਅਤੇ ਵਿਸ਼ਵਾਸ ਜਗਾਉਣਾ ਸਾਡੀ ਪਹਿਲ ਹੈ। ਜੰਮੂ ਕਸ਼ਮੀਰ 'ਚ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਨਾ ਅਸੀਂ ਏਲੀਅਨ ਹਾਂ ਨਾ ਤੁਸੀਂ ਏਲੀਅਨ ਹੋ। ਅਸੀਂ ਦੋਸਤ ਹਾਂ ਮੈਂ ਉੱਥੇ ਕੋਈ ਰਾਜਨੀਤੀ ਲਈ ਨਹੀਂ ਜਾ ਰਿਹਾ ਅਪਣੱਤ ਵਾਲਾ ਮਾਹੌਲ ਬਣਾਉਣ ਜਾ ਰਿਹਾ ਹਾਂ। ਗਵਰਨਰ ਮਲਿਕ ਨੇ ਕਿਹਾ- ਬੇਸਿਕ ਚੈਲੇਂਜ ਹੈ ਕਿ ਲੋਕ ਸਰਕਾਰ 'ਤੇ ਯਕੀਨ ਨਹੀਂ ਕਰਦੇ ਹਨ। ਸਾਡੇ 'ਤੇ ਹੀ ਨਹੀਂ ਜੋ ਉਨ੍ਹਾਂ ਦੀ ਆਪਣੀ ਬਣਦੀ ਹੈ ਉਸ 'ਤੇ ਵੀ ਨਹੀਂ। ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਮੇਰਾ ਕੰਮ ਹੈ।
 

ਪੱਥਰਬਾਜ਼ੀ ਦੀਆਂ ਘਟਨਾਵਾਂ ਨੂੰ ਕਿਵੇਂ ਘੱਟ ਕਰਾਂਗੇ?
ਘਾਟੀ 'ਚ ਪੱਥਰਬਾਜ਼ੀ ਦੀਆਂ ਘਟਨਾਵਾਂ 'ਤੇ ਜੰਮੂ ਕਸ਼ਮੀਰ ਦੇ ਨਵੇਂ ਗਵਰਨਰ ਨੇ ਕਿਹਾ ਕਿ ਪੱਥਰਬਾਜ਼ੀ ਨੂੰ ਖਤਮ ਕਰਨ ਦਾ ਕੋਈ ਸੈੱਟ ਫਾਰਮੂਲਾ ਨਹੀਂ ਹੈ। ਪਹਿਲਾਂ ਤਾਂ ਸਾਨੂੰ ਇਹ ਜਾਣਨਾ ਹੋਵੇਗਾ ਕਿ ਲੋਕ ਕਿਉਂ ਪੱਥਰਬਾਜੀ ਕਰਦੇ ਹਨ? ਇਕ ਸੈਕਸ਼ਨ ਜੋ ਪਹਿਲਾਂ ਉਨ੍ਹਾਂ ਨੂੰ ਪੈਸੇ ਦਿੰਦਾ ਸੀ ਪਰ ਜਦੋਂ ਈਡੀ ਦੀ ਰੇਡ ਹੋਈ ਤਾਂ ਉਸ 'ਚ ਕਮੀ ਆਈ ਹੈ ਪਰ ਜਿਸ ਵਜ੍ਹਾ ਨਾਲ ਯੂਥ ਨਾਰਾਜ਼ ਹੈ ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਰੁਜ਼ਗਾਰ ਨਹੀਂ ਹੈ, ਰੁਜ਼ਗਾਰ 'ਚ ਫੇਅਰ ਸਲੈਕਸ਼ਨ ਹੋਵੇ, ਕਸ਼ਮੀਰ ਦੇ ਨੌਜਵਾਨਾਂ ਨੂੰ ਖੇਡ, ਸੰਗੀਤ, ਕਲਾ ਵੱਲ ਵੀ ਪ੍ਰੇਰਿਤ ਕੀਤਾ ਜਾਵੇ। 
 

ਵੱਖ-ਵਾਦੀਆਂ ਨਾਲ ਕਿਵੇਂ ਨਿਪਟਾਂਗੇ?
ਵੱਖ ਵਾਦੀਆਂ ਦੇ ਸਵਾਲ 'ਤੇ ਸਤਿਪਾਲ ਮਲਿਕ ਨੇ ਕਿਹਾ ਵੱਖ-ਵਾਦੀਆਂ ਨਾਲ ਨਿਪਟਣ ਦਾ ਕੰਮ ਮੇਰਾ ਨਹੀਂ ਹੈ, ਲੋਕਾਂ 'ਚ ਇੰਨਾ ਸੰਤੋਖ ਪੈਦਾ ਕੀਤਾ ਜਾਵੇ ਕਿ ਉਹ ਵੱਖ-ਵਾਦੀਆਂ ਦੇ ਚੱਕਰ 'ਚ ਨਾ ਆਉਣ। ਕਸ਼ਮੀਰ ਜਨਤਾ ਹੁਣ ਇਹ ਸਮਝਦੀ ਹੈ ਕਿ ਪਾਕਿਸਤਾਨ ਦੇ ਨਾਲ ਉਨ੍ਹਾਂ ਦਾ ਕੁਝ ਨਹੀਂ ਬਣਨ ਵਾਲਾ ਹੈ। ਸਾਡੇ ਨਾਲ ਵੀ ਨਾਰਾਜ਼ਗੀ ਹੈ ਪਰ ਅਸੀਂ ਉਸ ਨੂੰ ਦੂਰ ਕਰਾਂਗੇ। ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਜਿਸ ਨਾਲ ਤੁਹਾਡਾ ਫਾਇਦਾ ਹੋਵੇਗਾ ਅਸੀਂ ਓਹੀ ਕਰਾਂਗੇ, ਮੈਂ ਇਹ ਕੋਸ਼ਿਸ਼ ਕਰਾਂਗਾ ਕਿ ਉੱਥੇ ਦੇ ਲੋਕ ਪਾਕਿ ਦੇ ਭੜਕਾਵੇ 'ਚ ਨਾ ਆਉਣ।

 


Related News