ਮਿਹਨਤਾਨਾ ਮੰਗਣ ''ਤੇ ਰਾਜਮਿਸਤਰੀ ਦਾ ਗੋਲੀ ਮਾਰ ਕੇ ਕਤਲ, ਦਰੱਖ਼ਤ ਨਾਲ ਲਟਕਾਈ ਲਾਸ਼

Thursday, Oct 26, 2023 - 04:34 PM (IST)

ਮਿਹਨਤਾਨਾ ਮੰਗਣ ''ਤੇ ਰਾਜਮਿਸਤਰੀ ਦਾ ਗੋਲੀ ਮਾਰ ਕੇ ਕਤਲ, ਦਰੱਖ਼ਤ ਨਾਲ ਲਟਕਾਈ ਲਾਸ਼

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿਚ ਮਿਹਨਤਾਨਾ ਮੰਗਣ 'ਤੇ ਇਕ ਰਾਜਮਿਸਤਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਦਰੱਖ਼ਤ ਨਾਲ ਲਟਕਾ ਦਿੱਤੀ ਗਈ। ਇਸ ਮਾਮਲੇ 'ਚ ਪੁਲਸ ਨੇ ਵੀਰਵਾਰ ਨੂੰ ਇਕ ਦੋਸ਼ੀ ਨੂੰ ਹਿਰਾਸਤ 'ਚ ਲਿਆ ਹੈ। ਵਧੀਕ ਪੁਲਸ ਸੁਪਰਡੈਂਟ (ਦੇਹਾਂਤ ਖੇਤਰ) ਕਮਲੇਸ਼ ਬਹਾਦਰ ਨੇ ਦੱਸਿਆ ਕਿ ਸਾਧਾਰਨਪੁਰ ਖੇਤਰ ਦੇ ਵਾਸੀ ਰਾਜਮਿਸਤਰੀ ਇੰਦੂਸ਼ੇਖਰ ਨੂੰ ਪਰੀਸ਼ਿਤਗੜ੍ਹ ਦੇ ਧਨਪੁਰਾ ਪਿੰਡ ਦੇ ਸਾਬਕਾ ਪ੍ਰਧਾਨ ਵਿਜੇਪਾਲ ਨੇ ਕਰੀਬ ਦੋ ਮਹੀਨੇ ਪਹਿਲਾਂ ਆਪਣਾ ਮਕਾਨ ਬਣਾਉਣ ਲਈ ਠੇਕਾ ਦਿੱਤਾ ਸੀ। ਇਸ ਦੌਰਾਨ ਵਿਜੇਪਾਲ 'ਤੇ ਇੰਦੂਸ਼ੇਖਰ ਦੇ ਕਰੀਬ ਢਾਈ ਲੱਖ ਰੁਪਏ ਬਕਾਇਆ ਹੋ ਗਏ ਸਨ, ਜਿਨ੍ਹਾਂ ਨੂੰ ਉਹ ਪਿਛਲੇ ਕਈ ਦਿਨਾਂ ਤੋਂ ਵਿਜੇਪਾਲ ਤੋਂ ਮੰਗ ਰਿਹਾ ਸੀ।

ਇਹ ਵੀ ਪੜ੍ਹੋ-  ਵੀਜ਼ਾ 'ਚ ਦੇਰੀ ਦੇ ਬਾਵਜੂਦ ਭਾਰਤੀਆਂ ਨੇ ਅਮਰੀਕਾ ਵੱਲ ਘੱਤੀਆਂ ਵਹੀਰਾਂ, ਜਾਣੋ ਅੰਕੜੇ

ਇੰਦੂਸ਼ੇਖਰ ਬੁੱਧਵਾਰ ਨੂੰ ਇਕ ਵਾਰ ਫਿਰ ਵਿਜੇਪਾਲ ਦੇ ਘਰ ਆਪਣਾ ਬਕਾਇਆ ਮੰਗਣ ਗਿਆ ਸੀ। ਦੋਸ਼ ਹੈ ਕਿ ਵਿਜੇਪਾਲ ਨੇ ਇੰਦੂਸ਼ੇਖਰ ਨੂੰ ਖੇਤਾਂ 'ਚ ਲਿਜਾਣ ਦੇ ਬਹਾਨੇ ਉਸ ਨੂੰ ਦੋ ਵਾਰ ਗੋਲੀ ਮਾਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਕੇ ਭੱਜ ਗਿਆ। ਵਧੀਕ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਜਦੋਂ ਇੰਦੂਸ਼ੇਖਰ ਦੇ ਦੂਜੇ ਸਾਥੀ ਸੁਮਿਤ ਨੇ ਵਿਜੇਪਾਲ ਨੂੰ ਫੋਨ ਕੀਤਾ ਤਾਂ ਉਸ ਨੇ ਕਤਲ ਦੀ ਗੱਲ ਕਬੂਲ ਕਰ ਲਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਘਟਨਾ ਦੇ ਸਬੰਧ ਵਿਚ ਇਕ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਬੈਂਕ ਮੈਨੇਜਰ ਕਤਲਕਾਂਡ ਦੀ ਸਨਸਨੀਖੇਜ਼ ਕਹਾਣੀ, ਪਤਨੀ ਨੇ ਪਤੀ ਨੂੰ ਦਿੱਤੀ ਲੂ-ਕੰਡੇ ਖੜ੍ਹੇ ਕਰਨ ਵਾਲੀ ਮੌਤ


author

Tanu

Content Editor

Related News