ਦਵਾਈ ਅਸਲੀ ਹੈ ਜਾਂ ਨਕਲੀ, ਦੱਸੇਗਾ QR ਕੋਡ!

07/16/2020 6:17:37 PM

ਨਵੀਂ ਦਿੱਲੀ — ਸਾਰੀਆਂ ਦਵਾਈਆਂ 'ਤੇ ਜਲਦੀ ਹੀ ਕਵਿੱਕ ਰਿਸਪਾਂਸ (ਕਿਊਆਰ) ਕੋਡ ਵੇਖੇ ਜਾ ਸਕਣਗੇ। ਜਿਸ ਦਾ ਸਹਾਇਤਾ ਨਾਲ ਇਹ ਪਤਾ ਲਗਾਉਣਾ ਅਸਾਨ ਹੋ ਜਾਵੇਗਾ ਕਿ ਦਵਾਈ ਅਸਲੀ ਹੈ ਜਾਂ ਨਕਲੀ। ਇਸ ਦੇ ਨਾਲ ਹੀ ਉਨਾਂਂ ਦੀ ਟਰੈਕਿੰਗ ਵੀ ਕੀਤੀ ਜਾ ਸਕੇਗੀ। ਸੂਤਰਾਂ ਮੁਤਾਬਕ ਇਸ ਸਬੰਧ ਵਿਚ ਇਕ ਕਮੇਟੀ ਬਣਾਈ ਗਈ ਹੈ ਜੋ ਇਸ ਦੀ ਰੂਪ ਰੇਖਾ ਤਿਆਰ ਕਰੇਗੀ। ਕਿਊਆਰ ਕੋਡ ਡਰੱਗਜ਼ ਨੂੰ ਟਰੈਕ ਕਰਨ ਅਤੇ ਇਸਦਾ ਪਤਾ ਲਗਾਉਣ ਵਿਚ ਮਦਦ ਕਰਦਾ ਹੈ ਅਤੇ ਮਰੀਜ਼ ਤੱਕ ਪਹੁੰਚਣ ਵਾਲੀਅÎਾਂ ਨਕਲੀ ਅਤੇ ਘਟੀਆ ਦਵਾਈਆਂ ਦੀ ਸੰਭਾਵਨਾ ਨੂੰ ਘਟਾਉਂਦਾ ਹੈ।

ਇਹ ਵੀ ਦੇਖੋ : ਇਨਕਮ ਟੈਕਸ ਦੀ ਇਹ ਛੋਟ ਦੁਬਾਰਾ ਨਹੀਂ ਮਿਲੇਗੀ, 30 ਸਤੰਬਰ ਤੱਕ ਪੂਰਾ ਕਰ ਲਓ ਇਹ ਕੰਮ

ਪ੍ਰਧਾਨ ਮੰਤਰੀ ਦਫਤਰ, ਨੀਤੀ ਆਯੋਗ, ਵਣਜ ਮੰਤਰਾਲੇ, ਫਾਰਮਾਸਿਊਟੀਕਲ ਵਿਭਾਗ ਅਤੇ ਸਿਹਤ ਮੰਤਰਾਲੇ ਦੇ ਨੁਮਾਇੰਦਿਆਂ ਦੀ ਪਿਛਲੇ ਹਫਤੇ ਬੈਠਕ ਹੋਈ ਸੀ ਜਿਸ ਵਿਚ ਇਸ ਮਾਮਲੇ ਨੂੰ ਸੁਲਝਾਉਣ ਲਈ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਸਿਹਤ ਸਕੱਤਰ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਗਈ ਹੈ, ਜੋ 21 ਦਿਨਾਂ ਵਿਚ ਆਪਣੀ ਰਿਪੋਰਟ ਦੇਵੇਗੀ।

ਇਹ ਵੀ ਦੇਖੋ : ਇਨ੍ਹਾਂ ਬੈਂਕਾਂ ਦੇ ਖਾਤਾਧਾਰਕਾਂ ਨੂੰ ਝਟਕਾ, 1 ਅਗਸਤ ਤੋਂ ਬਦਲ ਰਹੇ ਨੇ ਇਹ ਨਿਯਮ

2011 ਤੋਂ ਕਿਊਆਰ ਕੋਡ ਲਈ ਹੋ ਰਹੀ ਕੋਸ਼ਿਸ਼

ਸਰਕਾਰ ਸਾਲ 2011 ਤੋਂ ਦਵਾਈਆਂ 'ਤੇ ਕਿਊਆਰ ਕੋਡ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਫਾਰਮਾਸਿਊਟੀਕਲ ਕੰਪਨੀਆਂ ਅਤੇ ਲਾਬੀ ਸਮੂਹਾਂ ਨੇ ਵੱਖ-ਵੱਖ ਵਿਭਾਗਾਂ ਦੁਆਰਾ ਟਰੇਸਿੰਗ ਅਤੇ ਟਰੈਕਿੰਗ ਸੰਬੰਧੀ ਜਾਰੀ ਦਿਸ਼ਾਂ-ਨਿਰਦੇਸ਼ਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਕ ਕਿ ਊਆਰ ਕੋਡ ਸਿਸਟਮ ਹੋਣਾ ਚਾਹੀਦਾ ਹੈ। ਇਹ ਫੈਸਲਾ ਲਿਆ ਗਿਆ ਸੀ ਕਿ ਇੱਥੇ ਸਿਰਫ ਇੱਕ ਕਿਊਆਰ ਕੋਡ ਹੋਣਾ ਚਾਹੀਦਾ ਹੈ।

ਇਹ ਵੀ ਦੇਖੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਨਿੱਜੀ ਹਸਪਤਾਲਾਂ 'ਚ ਵੀ ਸਸਤਾ ਹੋਵੇਗਾ 'ਕੋਰੋਨਾ' ਦਾ ਇਲਾਜ


Harinder Kaur

Content Editor

Related News