ਅਨੁਰਾਗ ਨੇ ਹਿਮਾਚਲ ਲਈ ਭਿਜਵਾਏ ਮੈਡੀਕਲ ਉਪਕਰਣ, ਨੱਢਾ ਨੇ ਕੀਤੀ ਪ੍ਰਸ਼ੰਸਾ
Tuesday, Jun 01, 2021 - 10:34 AM (IST)

ਹਮੀਰਪੁਰ (ਬਿਊਰੋ) : ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਹਿਮਾਚਲ ਪ੍ਰਦੇਸ਼ ਲਈ ਮੈਡੀਕਲ ਉਪਕਰਣ ਭਿਜਵਾਏ ਹਨ। ਅਨੁਰਾਗ ਠਾਕੁਰ ਆਪਣੇ ਨਿੱਜੀ ਯਤਨਾਂ ਨਾਲ ਹਿਮਾਚਲ ਵਿਚ ਆਕਸੀਜਨ ਬੈਂਕ ਬਣਾ ਰਹੇ ਹਨ, ਜਿਸ ਦੇ ਲਈ ਹਮੀਰਪੁਰ ਤੇ ਬਿਲਾਸਪੁਰ ਵਿਚ 140-140 ਐੱਲ. ਪੀ. ਐੱਮ. ਦੇ ਆਕਸੀਜਨ ਪਲਾਂਟ ਲਾਏ ਜਾ ਰਹੇ ਹਨ। ਆਕਸੀਜਨ ਪਲਾਂਟ ਦੇ ਉਦਘਾਟਨ ਅਤੇ 160 ਆਕਸੀਜਨ ਸਿਲੰਡਰ, 108 ਆਕਸੀਜਨ ਕੰਸਨਟ੍ਰੇਟਰ ਤੇ ਹੋਰ ਮੈਡੀਕਲ ਉਪਕਰਣ ਦਿੱਲੀ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਲਈ ਅਨੁਰਾਗ ਠਾਕੁਰ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਤੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਭਾਰਤ 'ਚ ਪਹਿਲੀ ਵਾਰ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ WHO ਨੇ ਦਿੱਤਾ ਨਾਮ
ਅਨੁਰਾਗ ਨੇ ਇਨ੍ਹਾਂ ਉਪਾਵਾਂ ਨਾਲ ਤੁਰੰਤ 330 ਬੈੱਡਾਂ ਨੂੰ ਬਿਨਾਂ ਰੁਕਾਵਟ ਆਕਸੀਜਨ ਦੀ ਸਪਲਾਈ ਮਿਲਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਇਨ੍ਹਾਂ ਯਤਨਾਂ ਨਾਲ ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਖਿਲਾਫ ਲੜਾਈ ਨੂੰ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਇਸ ਦੂਜੀ ਲਹਿਰ ਵਿਚ ਆਕਸੀਜਨ ਦੀ ਉਪਯੋਗਤਾ ਵਧ ਗਈ ਹੈ। ਹਿਮਾਚਲ ਪ੍ਰਦੇਸ਼ ਖਾਸ ਤੌਰ ’ਤੇ ਹਮੀਰਪੁਰ ਸੰਸਦੀ ਹਲਕੇ ’ਚ ਹੁਣ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਕੋਈ ਕਮੀ ਨਹੀਂ ਆਏਗੀ। ਉਨ੍ਹਾਂ ਕਿਹਾ ਕਿ ਆਕਸੀਜਨ ਪਲਾਂਟ, 300 ਆਕਸੀਜਨ ਕੰਸਨਟ੍ਰੇਟਰ ਤੇ 200 ਆਕਸੀਜਨ ਸਿਲੰਡਰਾਂ ਨੂੰ ਮਿਲਾ ਕੇ ਇਕ ਆਕਸੀਜਨ ਬੈਂਕ, ਜੋ 700 ਬੈੱਡਾਂ ਦੀ ਬਿਨਾਂ ਰੁਕਾਵਟ ਸਪਲਾਈ ਕਰਨ ’ਚ ਸਮਰੱਥ ਹੋਵੇਗਾ, ਦੀ ਸਥਾਪਨਾ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਬੋਲੇ- ਜੂਨ ’ਚ ਦਿੱਲੀ ਨੂੰ ਮਿਲੇਗਾ ‘ਸਪੂਤਨਿਕ-ਵੀ’ ਟੀਕਾ
ਨੱਢਾ ਨੇ ਕਿਹਾ ਕਿ ਅਨੁਰਾਗ ਨੇ ਜਿਸ ਲਗਨ ਤੇ ਮਿਹਨਤ ਨਾਲ ਹਿਮਾਚਲ ਪ੍ਰਦੇਸ਼ ਵਿਚ ਜਨਤਾ ਦੀ ਸੇਵਾ ਲਈ ਕੋਵਿਡ ਰਾਹਤ ਮੁਹਿੰਮ ਚਲਾਈ ਹੈ, ਉਹ ਪ੍ਰਸ਼ੰਸਾਯੋਗ ਹੈ। ਮੈਂ ਇਸ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਤੇ ਮਾਰਗਦਰਸ਼ਨ ’ਚ ਦੇਸ਼ ਭਰ ਵਿਚ ‘ਸੇਵਾ ਹੀ ਸੰਗਠਨ’ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਨੱਢਾ ਨੇ ਕਿਹਾ ਪਿਛਲੇ ਇਕ ਸਾਲ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਦੇਸ਼ ਭਰ ਵਿਚ ਕੋਵਿਡ ਨਾਲ ਜੁੜੇ ਇਨਫ੍ਰਾਸਟ੍ਰੱਕਚਰ ’ਚ ਵੱਡੇ ਪੱਧਰ ’ਤੇ ਸੁਧਾਰ ਹੋਇਆ ਹੈ।
ਇਹ ਵੀ ਪੜ੍ਹੋ : ਵਿਗਿਆਨੀਆਂ ਦਾ ਦਾਅਵਾ: ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਲਈ ਟੀਕੇ ਦੀ ਇਕ ਖੁਰਾਕ ਹੀ ਕਾਫ਼ੀ