ਮੱਕਾ ਬਲਾਸਟ ਫੈਸਲੇ ਨੇ BJP ਨੂੰ ਕਰਨਾਟਕ ਚੋਣਾਂ ''ਚ ਦਿੱਤਾ ਮੌਕਾ

Monday, Apr 16, 2018 - 04:00 PM (IST)

ਨਵੀਂ ਦਿੱਲੀ— 2007 ਦੇ ਮੱਕਾ ਮਸਜਿਦ ਬਲਾਸਟ ਕੇਸ 'ਚ ਸਾਰੇ ਦੋਸ਼ੀਆਂ ਦੇ ਬਰੀ ਹੋਣ ਦੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਬੀ.ਜੇ.ਪੀ ਨੇਤਾ ਸੰਬਿਤਾ ਪਾਤਰਾ ਨੇ ਕਿਹਾ ਹੈ ਕਿ ਪੀ.ਚਿੰਦਬਰਮ ਅਤੇ ਸੁਸ਼ੀਲ ਸ਼ਿੰਦੇ ਵਰਗੇ ਨੇਤਾਵਾਂ ਨੇ 'ਭਗਵਾ ਅੱਤਵਾਦ' ਸ਼ਬਦ ਦੀ ਵਰਤੋਂ ਕਰਕੇ ਹਿੰਦੂਆਂ ਦਾ ਅਪਮਾਨ ਕੀਤਾ ਸੀ। ਪਾਤਰਾ ਨੇ ਕਿਹਾ ਕਿ ਇਸ ਦੇ ਲਈ ਸੋਨੀਆ ਅਤੇ ਰਾਹੁਲ ਗਾਂਧੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਬੀ.ਜੇ.ਪੀ ਨੇ ਕੋਰਟ ਦੇ ਇਸ ਫੈਸਲੇ ਨੂੰ ਕਰਨਾਟਕ ਚੋਣਾਂ ਲਈ ਅਪਣਾ ਹਥਿਆਰ ਬਣਾਉਂਦੇ ਹੋਏ ਕਿਹਾ ਕਿ ਉਥੇ ਜਨਤਾ ਉਥੇ ਕਾਂਗਰਸ ਨੂੰ ਹਰਾ ਕੇ ਇਸ ਅਪਮਾਨ ਦਾ ਬਦਲਾ ਚੁਕਾਵੇਗੀ। 
ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਮੱਕਾ ਮਸਜਿਦ 'ਚ ਹੋਏ ਸ਼ਕਤੀਸ਼ਾਲੀ ਪਾਈਪ ਬੰਬ ਧਮਾਕੇ 'ਚ ਸਵਾਮੀ ਅਸੀਮਾਨੰਦ ਸਮੇਤ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। 11 ਸਾਲ ਬਾਅਦ ਆਏ ਇਸ ਫੈਸਲੇ ਦੇ ਬਾਅਦ ਬੀ.ਜੇ.ਪੀ ਕਾਂਗਰਸ ਖਿਲਾਫ ਹਮਲਾਵਰ ਹੋਈ ਹੈ। ਸੰਬਿਤਾ ਪਾਤਰਾ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਕੋਰਟ ਦੇ ਫੈਸਲੇ 'ਤੇ ਕਾਂਗਰਸ ਦੇ ਨੇਤਾਵਾਂ ਦੇ ਬਿਆਨ ਸ਼ਰਮਨਾਕ ਹਨ। ਪਾਤਰਾ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਹੁਣ ਕਹਿ ਰਹੇ ਹਨ ਕਿ ਐਨ.ਆਈ.ਏ ਨੇ ਪੈਰਵੀ ਠੀਕ ਨਾਲ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲ 'ਚ 2 ਜ਼ੀ 'ਤੇ ਜਦੋਂ ਫੈਸਲਾ ਆਇਆ ਉਦੋਂ ਤਾਂ ਕਾਂਗਰਸ ਅਜਿਹਾ ਨਹੀਂ ਕਹਿ ਰਹੀ ਸੀ। ਪਾਤਰਾ ਨੇ ਕਾਂਗਰਸ 'ਤੇ ਡਬਲ ਸਟੈਂਡਰਡ ਰੱਖਣ ਦਾ ਦੋਸ਼ ਲਗਾਇਆ ਹੈ। 


ਬੀ.ਜੇ.ਪੀ ਨੇਤਾ ਪਾਤਰਾ ਨੇ ਅੱਜ ਦੇਸ਼ ਨੂੰ 2013 ਦਾ ਕਾਂਗਰਸ ਦਾ ਜੈਪੁਰ ਸੰਮੇਲਨ ਯਾਦ ਆ ਰਿਹਾ ਹੈ। ਪਾਤਰਾ ਨੇ ਕਿਹਾ ਕਿ ਉਸ ਸੰਮੇਲਨ 'ਚ ਮੰਚ 'ਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਉਪ-ਪ੍ਰਧਾਨ ਰਾਹੁਲ ਗਾਂਧੀ, ਪੀ.ਐਮ ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਮੌਜੂਦ ਸਨ। ਸ਼ਿੰਦੇ ਨੇ ਇਸ ਮੰਚ ਤੋਂ ਹੂੰਦ ਅੱਤਵਾਦ/ਸੈਫਰਨ ਟੇਰਰ ਦੀ ਵਰਤੋਂ ਕੀਤੀ। ਪਾਤਰਾ ਨੇ ਕਿਹਾ ਕਿ 2010 'ਚ ਸਭ ਤੋਂ ਪਹਿਲੇ ਪੀ.ਚਿੰਦਬਰਮ ਨੇ ਭਗਵਾ ਅੱਤਵਾਦ ਸ਼ਬਦ ਦੀ ਵਰਤੋਂ ਕੀਤੀ। ਪਾਤਰਾ ਨੇ ਦੋਸ਼ ਲਗਾਇਆ ਕਿ ਰਾਜਨੀਤੀ ਅਤੇ ਵੋਟਾਂ ਲਈ ਕਾਂਗਰਸ ਨੇ ਹਿੰਦੂਆਂ ਨੂੰ ਬਦਨਾਮ ਕੀਤਾ। ਪਾਤਰਾ ਨੇ ਕਿਹਾ ਕਿ ਚਿੰਦਬਰਮ ਜਾਂ ਸ਼ਿੰਦੇ ਨੇ ਇਹ ਸਭ ਸੋਨੀਆ ਅਤੇ ਰਾਹੁਲ ਤੋਂ ਸਿਖਿਆ ਹੈ, ਇਸ ਲਈ ਇਨ੍ਹਾਂ ਨੂੰ ਹੀ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।


Related News