MBBS ਵਿਦਿਆਰਥੀਆਂ ਦੀ ਹੜਤਾਲ ਨੇ ਧਾਰਿਆ ਵੱਡਾ ਰੂਪ, ਰੋਹਤਕ ਪੀਜੀਆਈ ’ਚ ਅੱਜ ਤੋਂ ਅਣਮਿੱਥੇ ਸਮੇਂ ਲਈ ਡੱਟੇ

Thursday, Nov 24, 2022 - 01:22 PM (IST)

MBBS ਵਿਦਿਆਰਥੀਆਂ ਦੀ ਹੜਤਾਲ ਨੇ ਧਾਰਿਆ ਵੱਡਾ ਰੂਪ, ਰੋਹਤਕ ਪੀਜੀਆਈ ’ਚ ਅੱਜ ਤੋਂ ਅਣਮਿੱਥੇ ਸਮੇਂ ਲਈ ਡੱਟੇ

ਰੋਹਤਕ : ਪਿਛਲੇ 23 ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਐੱਮ.ਬੀ.ਬੀ.ਐੱਸ ਦੇ ਵਿਦਿਆਰਥੀਆਂ ਦੇ ਸਮਰਥਨ 'ਚ ਆਏ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਵੱਡਾ ਐਲਾਨ ਕੀਤਾ ਹੈ। ਅੱਜ ਤੋਂ ਰੋਹਤਕ ਪੀ.ਜੀ.ਆਈ ’ਚ ਓਪੀਡੀ ਸੇਵਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਗਈ ਹੈ, ਇੰਨਾ ਹੀ ਨਹੀਂ ਸਰਕਾਰ ਵੱਲੋਂ 48 ਘੰਟੇ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਫਿਰ ਵੀ ਗੱਲ ਨਾ ਬਣੀ ਤਾਂ ਐਮਰਜੈਂਸੀ ਸੇਵਾਵਾਂ ਵੀ ਬੰਦ ਕੀਤੀਆਂ ਜਾ ਸਕਦੀਆਂ ਹਨ। ਜਿਸ ਕਾਰਨ ਪੀ.ਜੀ.ਆਈ ਪ੍ਰਸ਼ਾਸਨ ’ਚ ਹੜਕੰਪ ਮਚ ਗਿਆ ਹੈ ਕਿਉਂਕਿ ਰੋਹਤਕ ਪੀ.ਜੀ.ਆਈ ’ਚ ਹਰ ਰੋਜ਼ 5000 ਮਰੀਜ਼ ਓ.ਪੀ.ਡੀ ਲਈ ਆਉਂਦੇ ਹਨ।

ਇਹ ਵੀ ਪੜ੍ਹੋ- ਚਿੱਟੇ ਦੀ ਹੋਮ ਡਿਲਿਵਰੀ! ਤਰਨਤਾਰਨ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਨਸ਼ਾ

ਐੱਮ.ਬੀ.ਬੀ.ਐੱਸ ਵਿਦਿਆਰਥੀ ਆਗੂ ਪੰਕਜ ਬਿੱਟੂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਅਤੇ ਉਹ ਕਿਸੇ ਵੀ ਕੀਮਤ ’ਤੇ ਬਾਂਡ ਪਾਲਿਸੀ ਨੂੰ ਵਾਪਸ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ’ਚ ਇਕ-ਦੋ ਘੰਟੇ ਹੜਤਾਲ ਕਰਕੇ ਸਰਕਾਰ ਨੂੰ ਸੰਕੇਤ ਦਿੱਤੇ ਗਏ ਸਨ ਪਰ ਫਿਰ ਵੀ ਸਰਕਾਰ ਨੇ ਕੋਈ ਰਾਹ ਨਹੀਂ ਖੋਲ੍ਹਿਆ, ਜਿਸ ਕਰਕੇ ਅੱਜ ਤੋਂ ਪੀ.ਜੀ.ਆਈ ’ਚ ਓ.ਪੀ.ਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਜੇਕਰ ਸਰਕਾਰ ਫਿਰ ਵੀ ਨਾ ਮੰਨੀ ਤਾਂ ਐਮਰਜੈਂਸੀ ਸੇਵਾਵਾਂ ਬੰਦ ਕਰਨ ਬਾਰੇ ਵੀ ਸੋਚਿਆ ਜਾ ਸਕਦਾ ਹੈ।


author

Shivani Bassan

Content Editor

Related News