MBBS ਕਰਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਰਾਸ਼ਟਰੀ ਮੈਡੀਕਲ ਕਮਿਸ਼ਨ ਨੇ ਜਾਰੀ ਕੀਤੇ ਨਵੇਂ ਨਿਯਮ

Tuesday, Jun 13, 2023 - 10:37 AM (IST)

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਮੈਡੀਕਲ ਕਮਿਸ਼ਨ ਵੱਲੋਂ ਜਾਰੀ ਨਵੇਂ ਨਿਯਮਾਂ ਅਨੁਸਾਰ ਐੱਮ.ਬੀ.ਬੀ.ਐੱਸ. ਕਰਨ ਵਾਲੇ ਵਿਦਿਆਰਥੀਆਂ ਨੂੰ ਦਾਖ਼ਲੇ ਦੀ ਤਾਰੀਖ਼ ਤੋਂ 9 ਸਾਲ ਦੇ ਅੰਦਰ ਕੋਰਸ ਪੂਰਾ ਕਰਨਾ ਹੋਵੇਗਾ ਜਦੋਂ ਕਿ ਉਨ੍ਹਾਂ ਨੂੰ ਪਹਿਲੇ ਸਾਲ ਦੀ ਪ੍ਰੀਖਿਆ ਪਾਸ ਕਰਨ ਲਈ ਸਿਰਫ਼ 4 ਮੌਕੇ ਮਿਲਣਗੇ। ਨਵੇਂ ਅੰਡਰਗਰੈਜੂਏਟ ਮੈਡੀਕਲ ਸਿੱਖਿਆ ਨਿਯਮ 2023 ਜਾਂ ਜੀ.ਐੱਮ.ਈ.ਆਰ.-23 ’ਚ ਰਾਸ਼ਟਰੀ ਮੈਡੀਕਲ ਕਮਿਸ਼ਨ (ਐੱਨ.ਐੱਮ.ਸੀ.) ਨੇ ਕਿਹਾ ਹੈ ਕਿ ਨੀਟ-ਯੂ. ਜੀ. ਮੈਰਿਟ ਸੂਚੀ ਦੇ ਆਧਾਰ ’ਤੇ ਦੇਸ਼ ਦੀਆਂ ਸਾਰੀਆਂ ਮੈਡੀਕਲ ਸੰਸਥਾਵਾਂ ’ਚ ਅੰਡਰਗਰੈਜੂਏਟ ਕੋਰਸਾਂ ’ਚ ਦਾਖ਼ਲੇ ਲਈ ਕਾਮਨ ਕਾਊਂਸਲਿੰਗ ਹੋਵੇਗੀ।

ਇਹ ਵੀ ਪੜ੍ਹੋ : ਕੋਵਿਨ ਤੋਂ ਡਾਟਾ ਲੀਕ ਸੰਬੰਧੀ ਖ਼ਬਰਾਂ 'ਤੇ ਸਰਕਾਰ ਨੇ ਕਹੀ ਇਹ ਗੱਲ

ਐੱਨ.ਐੱਮ.ਸੀ. ਨੇ 2 ਜੂਨ ਨੂੰ ਇਕ ਗਜਟ ਨੋਟੀਫਿਕੇਸ਼ਨ ’ਚ ਕਿਹਾ,‘‘ਕਿਸੇ ਵੀ ਸਥਿਤੀ ’ਚ, ਵਿਦਿਆਰਥੀ ਨੂੰ ਪਹਿਲੇ ਸਾਲ (ਐੱਮ.ਬੀ.ਬੀ.ਐੱਸ.) ਲਈ 4 ਤੋਂ ਵੱਧ ਮੌਕਿਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਿਸੇ ਵੀ ਵਿਦਿਆਰਥੀ ਨੂੰ ਕੋਰਸ ’ਚ ਦਾਖ਼ਲੇ ਦੀ ਤਾਰੀਖ਼ ਤੋਂ 9 ਸਾਲ ਬਾਅਦ ਅੰਡਰਗਰੈਜੂਏਟ ਮੈਡੀਕਲ ਕੋਰਸ ਜਾਰੀ ਰੱਖਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।’’ ਲਾਜ਼ਮੀ ਰੋਟੇਟਿੰਗ ਮੈਡੀਕਲ ਇੰਟਰਨਸ਼ਿਪ ਨਿਯਮ, 2021 ਅਨੁਸਾਰ ਅੰਡਰਗਰੈਜੂਏਟ ਮੈਡੀਕਲ ਸਿੱਖਿਆ ਪ੍ਰੋਗਰਾਮ ’ਚ ਭਰਤੀ ਹੋਏ ਵਿਦਿਆਰਥੀ ਨੂੰ ਉਦੋਂ ਤੱਕ ਪੂਰਾ ਗਰੈਜੂਏਟ ਨਹੀਂ ਮੰਨਿਆ ਜਾਵੇਗਾ, ਜਦੋਂ ਤੱਕ ਕਿ ਉਹ ਆਪਣੀ ‘ਰੋਟੇਟਿੰਗ ਮੈਡੀਕਲ ਇੰਟਰਨਸ਼ਿਪ’ ਪੂਰੀ ਨਹੀਂ ਕਰ ਲੈਂਦਾ। ਗਜਟ ’ਚ ਕਿਹਾ ਗਿਆ,‘‘ਮੌਜੂਦਾ ਨਿਯਮਾਂ ਜਾਂ ਹੋਰ ਐੱਨ.ਐੱਮ.ਸੀ. ਨਿਯਮਾਂ ’ਚ ਕਹੀ ਗਈ ਕਿਸੇ ਵੀ ਗੱਲ ਦੇ ਪੱਖਪਾਤ ਤੋਂ ਬਿਨਾਂ ਨੀਟ-ਯੂ. ਜੀ. ਦੀ ਮੈਰਿਟ ਸੂਚੀ ਦੇ ਆਧਾਰ ’ਤੇ ਭਾਰਤ ’ਚ ਸਾਰੀਆਂ ਮੈਡੀਕਲ ਸੰਸਥਾਵਾਂ ਲਈ ਮੈਡੀਕਲ ’ਚ ਅੰਡਰਗਰੈਜੂਏਟ ਕੋਰਸਾਂ ’ਚ ਦਾਖ਼ਲੇ ਲਈ ਕਾਮਨ ਕਾਊਂਸਲਿੰਗ ਹੋਵੇਗੀ।’’ ਇਸ ’ਚ ਕਿਹਾ ਗਿਆ ਕਿ ਕਾਊਂਸਲਿੰਗ ਪੂਰੀ ਤਰ੍ਹਾਂ ਐੱਨ.ਐੱਮ.ਸੀ. ਵੱਲੋਂ ਪ੍ਰਦਾਨ ਕੀਤੀਆਂ ਗਈਆਂ ਸੀਟਾਂ ਦੇ ਪੈਮਾਨੇ ’ਤੇ ਆਧਾਰਿਤ ਹੋਵੇਗੀ, ਬਸ਼ਰਤੇ ਕਾਮਨ ਕਾਊਂਸਲਿੰਗ ’ਚ ਕਈ ਰਾਊਂਡ ਹੋ ਸਕਦੇ ਹਨ, ਜਿਵੇਂ ਜ਼ਰੂਰਤ ਹੋਵੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News