MBA ਦੀ ਵਿਦਿਆਰਥਣ ਨਾਲ ਦਰਿੰਦਿਆਂ ਨੇ ਕੀਤੀ ਹੈਵਾਨੀਅਤ, ਬੇਹੋਸ਼ੀ ਦੀ ਹਾਲਤ ''ਚ ਮਿਲੀ ਪੀੜਤਾ

Saturday, Feb 15, 2020 - 10:53 AM (IST)

MBA ਦੀ ਵਿਦਿਆਰਥਣ ਨਾਲ ਦਰਿੰਦਿਆਂ ਨੇ ਕੀਤੀ ਹੈਵਾਨੀਅਤ, ਬੇਹੋਸ਼ੀ ਦੀ ਹਾਲਤ ''ਚ ਮਿਲੀ ਪੀੜਤਾ

ਬੁਲੰਦਸ਼ਹਿਰ— ਉੱਤਰ ਪ੍ਰਦੇਸ਼ ਵਿਚ ਅਪਰਾਧ ਘੱਟ ਹੋਣ ਦਾ ਨਾਮ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਬੁਲੰਦਸ਼ਹਿਰ ਦੇ ਸਯਾਨਾ ਦਾ ਹੈ, ਜਿੱਥੇ ਐੱਮ. ਬੀ. ਏ. ਵਿਦਿਆਰਥਣ ਨੂੰ ਅਗਵਾ ਕਰ ਕੇ ਗੈਂਗਰੇਪ ਕੀਤਾ। ਦਰਅਸਲ ਕਾਲਜ ਤੋਂ ਘਰ ਪਰਤ ਰਹੀ ਵਿਦਿਆਰਥਣ ਨੂੰ ਅਗਵਾ ਕੀਤਾ ਗਿਆ ਸੀ। ਵਿਦਿਆਰਥਣ ਦੇ ਵਿਰੋਧ ਕਰਨ 'ਤੇ ਦੋਸ਼ੀਆਂ ਨੇ ਪੀੜਤਾ ਦੇ ਚਿਹਰੇ 'ਤੇ ਰਾਡ ਨਾਲ ਵਾਰ ਵੀ ਕੀਤਾ, ਜਿਸ ਕਾਰਨ ਪੀੜਤਾ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਗੈਂਗਰੇਪ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਪੀੜਤਾ ਨੂੰ ਬੇਹੋਸ਼ੀ ਦੀ ਹਾਲਤ 'ਚ ਛੱਡ ਕੇ ਫਰਾਰ ਹੋ ਗਏ।

PunjabKesari

ਪੁਲਸ ਮੁਤਾਬਕ ਇਕ ਐੱਮ. ਬੀ. ਏ. ਵਿਦਿਆਰਥਣ ਨੂੰ 4 ਲੋਕਾਂ ਨੇ ਅਗਵਾ ਕਰ ਲਿਆ ਅਤੇ ਗੈਂਗਰੇਪ ਕੀਤਾ। ਪੀੜਤਾ ਨੂੰ ਪੁਲਸ ਨੇ ਬਚਾਇਆ। ਮਾਮਲਾ ਦਰਜ ਕਰ ਲਿਆ ਗਿਆ ਅਤੇ ਜਾਂਚ ਜਾਰੀ ਹੈ। ਜਾਣਕਾਰੀ ਮੁਤਾਬਕ ਰਾਹ 'ਚ ਜਦੋਂ ਬੱਸ ਖਰਾਬ ਹੋਈ ਤਾਂ ਇਸ ਦੌਰਾਨ ਉਸ ਦੀ ਪਛਾਣ ਦੇ ਚਾਰ ਕਾਰ ਸਵਾਰ ਨੌਜਵਾਨ ਉੱਥੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਵਿਦਿਆਰਥਣ ਨੂੰ ਲਿਫਟ ਦਿੱਤੀ। ਇਸ ਤੋਂ ਬਾਅਦ ਦੋਸ਼ੀ ਉਸ ਨੂੰ ਅਗਵਾ ਕਰ ਕੇ ਸਯਾਨਾ ਦੇ ਕਿਸੇ ਇਲਾਕੇ ਵਿਚ ਲੈ ਗਏ ਅਤੇ ਘਟਨਾ ਨੂੰ ਅੰਜ਼ਾਮ ਦਿੱਤਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Tanu

Content Editor

Related News