ਇੰਦੌਰ : ਡਾਂਸ ਕਰ ਲੋਕਾਂ ਨੂੰ ਟ੍ਰੈਫਿਕ ਨਿਯਮ ਦੱਸ ਰਹੀ ਹੈ ਐਮ.ਬੀ.ਏ ਦੀ ਵਿਦਿਆਰਥਣ

11/19/2019 12:56:55 AM

ਇੰਦੌਰ — ਮੱਧ ਪ੍ਰਦੇਸ਼ ਦੇ ਇੰਦੌਰ 'ਚ ਐੱਮ.ਬੀ.ਏ. ਦੀ ਵਿਦਿਆਰਥਣ ਦਾ ਡਾਂਸ ਰਾਹੀਂ ਟ੍ਰੈਫਿਕ ਨਿਯਮਾਂ ਨੂੰ ਦੱਸਣ ਵਾਲਾ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਐੱਮ.ਬੀ.ਏ. ਦੀ ਵਿਦਿਆਰਥਣ ਸ਼ੁਭੀ ਜੈਨ ਲਾਲ ਬੱਤੀ 'ਤੇ ਰੁੱਕਣ ਵਾਲੇ ਵਾਹਨਾਂ ਕੋਲ ਜਾ ਕੇ ਡਾਂਸ ਦੇ ਅੰਦਾਜ 'ਚ ਲੋਕਾਂ ਨੂੰ ਟ੍ਰੈਫਿਕ ਦੇ ਨਿਯਮ ਦੱਸ ਰਹੀ ਹੈ।

ਟੂ-ਵ੍ਹੀਲਰ 'ਤੇ ਕੋਈ ਵਿਅਕਤੀ ਬਿਨਾਂ ਹੈਲਮੈਟ ਦੇ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਸ਼ੁਭੀ ਜੈਨ ਕਹਿੰਦੀ ਹੈ ਕਿ ਤੁਸੀਂ ਹੈਲਮੈਟ ਪਾ ਲਓ, ਕਾਰ ਚਾਲਕ ਨੂੰ ਸੀਟ ਬੈਲਟ ਲਗਾਉਣ ਦੀ ਸਲਾਹ ਦਿੰਦੀ ਹੈ। ਜੋ ਕੋਈ ਵੀ ਸੀਟ ਬੈਲਟ ਅਤੇ ਹੈਲਮੈਟ ਲਗਾਏ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਧੰਨਵਾਦ ਕਹਿੰਦੀ ਹੈ।

ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕ ਜੰਮ ਕੇ ਸ਼ੁਭੀ ਦੀ ਸ਼ਲਾਘਾ ਕਰ ਰਹੇ ਹਨ। ਲੋਕ ਸ਼ੁਭੀ ਦੇ ਇਸ ਅਨੋਖੇ ਅੰਦਾਜ ਨੂੰ ਪਸੰਦ ਕਰ ਰਹੇ ਹਨ। ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਵੱਛਤਾ 'ਚ ਇੰਦੌਰ ਪਹਿਲੇ ਨੰਬਰ 'ਤੇ ਹੈ, ਉਸੇ ਤਰ੍ਹਾਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ 'ਚ ਵੀ ਇਸ ਨੂੰ ਪਹਿਲੇ ਸਥਾਨ 'ਤੇ ਹੋਣਾ ਚਾਹੀਦਾ ਹੈ।


Inder Prajapati

Content Editor

Related News