ਪਿੰਡਾਂ ''ਚ ਕੋਰੋਨਾ ਸੰਕਰਮਣ ਫ਼ੈਲਣ ਤੋਂ ਰੋਕਣ ਲਈ ਯੁੱਧ ਪੱਧਰ ''ਤੇ ਕੰਮ ਕਰਨ ਦੀ ਜ਼ਰੂਰਤ : ਮਾਇਆਵਤੀ

Monday, May 10, 2021 - 12:30 PM (IST)

ਪਿੰਡਾਂ ''ਚ ਕੋਰੋਨਾ ਸੰਕਰਮਣ ਫ਼ੈਲਣ ਤੋਂ ਰੋਕਣ ਲਈ ਯੁੱਧ ਪੱਧਰ ''ਤੇ ਕੰਮ ਕਰਨ ਦੀ ਜ਼ਰੂਰਤ : ਮਾਇਆਵਤੀ

ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਸੋਮਵਾਰ ਨੂੰ ਕਿਾਹ ਕਿ ਉੱਤਰ ਪ੍ਰਦੇਸ਼ 'ਚ ਪੰਚਾਇਤ ਚੋਣਾਂ ਤੋਂ ਬਾਅਦ ਪਿੰਡਾਂ 'ਚ ਕੋਰੋਨਾ ਵਾਇਰਸ ਸੰਕਰਮਣ ਫ਼ੈਲਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਅਤੇ ਸਰਕਾਰ ਨੂੰ ਇਸ ਦੀ ਰੋਕਥਾਮ ਲਈ ਯੁੱਧ ਪੱਧਰ 'ਤੇ ਕੰਮ ਕਰਨ ਦੀ ਸਖ਼ਤ ਜ਼ਰੂਰਤ ਹੈ। ਮਾਇਆਵਤੀ ਨੇ ਇਕ ਟਵੀਟ 'ਚ ਕਿਹਾ,''ਉੱਤਰ ਪ੍ਰਦੇਸ਼ 'ਚ ਪੰਚਾਇਤ ਚੋਣਾਂ ਦੀ ਸਮਾਪਤੀ ਤੋਂ ਬਾਅਦ ਹੁਣ ਇੱਥੇ ਖ਼ਾਸ ਕਰ ਕੇ ਛੋਟੇ ਕਸਬਿਆਂ ਅਤੇ ਦੇਹਾਤ 'ਚ ਬਹੁਤ ਤੇਜ਼ੀ ਨਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਫ਼ੈਲਣ ਦੀ ਦਿਲ ਦਹਿਲਾਉਣ ਵਾਲੀਆਂ ਖ਼ਬਰਾਂ ਮਿਲ ਰਹੀਆਂ ਹਨ। ਲੋਕ ਕਾਫ਼ੀ ਡਰ 'ਚ ਹਨ। ਸਰਕਾਰ ਨੂੰ ਇਸ ਦੀ ਰੋਕਥਾਮ ਲਈ ਯੁੱਧ ਪੱਧਰ 'ਤੇ ਕੰਮ ਕਰਨ ਦੀ ਸਖ਼ਤ ਜ਼ਰੂਰਤ ਹੈ, ਬਸਪਾ ਦੀ ਇਹ ਮੰਗ ਹੈ।''

PunjabKesariਉਨ੍ਹਾਂ ਕਿਹਾ,''ਨਾਲ ਹੀ, ਹਾਲ ਹੀ 'ਚ ਦੇਸ਼ ਦੇ ਜਿਹੜੇ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਖ਼ਤਮ ਹੋਈਆਂ ਹਨ, ਉੱਥੇ ਸ਼ਹਿਰਾਂ ਦੇ ਨਾਲ-ਨਾਲ ਦੇਹਾਤਾਂ 'ਚ ਵੀ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ। ਉੱਥੇ ਦੀਆਂ ਸੂਬਾ ਸਰਕਾਰਾਂ ਨੂੰ ਵੀ ਇਸ 'ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ, ਬਸਪਾ ਦੀ ਇਹ ਸਲਾਹ ਹੈ।'' ਮਾਇਆਵਤੀ ਨੇ ਇਕ ਹੋਰ ਟਵੀਟ 'ਚ ਕਿਹਾ,''ਮਾਨਯੋਗ ਸੁਪਰੀਮ ਕੋਰਟ ਨੇ ਵੀ ਹਾਲ ਹੀ 'ਚ ਸੂਬਿਆਂ ਨੂੰ ਕੋਰੋਨਾ ਸੰਕਰਮਣ ਦੇ ਇਲਾਜ ਲਈ ਆਕਸੀਜਨ ਦੀ ਵੰਡ ਅਤੇ ਸਪਲਾਈ ਆਦਿ ਨੂੰ ਲੈ ਕੇ ਆਪਣੇ ਫ਼ੈਸਲੇ 'ਚ ਕੇਂਦਰ ਸਰਕਾਰ ਨੂੰ ਜੋ ਕਦਮ ਚੁੱਕਣ ਦੇ ਖ਼ਾਸ ਨਿਰਦੇਸ਼ ਦਿੱਤੇ ਹਨ, ਸਰਕਾਰ ਉਨ੍ਹਾਂ 'ਤੇ ਜਲਦ ਹੀ ਪੂਰੀ ਤਰ੍ਹਾਂ ਨਾਲ ਅਮਲ ਜ਼ਰੂਰ ਕਰੇ ਤਾਂ ਬਿਹਤਰ ਹੋਵੇਗਾ।''

ਇਹ ਵੀ ਪੜ੍ਹੋ : ਵਿਦੇਸ਼ੀ ਮਦਦ 'ਤੇ ਬੋਲੇ ਰਾਹੁਲ- ਸਰਕਾਰ ਨੇ ਆਪਣਾ ਕੰਮ ਕੀਤਾ ਹੁੰਦਾ ਤਾਂ ਇਹ ਨੌਬਤ ਨਹੀਂ ਆਉਂਦੀ


author

DIsha

Content Editor

Related News