ਮਾਇਆਵਤੀ ਦੇ ਖਿਲਾਫ ਭਾਜਪਾ ਨੇਤਾ ਦੀ ਟਿੱਪਣੀ, ਨੋਟਿਸ ਭੇਜੇਗਾ NCW

01/20/2019 2:16:11 PM

ਲਖਨਊ— ਬਸਪਾ ਸੁਪਰੀਮੋ ਮਾਇਆਵਤੀ ਦੇ ਖਿਲਾਫ ਦਿੱਤੇ ਗਏ ਇਤਰਾਜ਼ਯੋਗ ਬਿਆਨ 'ਤੇ ਭਾਜਪਾ ਵਿਧਾਇਕ ਸਾਧਨਾ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਿਊ.) ਇਸ ਮਾਮਲੇ 'ਤੇ ਖੁਦ ਨੋਟਿਸ ਲੈਂਦੇ ਹੋਏ ਭਾਜਪਾ ਵਿਧਾਇਕ ਨੂੰ ਨੋਟਿਸ ਭੇਜਣ ਦੀ ਤਿਆਰੀ 'ਚ ਹੈ। ਜ਼ਿਕਰਯੋਗ ਹੈ ਕਿ ਸਾਧਨਾ ਸਿੰਘ ਨੇ ਆਪਣੇ ਵਿਵਾਦਪੂਰਨ ਬਿਆਨ 'ਚ ਕਿਹਾ ਸੀ ਕਿ ਮਾਇਆਵਤੀ ਨਾ ਤਾਂ ਔਰਤ ਲੱਗਦੀ ਹੈ ਅਤੇ ਨਾ ਹੀ ਪੁਰਸ਼ ਲੱਗਦੀ ਹੈ। ਦੂਜੇ ਪਾਸੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਭਾਜਪਾ ਨੇਤਾ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ। ਸਾਧਨਾ ਨੇ ਕਿਹਾ,''ਜਿਸ ਔਰਤ ਦਾ ਇੰਨਾ ਵੱਡਾ ਚੀਰਹਰਨ ਹੋਵੇ, ਉਹ ਸੱਤਾ ਲਈ ਅੱਗੇ ਨਹੀਂ ਆਉਂਦੀ ਹੈ। ਇਨ੍ਹਾਂ ਦਾ ਸਭ ਕੁਝ ਲੁੱਟ ਗਿਆ ਪਰ ਫਿਰ ਵੀ ਇਨ੍ਹਾਂ ਕੁਰਸੀ ਲਈ ਅਪਮਾਨ ਪੀ ਲਿਆ। ਉਹ ਤਾਂ ਕਿੰਨਰ ਨਾਲੋਂ ਵੀ ਜ਼ਿਆਦਾ ਬਦਤਰ ਹੈ, ਕਿਉਂਕਿ ਉਹ ਤਾਂ ਨਾ ਪੁਰਸ਼ ਹੈ ਅਤੇ ਨਾ ਔਰਤ ਹੈ। ਸਾਧਨਾ ਸਿੰਘ ਚੰਦੌਲੀ ਜ਼ਿਲੇ ਦੀ ਮੁਗਲਸਰਾਏ ਵਿਧਾਨ ਸਭਾ ਸੀਟ ਤੋਂ ਵਿਧਾਇਕ ਹੈ। 

ਇਸ ਦੌਰਾਨ ਸਾਧਨਾ ਸਿੰਘ ਦੇ ਵਿਵਾਦਪੂਰਨ ਬਿਆਨ 'ਤ ਕੇਂਦਰੀ ਮੰਤਰੀ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਚੀਫ ਰਾਮਦਾਸ ਅਠਾਵਲੇ ਨੇ ਵੀ ਭਾਜਪਾ ਨੇਤਾ 'ਤੇ ਨਿਸ਼ਾਨਾ ਸਾਧਿਆ ਹੈ। ਅਠਾਵਲੇ ਨੇ ਕਿਹਾ,''ਸਾਡੀ ਪਾਰਟੀ ਭਾਜਪਾ ਦੇ ਨਾਲ ਹੈ ਪਰ ਮਾਇਆਵਤੀ ਦੇ ਖਿਲਾਫ ਦਿੱਤੇ ਗਏ ਬਿਆਨ ਨਾਲ ਅਸੀਂ ਸਹਿਮਤ ਨਹੀਂ ਹਾਂ। ਮਾਇਆਵਤੀ ਦਲਿਤ ਭਾਈਚਾਰੇ ਦੀ ਮਜ਼ਬੂਤ ਔਰਤ ਹੈ ਅਤੇ ਚੰਗੀ ਪ੍ਰਸ਼ਾਸਕ ਵੀ। ਜੇਕਰ ਸਾਡੀ ਪਾਰਟੀ ਦੇ ਕਿਸੇ ਨੇਤਾ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੁੰਦਾ ਤਾਂ ਅਸੀਂ ਜ਼ਰੂਰ ਐਕਸ਼ਨ ਲੈਂਦੇ।'' ਦੂਜੇ ਪਾਸੇ ਬਸਪਾ ਦੇ ਸੀਨੀਅਰ ਨੇਤਾ ਸਤੀਸ਼ ਚੰਦਰ ਮਿਸ਼ਰਾ ਨੇ ਸਾਧਨਾ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਨੇਤਾ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇ ਹਨ। ਮਿਸ਼ਰਾ ਨੇ ਕਿਹਾ,''ਸਾਧਨਾ ਸਿੰਘ ਨੇ ਸਾਡੀ ਪਾਰਟੀ ਪ੍ਰਧਾਨ ਲਈ ਜਿਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਉਹ ਭਾਜਪਾ ਦਾ ਪੱਧਰ ਦਿਖਾਉਂਦੇ ਹਨ। ਸਪਾ-ਬਸਪਾ ਦੇ ਗਠਜੋੜ ਦੇ ਐਲਾਨ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਆਪਣਾ ਮਾਨਸਿਕ ਸੰਤੁਲਨ ਗਵਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਗਰਾ ਅਤੇ ਬਰੇਲੀ ਦੇ ਮੈਂਟਲ ਹਸਪਤਾਲ 'ਚ ਦਾਖਲ ਕਰਵਾਉਣਾ ਚਾਹੀਦਾ।''


DIsha

Content Editor

Related News