ਮਾਇਆਵਤੀ ਨੇ ਟਵੀਟ ਰਾਹੀਂ ਮੋਦੀ ਤੇ ਯੋਗੀ ਨੂੰ ਬਣਾਇਆ ਨਿਸ਼ਾਨਾ

Friday, Mar 22, 2019 - 10:54 AM (IST)

ਮਾਇਆਵਤੀ ਨੇ ਟਵੀਟ ਰਾਹੀਂ ਮੋਦੀ ਤੇ ਯੋਗੀ ਨੂੰ ਬਣਾਇਆ ਨਿਸ਼ਾਨਾ

ਲਖਨਊ— ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਟਵੀਟ ਕਰ ਕੇ 'ਰਾਫੇਲ' ਅਤੇ 'ਚੌਕੀਦਾਰ' ਦਾ ਜ਼ਿਕਰ ਕਰਦੇ ਹੋਏ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ 'ਤੇ ਨਿਸ਼ਾਨਾ ਸਾਧਿਆ ਹੈ। ਮਾਇਆਵਤੀ ਨੇ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ,''ਰਾਫੇਲ ਸੌਦੇ ਦੀ ਗੁਪਤ ਫਾਈਲ ਜੇਕਰ ਚੋਰੀ ਹੋ ਗਈ ਤਾਂ ਗਮ ਨਹੀਂ ਪਰ ਦੇਸ਼ 'ਚ ਰੋਜ਼ਗਾਰ ਦੀ ਘਟਦੀ ਦਰ ਅਤੇ ਵਧਦੀ ਬੇਰੋਜ਼ਗਾਰੀ ਗਰੀਬ, ਮਜ਼ਦੂਰਾਂ ਦੀ ਹਾਲਤ, ਕਿਸਾਨਾਂ ਦੀ ਬਦਹਾਲੀ ਆਦਿ ਦੇ ਸਰਕਾਰੀ ਅੰਕੜੇ ਜਨਤਕ ਨਹੀਂ ਹੋਣੇ ਚਾਹੀਦੇ।'' ਉਨ੍ਹਾਂ ਨੇ ਲਿਖਿਆ ਹੈ ਕਿ ਵੋਟ ਜਾਂ ਚਿਹਰੇ ਦੀ ਖਾਤਰ ਇਨ੍ਹਾਂ ਅੰਕੜਿਆਂ ਨੂੰ ਲੁਕਾਏ ਰੱਖਣਾ ਹੈ ਅੇਤ ਕੀ ਦੇਸ਼ ਨੂੰ ਅਜਿਹਾ ਹੀ ਚੌਕੀਦਾਰ ਚਾਹੀਦਾ?''PunjabKesari
ਯੋਗੀ ਬਾਰੇ ਕੀਤਾ ਇਹ ਟਵੀਟ
ਉੱਥੇ ਹੀ ਯੋਗੀ ਬਾਰੇ ਬਸਪਾ ਸੁਪਰੀਮੋ ਨੇ ਲਿਖਿਆ,''ਭਾਜਪਾ ਦੇ ਮੰਤਰੀ ਅਤੇ ਨੇਤਾ ਪੀ.ਐੱਮ. ਮੋਦੀ ਦੀ ਦੇਖਾਦੇਖੀ ਚੌਕੀਦਾਰ ਬਣ ਗਏ ਹਨ ਪਰ ਯੂ.ਪੀ. ਦੇ ਮੁੱਖ ਮੰਤਰੀ ਵਰਗੇ ਲੋਕ ਬਹੁਤ ਪਰੇਸ਼ਾਨੀ 'ਚ ਹਨ ਕੀ ਕਰਨ? ਜਨਸੇਵਕ/ਯੋਗੀ ਰਹਿਣ ਜਾਂ ਖੁਦ ਨੂੰ ਚੌਕੀਦਾਰ ਐਲਾਨ ਕਰਨ।'' ਸੁਸ਼੍ਰੀ ਮਾਇਆਵਤੀ ਨੇ ਅੱਗੇ ਨਸੀਹਤ ਦੇਣ ਦੇ ਅੰਦਾਜ 'ਚ ਲਿਖਿਆ ਹੈ,''ਭਾਜਪਾ ਵਾਲੇ ਚਾਹੁਣ ਤਾਂ ਫੈਸ਼ਨ ਕਰੇ ਬੱਸ ਸੰਵਿਧਾਨ/ਕਾਨੂੰਨ ਦੇ ਰੱਖਵਾਲੇ ਬਣ ਕੇ ਕੰਮ ਕਰਨ, ਜਨਤਾ ਇਹੀ ਚਾਹੁੰਦੀ ਹੈ।'' ਜ਼ਿਕਰਯੋਗ ਹੈ ਕਿ ਬਸਪਾ ਸੁਪਰੀਮੋ ਹਰ ਦਿਨ ਟਵੀਟ ਕਰ ਕੇ ਜਾਂ ਬਿਆਨ ਜਾਰੀ ਕਰ ਕੇ ਸ਼੍ਰੀ ਮੋਦੀ ਅਤੇ ਸ਼੍ਰੀ ਯੋਗੀ 'ਤੇ ਨਿਸ਼ਾਨਾ ਸਾਧਦੀ ਰਹਿੰਦੀ ਹੈ।PunjabKesari


author

DIsha

Content Editor

Related News