ਮੁਲਾਇਮ ਹੀ ਪਿਛੜੇ ਵਰਗਾਂ ਦੇ ਅਸਲੀ ਨੇਤਾ, ਮੋਦੀ ਨਕਲੀ OBC: ਮਾਇਆਵੀ

Friday, Apr 19, 2019 - 02:05 PM (IST)

ਮੁਲਾਇਮ ਹੀ ਪਿਛੜੇ ਵਰਗਾਂ ਦੇ ਅਸਲੀ ਨੇਤਾ, ਮੋਦੀ ਨਕਲੀ OBC: ਮਾਇਆਵੀ

ਮੈਨਪੁਰੀ- ਬਸਪਾ ਸੁਪ੍ਰੀਮੋ ਮਾਇਆਵਤੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਾਂਝੀ ਰੈਲੀ 'ਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਰੈਲੀ 'ਚ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਪਾਰਟੀ ਹਿੱਤ ਅਤੇ ਦੇਸ਼ ਹਿੱਤ 'ਚ ਕੁਝ ਕਠਿਨ ਫੈਸਲੇ ਲੈਣੇ ਪੈਂਦੇ ਹਨ। ਮੁਲਾਇਮ ਸਿੰਘ ਯਾਦਵ ਜੀ ਦੇਸ਼ ਦੇ ਕਾਫੀ ਵੱਡੇ ਨੇਤਾ ਹਨ। ਇੱਥੇ ਜੋ ਕਹਿੰਦੇ ਹਨ, ਉਹ ਕਰਦੇ ਹਨ। ਇਹ ਮੋਦੀ ਜੀ ਤਰ੍ਹਾਂ ਪਿਛੜੇ ਵਰਗਾਂ ਦੇ ਨਕਲੀ ਨੇਤਾ ਨਹੀਂ ਹਨ। ਮਾਇਆਵਤੀ ਨੇ ਕਿਹਾ ਹੈ ਕਿ ਮੋਦੀ ਖੁਦ ਨੂੰ ਪਿਛੜਾ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਮੁਲਾਇਮ ਸਿੰਘ ਨੇ ਪਿਛੜੇ ਵਰਗਾਂ ਦਾ ਵਿਕਾਸ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਚੋਣਾਂ 'ਚ ਤੁਸੀਂ ਸਾਰੇ ਮੁਲਾਇਮ ਸਿੰਘ ਨੂੰ ਜਿੱਤ ਦਿਵਾ ਦੇਣਾ। ਇਨ੍ਹਾਂ ਚੋਣਾਂ 'ਚ ਅਸਲੀ ਅਤੇ ਨਕਲੀ ਦੀ ਪਹਿਚਾਣ ਕਰ ਲੈਣਾ । 

PunjabKesari

ਮਾਇਆਵਤੀ ਨੇ ਕਿਹਾ ਕਿ ਉਮਰ ਨੂੰ ਧਿਆਨ 'ਚ ਰੱਖਦੇ ਹੋਏ ਮੁਲਾਇਮ ਸਿੰਘ ਨੇ ਫੈਸਲਾ ਲਿਆ ਹੈ ਕਿ ਜਦੋਂ ਤੱਕ ਆਖਰੀ ਸਾਹ ਹੈ, ਉਹ ਮੈਨਪੁਰੀ ਦੀ ਸੇਵਾ ਕਰਦੇ ਰਹਿਣਗੇ। ਮੁਲਾਇਮ ਸਿੰਘ ਮੈਨਪੁਰੀ ਦੇ ਸੱਚੇ ਸੇਵਕ ਹਨ। ਮਾਇਆਵਤੀ ਨੇ ਆਪਣੇ ਸੰਬੋਧਨ 'ਚ ਗਠਜੋੜ ਉਮੀਦਵਾਰ ਮੁਲਾਇਮ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ। ਮੰਚ 'ਤੇ ਪਹੁੰਚੇ ਮੁਲਾਇਮ ਸਿੰਘ ਦੀ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਸ਼ਲਾਘਾ ਕੀਤੀ।


author

Iqbalkaur

Content Editor

Related News