ਲੋਕ ਸਭਾ ਚੋਣਾਂ ਤੋਂ ਬਾਅਦ ਦਲਿਤਾਂ ''ਤੇ ਵਧੇ ਹਮਲੇ : ਮਾਇਆਵਤੀ

06/18/2019 5:30:07 PM

ਨਵੀਂ ਦਿੱਲੀ— ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਦਲਿਤਾਂ ਅਤੇ ਘੱਟ ਗਿਣਤੀਆਂ 'ਤੇ ਹਮਲੇ ਵਧਣ ਦਾ ਦੋਸ਼ ਲਗਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ। ਮਾਇਆਵਤੀ ਨੇ ਟਵੀਟ ਕਰ ਕੇ ਕਿਹਾ,''ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ 'ਚ ਦਲਿਤ ਕਿਸਾਨ ਦੀ ਸਾੜ ਕੇ ਹੱਤਿਆ, ਡਾਕਟਰਾਂ ਦੀ ਕੱਲ ਹੜਤਾਲ ਦੌਰਾਨ ਲੋਹੀਆ ਹਸਪਤਾਲ 'ਚ ਹੰਗਾਮਾ ਅਸਲ 'ਚ ਜ਼ਿਆਦਤੀ ਦੀ ਉਸ ਲੜੀ ਦੀ ਤਾਜ਼ਾ ਘਟਨਾ ਹੈ, ਜੋ ਲੋਕ ਸਭਾ ਚੋਣਾਂ ਤੋਂ ਬਾਅਦ ਦਲਿਤਾਂ, ਪਿਛੜਿਆਂ ਅਤੇ ਘੱਟ ਗਿਣਤੀਆਂ 'ਤੇ ਹੋ ਰਹੇ ਹਨ।''PunjabKesariਮਾਇਆਵਤੀ ਨੇ ਇਸ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਘਟਨਾਵਾਂ ਬਹੁਤ ਦੁਖਦ ਅਤੇ ਨਿੰਦਾਯੋਗ ਹੈ। ਉਨ੍ਹਾਂ ਨੇ ਸਰਕਾਰ ਤੋਂ ਇਸ 'ਤੇ ਧਿਆਨ ਦੇਣ ਦੀ ਮੰਗ ਕੀਤੀ। ਮਾਇਆਵਤੀ ਨੇ ਇਕ ਹੋਰ ਟਵੀਟ 'ਚ ਪੱਛਮੀ ਬੰਗਾਲ 'ਚ ਡਾਕਟਰਾਂ ਦੀ ਹੜਤਾਲ ਬਾਰੇ ਕਿਹਾ,''ਪੱਛਮੀ ਬੰਗਾਲ ਝੁਕੀ ਅਤੇ ਡਾਕਟਰਾਂ ਦੀ ਇਕ ਦਿਨ ਦੀ ਅਖਿਲ ਭਾਰਤੀ ਹੜਤਾਲ ਸੋਮਵਾਰ ਦੀ ਸ਼ਾਮ ਨੂੰ ਖਤਮ ਹੋ ਗਈ ਪਰ ਇਸ ਦੌਰਾਨ ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਭਰ 'ਚ ਕਰੋੜਾਂ ਮਰੀਜ਼ਾਂ ਦਾ ਜੋ ਬੁਰਾ ਹਾਲ ਹੋਇਆ ਅਤੇ ਕਈ ਮਾਸੂਮ ਜਾਨਾਂ ਗਈਆਂ, ਉਨ੍ਹਾਂ ਦੀਆਂ ਖਬਰਾਂ ਨਾਲ ਅੱਜ ਦੇ ਅਖਬਾਰ ਭਰੇ ਪਏ ਹਨ ਪਰ ਇਨ੍ਹਾਂ ਬੇਗੁਨਾਹ ਲੋਕਾਂ ਦੀ ਪਰਵਾਹ ਸਰਕਾਰ ਅਤੇ ਕੋਈ ਹੋਰ ਕਿਉਂ ਕਰੇ?''


DIsha

Content Editor

Related News