ਦਿਆਸ਼ੰਕਰ ਦੀ ਬੇਟੀ ਖਿਲਾਫ ਅਸ਼ਲੀਲ ਟਿੱਪਣੀ ਮਾਮਲੇ ''ਚ ਮਾਇਆਵਤੀ ਨੂੰ ਵੱਡੀ ਰਾਹਤ

Friday, Dec 15, 2017 - 11:55 AM (IST)

ਦਿਆਸ਼ੰਕਰ ਦੀ ਬੇਟੀ ਖਿਲਾਫ ਅਸ਼ਲੀਲ ਟਿੱਪਣੀ ਮਾਮਲੇ ''ਚ ਮਾਇਆਵਤੀ ਨੂੰ ਵੱਡੀ ਰਾਹਤ

ਲਖਨਊ— ਲਖਨਊ 'ਚ 2016 ਦੌਰਾਨ ਭਾਜਪਾ ਨੇਤਾ ਦਿਆਸ਼ੰਕਰ ਸਿੰਘ ਦੀ ਬੇਟੀ ਖਿਲਾਫ ਅਸ਼ਲੀਲ ਟਿੱਪਣੀ ਕਰਨ ਦੇ ਮਾਮਲੇ 'ਚ ਪੁਲਸ ਨੇ ਬਸਪਾ ਸੁਪਰੀਮੋ ਮਾਇਆਵਤੀ ਦਾ ਨਾਮ ਕੇਸ 'ਚੋਂ ਬਾਹਰ ਕਰ ਦਿੱਤਾ ਹੈ। ਨਾਲ ਹੀ ਪੁਲਸ ਨੇ ਸਾਬਕਾ ਨੇਤਾ ਨਸੀਮੁਦੀਨ ਸਿੱਦੀਕੀ, ਪ੍ਰਦੇਸ਼ ਅਧਿਕਾਰੀ ਰਾਮਅਚਲ ਰਾਜਭਰ, ਮੇਵਾਲਾਲ ਗੌਤਮ ਅਤੇ ਨੌਸ਼ਾਦ ਅਲੀ ਖਿਲਾਫ ਦੋਸ਼ ਤੈਅ ਕੀਤੇ ਹਨ।
ਦੋਸ਼ਾਂ ਅਨੁਸਾਰ ਇਨ੍ਹਾਂ ਲੋਕਾਂ 'ਤੇ ਜਾਤੀ ਉਮਾਦ ਫੈਲਾਉਣ, ਗਾਲੀ-ਗਲੋਚ ਧਮਕੀ ਦੇਣ ਅਤੇ ਪੋਕਸੋ ਤਹਿਤ ਚਾਰਜਸ਼ੀਟ ਲਗਾਈ ਗਈ ਹੈ। ਅਦਾਲਤ ਅਨੁਸਾਰ ਕਿਉਂਕਿ ਮਾਇਆਵਤੀ ਪ੍ਰਦਰਸ਼ਨ ਦੌਰਾਨ ਸ਼ਾਮਲ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਇਸ ਮਾਮਲੇ 'ਚੋ ਬਾਹਰ ਕੀਤਾ ਜਾਂਦਾ ਹੈ। ਦੱਸਣਾ ਚਾਹੁੰਦੇ ਹਾਂ ਕਿ ਦਿਆਸ਼ੰਕਰ ਸਿੰਘ ਦੀ ਮਾਂ ਦੀ ਤਹਿਰੀਰ 'ਤੇ ਹਜਰਗੰਜ ਕੋਤਵਾਲੀ 'ਚ 22 ਜੁਲਾਈ, 2016 ਨੂੰ ਸਾਬਕਾ ਮੁੱਖ ਮੰਤਰੀ ਮਾਇਆਵਤੀ ਖਿਲਾਫ ਜਾਨ ਤੋਂ ਮਾਰਨ ਦੀ ਧਮਕੀ ਦੇਣ ਗਲਤ ਭਾਸ਼ਾ ਦਾ ਇਸਤੇਮਾਲ ਕਰਨ ਦੀ ਰਿਪੋਰਟ ਦਰਜ ਕੀਤੀ ਗਈ ਸੀ।
ਇਸ ਤੋਂ ਇਲਾਵਾ ਨਸੀਮੁਦੀਨ ਸਿੱਦੀਕੀ, ਰਾਮਅਚਲ ਰਾਜਭਰ ਸਮੇਤ ਹੋਰ ਦੋਸ਼ੀਆਂ 'ਤੇ ਤਹਿਰੀਰ ਦੇ ਆਧਾਰ 'ਤੇ ਸਾਜਿਸ਼, ਅਜਿਹਾ ਕਾਨੂੰਨ ਜਿਸ ਨਾਲ 2 ਫਿਰਕੇ ਭਾਵ ਜਾਤੀਆਂ ਦੇ ਲੋਕਾਂ ਵਿਚਕਾਰ ਵਿਸ਼ੇਸ਼ ਬਦਤਮੀਜ਼ ਪੈਦਾ ਹੋਵੇ। ਅਜਿਹਾ ਕਾਨੂੰਨ ਜਿਸ 'ਚ ਮਹਿਲਾ ਦੇ ਮਾਨ-ਸੰਮਾਨ ਨੂੰ ਹਾਨੀ ਹੋਵੇ, ਗਾਲੀ-ਗਲੋਚ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।


Related News