ਜਲੰਧਰ ''ਚ ਸ਼ਰਮਨਾਕ ਘਟਨਾ! ਮਹਿਲਾ ਦੀ ਅਸ਼ਲੀਲ ਵੀਡੀਓ ਨੇ ਪਾਇਆ ਭੜਥੂ
Tuesday, Sep 23, 2025 - 06:20 PM (IST)

ਜਲੰਧਰ: ਜਲੰਧਰ ਸ਼ਹਿਰ ਦੇ ਸ਼ਿਵ ਨਗਰ ਇਲਾਕੇ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੌਜਵਾਨ ਬਲੱਡ ਸੈਂਪਲ ਲੈਣ ਦੇ ਬਹਾਨੇ ਘਰ ਆਇਆ ਤੇ ਮੌਕੇ ਦਾ ਫ਼ਾਇਦਾ ਚੁੱਕ ਕੇ ਬਾਥਰੂਮ ਵਿਚ ਨਹਾ ਰਹੀ ਮਹਿਲਾ ਦੀ ਅਸ਼ਲੀਲ ਵੀਡੀਓ ਬਣਾਉਣ ਲੱਗ ਪਿਆ। ਮਹਿਲਾ ਦੀ ਨਜ਼ਰ ਪੈਂਦਿਆਂ ਹੀ ਉਸ ਨੇ ਰੌਲ਼ਾ ਪਾ ਦਿੱਤਾ ਤੇ ਪਰਿਵਾਰ ਨੇ ਮੁਲਜ਼ਮ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - Punjab: ਹੁਣ ਪ੍ਰਵਾਸੀਆਂ ਦੇ ਹੱਕ 'ਚ ਪੈਣ ਲੱਗੇ ਮਤੇ! ਆਖ਼ੀਆਂ ਗਈਆਂ ਇਹ ਗੱਲਾਂ
ਪਰਿਵਾਰਕ ਮੈਂਬਰਾਂ ਮੁਤਾਬਕ, ਉਨ੍ਹਾਂ ਨੇ ਆਨਲਾਈਨ ਵੈੱਬਸਾਈਟ ਤੋਂ ਬਲੱਡ ਸੈਂਪਲ ਲੈਣ ਦੇਣ ਲਈ ਅਪਲਾਈ ਕੀਤਾ ਸੀ। ਉਕਤ ਨੌਜਵਾਨ ਸੈਂਪਲ ਲੈਣ ਆਇਆ ਤੇ ਬਾਥਰੂਮ ਜਾਣ ਦੀ ਗੱਲ ਕਹੀ। ਉਹ ਅੰਦਰ ਜਾ ਕੇ ਮਹਿਲਾ ਦੀ ਵੀਡੀਓ ਬਣਾਉਣ ਲੱਗ ਪਿਆ, ਜਦੋਂ ਮਹਿਲਾ ਨੇ ਉਸ ਨੂੰ ਵੇਖਿਆ ਤਾਂ ਹੰਗਾਮਾ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਗਿਆਨੀ ਹਰਪ੍ਰੀਤ ਸਿੰਘ ਨੂੰ ਸੁਖਬੀਰ ਸਿੰਘ ਬਾਦਲ ਦਾ ਮੋੜਵਾਂ ਜਵਾਬ (ਵੀਡੀਓ)
ਮੁਲਜ਼ਮ ਦੀ ਪਛਾਣ ਗੁਰਸ਼ਰਨ ਵਾਸੀ ਮਿੱਠਾਪੁਰ ਵਜੋਂ ਹੋਈ ਹੈ। ਉਸ ਦੇ ਮੋਬਾਈਲ ਤੋਂ 150 ਤੋਂ ਵੱਧ ਅਸ਼ਲੀਲ ਵੀਡੀਓਜ਼ ਬਰਾਮਦ ਹੋਈਆਂ ਹਨ। ਮਹਿਲਾ ਦੇ ਪਰਿਵਾਰਕ ਮੈਂਬਰਾਂ ਤੇ ਮੁਹੱਲੇ ਦੇ ਲੋਕਾਂ ਨੇ ਮੁਲਜ਼ਮ ਦਾ ਰੱਜ ਕੇ ਕੁਟਾਪਾ ਚਾੜ੍ਹਿਆ ਤੇ ਪੁਲਸ ਨੂੰ ਸੂਚਨਾ ਦਿੱਤੀ। ਫ਼ਿਲਹਾਲ ਥਾਣਾ 8 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8