ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ’ਚ 'ਮਈ' ਸਭ ਤੋਂ ਖ਼ਰਾਬ ਮਹੀਨਾ ਰਿਹਾ, 35.63 ਫ਼ੀਸਦੀ ਹੋਈਆਂ ਮੌਤਾਂ

Tuesday, Jun 01, 2021 - 10:37 AM (IST)

ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ’ਚ 'ਮਈ' ਸਭ ਤੋਂ ਖ਼ਰਾਬ ਮਹੀਨਾ ਰਿਹਾ, 35.63 ਫ਼ੀਸਦੀ ਹੋਈਆਂ ਮੌਤਾਂ

ਨਵੀਂ ਦਿੱਲੀ -ਭਾਰਤ ’ਚ ਇਕੱਲੇ ਮਈ ’ਚ ‘ਕੋਵਿਡ-19’ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਵਾਇਰਸ ਦੇ 88.82 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਜੋ ਦੇਸ਼ ’ਚ ਹੁਣ ਤੱਕ ਸੰਕ੍ਰਮਿਤ 2.8 ਕਰੋੜ ਤੋਂ ਵੱਧ ਲੋਕਾਂ ਦਾ 31.67 ਫੀਸਦੀ ਹੈ। ਇਸ ਤਰ੍ਹਾਂ ਇਹ ਇਸ ਮਹਾਮਾਰੀ ਦੌਰਾਨ ਸਭ ਤੋਂ ਖ਼ਰਾਬ ਮਹੀਨਾ ਰਿਹਾ। ਮਈ ’ਚ ਇਸ ਬੀਮਾਰੀ ਦੌਰਾਨ 1,17,247 ਲੋਕਾਂ ਦੀ ਜਾਨ ਵੀ ਗਈ, ਜੋ ਹੁਣ ਤੱਕ ਇਸ ਇਨਫੈਕਸ਼ਨ ਨਾਲ ਹੋਈਆਂ 3,29,100 ਮੌਤਾਂ ਦਾ 35.63 ਫੀਸਦੀ ਹੈ। 7 ਮਈ ਨੂੰ 24 ਘੰਟਿਆਂ ’ਚ ਹੁਣ ਤੱਕ ‘ਕੋਵਿਡ-19’ ਦੇ ਸਭ ਤੋਂ ਜ਼ਿਆਦਾ 4,14,188 ਮਾਮਲੇ ਸਾਹਮਣੇ ਆਏ ਅਤੇ 19 ਮਈ ਨੂੰ ਸਭ ਤੋਂ ਜ਼ਿਆਦਾ 4529 ਮਰੀਜ਼ਾਂ ਨੇ ਆਪਣੀ ਜਾਨ ਗੁਆਈ। ਰੋਜ਼ਾਨਾ ਨਵੇਂ ਮਾਮਲੇ 17 ਮਈ ਤੋਂ 3 ਲੱਖ ਤੋਂ ਹੇਠਾਂ ਰਹੇ ਅਤੇ ਦੇਸ਼ 'ਚ ਪਿਛਲੇ 4 ਦਿਨਾਂ ਤੋਂ ਹਰ ਦਿਨ 2 ਲੱਖ ਤੋਂ ਘੱਟ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਨੂੰ ਲੈ ਕੇ SC ਨੇ ਕੇਂਦਰ ਨੂੰ ਕੀਤੇ ਸਵਾਲ, ਕਿਹਾ- ਪੂਰੇ ਦੇਸ਼ 'ਚ ਦਵਾਈ ਦੀ ਹੋਵੇ ਇਕ ਕੀਮਤ

ਦੇਸ਼ 'ਚ 10 ਮਈ ਨੂੰ ਸਭ ਤੋਂ ਵੱਧ 37,45,237 ਮਰੀਜ਼ ਇਲਾਜ ਅਧੀਨ ਸਨ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਦੇ ਹਿਸਾਬ ਨਾਲ ਸੋਮਵਾਰ ਨੂੰ ਭਾਰਤ 'ਚ ਪਿਛਲੇ 50 ਦਿਨਾਂ 'ਚ ਸਭ ਤੋਂ ਘੱਟ 1,52,734 ਨਵੇਂ ਮਾਮਲੇ ਸਾਹਮਣੇ ਆਏ ਅਤੇ ਪੀੜਤਾਂ ਦਾ ਅੰਕੜਾ 2,80,47,534 ਤੱਕ ਚੱਲਾ ਗਿਆ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 20,26,092 ਰਹਿ ਗਈ। ਸੋਮਵਾਰ ਨੂੰ 3128 ਮਰੀਜ਼ਾਂ ਦੀ ਜਾਨ ਚਲੇ ਜਾਣ ਦੇ ਨਾਲ ਹੀ ਇਸ ਮਹਾਮਾਰੀ ਨਾਲ ਹੁਣ ਤੱਕ 3,29,100 ਲੋਕ ਆਪਣੀ ਜਾਨ ਗੁਆ ਚੁਕੇ ਹਨ। ਵੈਸੇ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ 18ਵੇਂ ਦਿਨ ਇਕ ਵਾਰ ਫਿਰ ਨਵੇਂ ਮਾਮਲਿਆਂ 'ਚ ਸਭ ਤੋਂ ਵੱਧ ਰਹੀ। ਪਿਛਲੇ 24 ਘੰਟਿਆਂ 'ਚ 2,38,022 ਮਰੀਜ਼ਾਂ ਨੇ ਸੰਕਰਮਣ ਨੂੰ ਮਾਤ ਦਿੱਤੀ ਅਤੇ ਹੁਣ ਤੱਕ 2,56,92,342 ਰੋਗੀ ਸੰਕਰਮਣ ਤੋਂ ਠੀਕ ਹੋ ਚੁਕੇ ਹਨ। ਮੌਤ ਦਰ 1.17 ਫੀਸਦੀ ਹੈ। ਇਲਾਜ ਅਧੀਨ ਮਰੀਜ਼ ਕੁੱਲ ਪੀੜਤਾਂ ਦਾ 7.22 ਫੀਸਦੀ ਹੈ, ਜਦੋਂ ਕਿ ਸਿਹਤਮੰਦ ਹੋਣ ਦੀ ਦਰ 91.60 ਹੋ ਗਈ ਹੈ।

ਇਹ ਵੀ ਪੜ੍ਹੋ : ਬੱਚੇ ਨੂੰ ਜਨਮ ਦੇਣ ਮਗਰੋਂ ਕੋਰੋਨਾ ਪਾਜ਼ੇਟਿਵ ਮਾਂ ਦੀ ਮੌਤ, 19 ਦਿਨਾਂ ਤੱਕ ਮੌਤ ਨਾਲ ਲੜਕੇ ਮਾਸੂਮ ਹੋਇਆ ਠੀਕ


author

DIsha

Content Editor

Related News