ਮੈਕਸ ਹਸਪਤਾਲ ਦੀ ਲਾਪਰਵਾਹੀ: ਇਕ ਹੋਰ ਬੱਚੇ ਦੀ ਇਲਾਜ ਦੌਰਾਨ ਮੌਤ

12/06/2017 3:32:09 PM

ਨੈਸ਼ਨਲ ਡੈਸਕ— ਰਾਜਧਾਨੀ ਦਿੱਲੀ ਦੇ ਸ਼ਾਲੀਮਾਬਰ ਬਾਗ 'ਚ ਸਥਿਤ ਮੈਕਸ ਹਸਪਤਾਲ 'ਚ ਜ਼ਿੰਦਾ ਬੱਚੇ ਨੂੰ ਮ੍ਰਿਤ ਦਸੱਣ ਦਾ ਮਾਮਲਾ ਅਜੇ ਰੁੱਕਿਆ ਵੀ ਨਹੀਂ ਸੀ ਕਿ ਇਸ ਵਿਚਕਾਰ ਇਲਾਜ ਦੇ ਦੌਰਾਨ ਇਕ ਹੋਰ ਬੱਚੇ ਦੀ ਮੌਤ ਹੋ ਗਈ। 
ਬੀਤੇ 30 ਨਵੰਬਰ ਦੀ ਸਵੇਰ ਮੈਕਸ ਹਸਪਤਾਲ 'ਚ ਇਕ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਬੱਚੀ ਮ੍ਰਿਤ ਪੈਦਾ ਹੋਈ ਸੀ। ਹਸਪਤਾਲ ਨੇ ਬੱਚੇ ਦੇ ਮਾਤਾ-ਪਿਤਾ ਨੂੰ ਪਹਿਲੇ ਦੱਸਿਆ ਕਿ ਦੋਹੇਂ ਬੱਚੇ ਮ੍ਰਿਤ ਪੈਦਾ ਹੋਏ ਹਨ ਅਤੇ ਉਨ੍ਹਾਂ ਦੋਹਾਂ ਨੂੰ ਇਕ ਲਿਫਾਫੇ ਬੈਗ 'ਚ ਸੌਂਪ ਦਿੱਤੇ ਗਏ ਪਰ ਉਨ੍ਹਾਂ ਦੇ ਅੰਤਿਮ-ਸਸਕਾਰ ਤੋਂ ਠੀਕ ਪਹਿਲੇ ਪਰਿਵਾਰ ਨੇ ਪਾਇਆ ਕਿ ਇਕ ਬੱਚਾ ਜ਼ਿੰਦਾ ਹੈ।


Related News