ਬਾਰਾਤ ''ਚ ਡੀ.ਜੇ. ਵਜਾਉਣ ''ਤੇ ਮੌਲਵੀ ਨੇ ਨਿਕਾਹ ਪੜ੍ਹਾਉਣ ਤੋਂ ਕੀਤਾ ਇਨਕਾਰ

04/30/2018 5:52:49 PM

ਬਿਜਨੌਰ— ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਮੌਲਵੀ ਨੇ ਨਿਕਾਹ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਕ ਮਸਜਿਦ 'ਚ ਜੌਹਰ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ। ਉਸ ਸਮੇਂ ਬੈਂਡ ਬਾਜੇ ਨਾਲ ਬਾਰਾਤ ਮਸਜਿਦ ਦੇ ਸਾਹਮਣੇ ਪੁੱਜੇ। ਮਸਜਿਦ ਦੇ ਲੋਕਾਂ ਨੇ ਬੈਂਡ ਬਾਜਾ ਬੰਦ ਕਰਨ ਦੀ ਗੱਲ ਕਹੀ ਪਰ ਬਾਰਾਤੀਆਂ ਵੱਲੋਂ ਬੈਂਡ ਬਾਜਾ ਬੰਦ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਮੌਲਵੀ ਨੇ ਨਿਕਾਹ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਮਾਮਲਾ ਮੋਹਦੀਨਪੁਰ ਪਿੰਡ ਦਾ ਹੈ। ਇੱਥੇ ਸ਼ਨੀਵਾਰ ਦੁਪਹਿਰ ਨੂੰ ਮਸਜਿਦ 'ਚ ਜੌਹਰ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ। ਉਸ ਸਮੇਂ ਬੈਂਡ ਬਾਜੇ ਨਾਲ ਬਾਰਾਤ ਮਸਜਿਦ ਦੇ ਸਾਹਮਣੇ ਆ ਪੁੱਜੀ। ਉੱਥੇ ਜਦੋਂ ਬਾਰਾਤ ਨੂੰ ਬੈਂਡ ਬਾਜਾ ਬੰਦ ਕਰਨ ਲਈ ਬੋਲਿਆ ਗਿਆ ਤਾਂ ਉਹ ਨਹੀਂ ਮੰਨੀ। ਜਿਸ ਤੋਂ ਨਾਰਾਜ਼ ਹੋ ਕੇ ਮੌਲਵੀ ਨੇ ਨਿਕਾਹ ਪੜ੍ਹਨ ਤੋਂ ਇਨਕਾਰ ਕਰ ਦਿੱਤਾ।PunjabKesari
ਜਿਸ ਤੋਂ ਬਾਅਦ ਬਾਰਾਤੀਆਂ ਨੇ ਥਾਣਾ ਕਿਰਤਪੁਰ ਖੇਤਰ ਦੇ ਪਿੰਡ ਛਿਤਾਵਰ ਦੇ ਇਮਾਮ ਮੌਲਾਨਾ ਇਰਫਾਨ ਨੂੰ ਬੁਲਾ ਕੇ ਨਿਕਾਹ ਪੜ੍ਹਵਾਇਆ। ਇਸੇ ਗੱਲ ਨੂੰ ਲੈ ਕੇ ਦੇਰ ਸ਼ਾਮ ਬਿਰਾਦਰੀ 'ਚ ਰੋਸ ਫੈਲ ਗਿਆ। ਦੱਸਿਆ ਜਾ ਰਿਹਾ ਹੈ ਕਿ ਬਿਰਾਦਰੀ ਦੇ ਲੋਕਾਂ ਨੇ ਦੇਰ ਰਾਤ ਪੰਚਾਇਤ ਬੁਲਾ ਕੇ ਲਾੜਾ ਅਤੇ ਲਾੜੀ ਦੇ ਪਰਿਵਾਰ ਨਾਲ ਨਾਤਾ ਤੋੜ ਲਿਆ। ਨਾਲ ਹੀ ਪੰਚਾਇਤ ਬੁਲਾ ਕੇ ਦੋਹਾਂ ਪਰਿਵਾਰਾਂ ਦੇ ਘਰ ਦਾਵਤ ਨਾ ਰੱਖਣ ਦਾ ਐਲਾਨ ਕੀਤਾ ਗਿਆ। ਇਸ ਮਾਮਲੇ 'ਚ ਮਸਜਿਦ ਕਮੇਟੀ ਦੇ ਮੈਂਬਰ ਸ਼ੌਕਤ ਅਲੀ ਨੇ ਦੱਸਿਆ ਕਿ ਪਿੰਡ 'ਚ ਅੰਸਾਰੀ ਬਿਰਾਦਰੀ 'ਚ ਬਾਰਾਤ ਆਈ ਸੀ। ਦੋਵੇਂ ਪੱਖ ਇਸ ਪਿੰਡ ਦੇ ਰਹਿਣ ਵਾਲੇ ਹਨ। ਸਾਡੀ ਬਿਰਾਦਰੀ 'ਚ ਬਾਰਾਤ ਅਤੇ ਡੀ.ਜੇ. ਵਜਾਉਣ 'ਤੇ ਰੋਕ ਹੈ। ਇਸ ਦੇ ਬਾਵਜੂਦ ਵੀ ਬਾਰਾਤੀਆਂ ਨੇ ਮਸਜਿਦ ਦੇ ਸਾਹਮਣੇ ਤੋਂ ਬਾਰਾਤ ਲੈ ਕੇ ਗਏ ਸਨ, ਜਿਸ ਨੂੰ ਲੈ ਕੇ ਇਮਾਮ ਨੇ ਨਿਕਾਹ ਪੜ੍ਹਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਬਾਅਦ 'ਚ ਪਿੰਡ ਦੇ ਬਾਹਰ ਦੇ ਇਮਾਮ ਨੇ ਆ ਕੇ ਨਿਕਾਹ ਪੜ੍ਹਾਇਆ ਹੈ। ਇਸੇ ਨੂੰ ਲੈ ਕੇ ਕੁਢ ਲੋਕ ਵਿਰੋਧ ਕਰ ਰਹੇ ਸਨ ਪਰ ਇਨ੍ਹਾਂ ਨੂੰ ਪੰਚਾਇਤ ਵੱਲੋਂ ਕੋਈ ਫਰਮਾਨ ਨਹੀਂ ਸੁਣਾਇਆ ਗਿਆ ਹੈ।


Related News