ਮੁਹੱਲੇ ਦਾ ਪਿਆਰ ਸੀ, ਥਾਣੇ ’ਚ ਹੋਇਆ ਨਿਕਾਹ

Friday, Nov 09, 2018 - 10:46 AM (IST)

ਮੁਹੱਲੇ ਦਾ ਪਿਆਰ ਸੀ, ਥਾਣੇ ’ਚ ਹੋਇਆ ਨਿਕਾਹ

ਭਾਗਲਪੁਰ (ਬਿਹਾਰ)-ਸਾਹਿਬਗੰਜ ਮੁਹੱਲੇ ਦੇ ਵਾਰਡ ਨੰਬਰ 10 ਦੇ ਮੁਹੰਮਦ ਮਹਿਤਾਬ ਆਲਮ ਬੇਗ ਅਤੇ ਸਾਦੀਆ ਦਾ ਯੂਨੀਵਰਸਿਟੀ ਥਾਣੇ ਵਿਚ ਨਿਕਾਹ ਹੋਇਆ। ਮੁਮਤਾਜ ਆਲਮ ਬੇਗ ਦੇ ਪੁੱਤਰ ਮਹਿਤਾਬ (30) ਅਤੇ ਮੁਹੰਮਦ ਸਾਦ ਦੀ ਪੁੱਤਰੀ ਸਾਦੀਆ (25) ਦਾ ਬੀਤੇ ਇਕ ਸਾਲ ਤੋਂ ਅਫੇਅਰ ਸੀ। ਦੋਵੇਂ ਇਕੋ ਮੁਹੱਲੇ ਦੇ ਰਹਿਣ ਵਾਲੇ ਸਨ। ਦੋਵਾਂ ਵਲੋਂ ਕਈ ਵਾਰ ਵਿਆਹ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੇ ਦੇ ਪਰਿਵਾਰ ਵਾਲੇ ਰਾਜ਼ੀ ਨਾ ਹੋਏ। ਗੱਲ ਨਾ ਬਣਨ ’ਤੇ ਬੁੱਧਵਾਰ ਨੂੰ ਸਵੇਰੇ 10 ਵਜੇ ਸਾਦੀਆ ਘਰੋਂ ਚਲੀ ਗਈ। ਉਸਦੇ ਘਰ ਵਾਲਿਆਂ ਨੇ ਜਦੋਂ ਉਸਨੂੰ ਲੱਭਿਆ ਤਾਂ ਉਹ ਮਹਿਤਾਬ ਦੇ ਘਰੋਂ ਮਿਲੀ। ਦੋਵਾਂ ਨੂੰ ਉਥੋਂ ਸਾਹਿਬਗੰਜ ਲਿਆਂਦਾ ਗਿਆ। ਉਥੇ ਵਿਵਾਦ ਵਧਦਾ ਵੇਖ ਰਾਤ ਨੂੰ ਉਨ੍ਹਾਂ ਨੂੰ ਥਾਣੇ ਲਿਆਂਦਾ ਗਿਆ। ਇਥੇ ਥਾਣਾ ਮੁਖੀ ਨੇ ਦੋਵਾਂ ਧਿਰਾਂ ਨੂੰ ਬੁਲਾ ਕੇ ਸਮਝਾਇਆ, ਜਿਸ ਤੋਂ ਬਾਅਦ ਬਿਨਾਂ ਕਿਸੇ ਦਾਜ ਦੇ ਦੋਵਾਂ ਦਾ ਥਾਣੇ ਵਿਚ ਨਿਕਾਹ ਕਰਵਾ ਦਿੱਤਾ ਗਿਆ।


Related News