ਇਕ ਹੋਰ ਕੋਰੋਨਾ ਟੈਸਟ ਕਰਵਾਉਣਗੇ ਮੌਲਾਨਾ ਸਾਦ, ਕ੍ਰਾਈਮ ਬ੍ਰਾਂਚ ਭੇਜੇਗੀ 5ਵਾਂ ਨੋਟਿਸ

05/03/2020 6:12:36 PM

ਨਵੀਂ ਦਿੱਲੀ-ਤਬਲੀਗੀ ਜਮਾਤ ਮੁਖੀ ਮੌਲਾਨਾ ਸਾਦ ਇਕ ਵਾਰ ਫਿਰ ਕੋਰੋਨਾ ਟੈਸਟ ਕਰਵਾਉਣਗੇ। ਮੌਲਾਨਾ ਸਾਦ ਦੇ ਵਕੀਲ ਫੁਜੈਲ ਅਯੂਬੀ ਨੇ ਦੱਸਿਆ ਹੈ ਕਿ ਕ੍ਰਾਈਮ ਬ੍ਰਾਂਚ ਦੇ ਕਹਿਣ 'ਤੇ ਮੌਲਾਨਾ ਦੂਜਾ ਟੈਸਟ ਕਰਵਾਉਣ ਲਈ ਤਿਆਰ ਹੈ। 

ਮੌਲਾਨਾ ਦੇ ਵਕੀਲ ਅਯੂਬੀ ਦਾ ਕਹਿਣਾ ਹੈ ਕਿ ਜੇਕਰ ਕ੍ਰਾਈਮ ਬ੍ਰਾਂਚ ਚਾਹੁੰਦੀ ਹੈ ਤਾਂ ਅਸੀਂ ਦੂਜਾ ਟੈਸਟ ਵੀ ਕਰਵਾਂਗੇ। ਵੈਸੇ ਵੀ ਅਸੀਂ ਜਾਂਚ ਏਜੰਸੀ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ। ਅਸੀਂ ਉਨ੍ਹਾਂ ਦੇ ਹਰ ਨੋਟਿਸ ਦਾ ਜਵਾਬ ਵੀ ਦੇ ਰਹੇ ਹਾਂ। ਅਸੀਂ ਉਨ੍ਹਾਂ ਦੇ ਕਹਿਣ 'ਤੇ ਹੀ ਮੌਲਾਨਾ ਦਾ ਕੋਵਿਡ-19 ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਨੇ ਕਿਹਾ ਹੈ ਕਿ ਕੁਝ ਜਵਾਬ ਨਾਲ ਜੁੜੇ ਦਸਤਾਵੇਜ ਭੇਜਣੇ ਹਨ, ਜੋ ਆਉਂਦੇ ਹੀ ਭੇਜ ਦਿੱਤੇ ਜਾਣਗੇ।

ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਮੌਲਾਨਾ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਕਿ ਏਮਜ਼ ਜਾਂ ਫਿਰ ਕਿਸੇ ਮਾਨਤਾ ਪ੍ਰਾਪਤ ਸਰਕਾਰੀ ਲੈਬ ਤੋਂ ਕੋਰੋਨਾ ਦੀ ਜਾਂਚ ਕਰਵਾ ਕੇ ਸਾਨੂੰ ਰਿਪੋਰਟ ਸੌਂਪ ਦੇਵੇ ਪਰ ਮੌਲਾਨਾ ਨੇ ਸਰਕਾਰੀ ਲੈਬ ਦੀ ਟੈਸਟ ਰਿਪੋਰਟ ਨਹੀਂ ਸੌਂਪੀ ਹੈ। ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਮੌਲਾਨਾ ਦੇ ਕਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਹਨ। ਇਸ ਦੇ ਲਈ ਅਸੀਂ ਉਨ੍ਹਾਂ ਨੂੰ ਇਕ ਹੋਰ ਨੋਟਿਸ ਭੇਜਣ ਵਾਲੇ ਹਾਂ। 


Iqbalkaur

Content Editor

Related News