ਨਾਬਾਲਗ ਨਾਲ ਰੇਪ ਦੀ ਕੋਸ਼ਿਸ਼, ਵਿਰੋਧ ਕਰਨ ''ਤੇ ਦੋਸ਼ੀਆਂ ਨੇ ਕਰ ਦਿੱਤਾ ਕਤਲ

Wednesday, May 06, 2020 - 04:30 PM (IST)

ਨਾਬਾਲਗ ਨਾਲ ਰੇਪ ਦੀ ਕੋਸ਼ਿਸ਼, ਵਿਰੋਧ ਕਰਨ ''ਤੇ ਦੋਸ਼ੀਆਂ ਨੇ ਕਰ ਦਿੱਤਾ ਕਤਲ

ਮਥੁਰਾ- ਮਥੁਰਾ ਦੇ ਕੋਸੀਕਲਾਂ ਥਾਣਾ ਖੇਤਰ ਦੇ ਇਕ ਪਿੰਡ 'ਚ ਇਕ ਨਾਬਾਲਗ ਨਾਲ ਰੇਪ ਦੀ ਕੋਸ਼ਿਸ਼ ਕੀਤੀ ਗਈ ਅਤੇ ਕੁੜੀ ਦੇ ਵਿਰੋਧ ਕਰਨ 'ਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੇ ਭਰਾ ਨੇ ਪਿੰਡ ਦੇ ਹੀ ਚਾਰ ਲੋਕਾਂ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਹੈ। ਪੁਲਸ ਅਨੁਸਾਰ ਕੋਸੀਕਲਾਂ ਖੇਤਰ ਦੀ ਇਕ ਕੁੜੀ ਸੋਮਵਾਰ ਦੁਪਹਿਰ ਨੂੰ ਖੇਤ 'ਤੇ ਆਪਣੇ ਚਾਚਾ ਦੇ ਮਕਾਨ 'ਤੇ ਗਈ ਸੀ। ਉਥੋਂ ਉਹ ਆਪਣੇ ਖੇਤ 'ਤੇ ਬਣੀ ਝੋਂਪੜੀ ਦੀ ਸਾਫ-ਸਫਾਈ ਕਰਨ ਪਹੁੰਚ ਗਈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ ਪਿੰਡ ਦੇ ਚਾਰ ਨੌਜਵਾਨ ਵੀ ਉੱਥੇ ਪਹੁੰਚ ਗਏ ਅਤੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਪੁਲਸ ਨੇ ਦੱਸਿਆ ਕਿ ਕੁੜੀ ਨੇ ਵਿਰੋਧ ਕੀਤਾ ਤਾਂ ਉਨਾਂ ਨੇ ਉਸ ਦੀ ਹੀ ਚੁੰਨੀ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ।

ਸ਼ਾਮ ਜਦੋਂ ਘਰਵਾਲੇ ਉਸ ਨੂੰ ਦੇਖਣ ਉੱਥੇ ਪਹੁੰਚੇ ਤਾਂ ਕੁੜੀ ਮ੍ਰਿਤ ਹਾਲਤ 'ਚ ਪਈ ਹੋਈ ਸੀ। ਕੁੜੀ ਦੇ ਭਰਾ ਨੇ ਚਾਰ ਲੋਕਾਂ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਨਾਮਜ਼ਦ ਰਿਪੋਰਟ ਕਰਵਾਈ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਐੱਸ.ਪੀ. ਗ੍ਰਾਮੀਣ ਸ਼੍ਰੀਸ਼ਚੰਦ ਨੇ ਦੱਸਿਆ,''ਦੋਸ਼ੀਆਂ ਦੀ ਪਕੜ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਲਗਾਤਾਰ ਦਬਿਸ਼ ਦਿੱਤੀ ਜਾ ਰਹੀ ਹੈ। ਉਹ ਜਲਦ ਹੀ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ।''


author

DIsha

Content Editor

Related News