ਮਥੁਰਾ ''ਚ ਫੈਲੀ ਜਾਨਲੇਵਾ ਬੀਮਾਰੀ ਗਲੈਂਡਰਜ਼, 3 ਘੋੜਿਆਂ ਨੂੰ ਮਾਰਿਆ ਗਿਆ

07/25/2019 5:31:30 PM

ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ 4 ਘੋੜਿਆਂ 'ਚ ਪਸ਼ੂਆਂ ਦੀ ਜਾਨਲੇਵਾ ਬੀਮਾਰੀ 'ਗਲੈਂਡਰਜ਼' ਦੀ ਪੁਸ਼ਟੀ ਹੋਣ ਤੋਂ ਬਾਅਦ ਤਿੰਨ ਨੂੰ ਜ਼ਹਿਰੀਲਾ ਟੀਚਾ ਲਗਾ ਕੇ ਮਾਰ ਦਿੱਤਾ ਗਿਆ, ਜਦੋਂ ਕਿ ਚੌਥੇ ਦੀ ਬੀਮਾਰੀ ਕਾਰਨ ਕੁਦਰਤੀ ਮੌਤ ਹੋ ਗਈ। ਮੁੱਖ ਪਸ਼ੂ ਮੈਡੀਕਲ ਅਧਿਕਾਰੀ ਡਾ. ਭੂਦੇਵ ਸਿੰਘ ਨੇ ਦੱਸਿਆ,''ਸੌਂਖ ਰੋਡ ਮਹੇਂਦਰ ਨਗਰ ਵਾਸੀ ਸੁਰੇਂਦਰ ਸਿੰਘ ਪੁੱਤਰ ਗੋਪਾਲ ਸਿੰਘ ਕੋਲ 6 ਘੋੜੇ-ਘੋੜੀਆਂ ਸਨ। ਉਨ੍ਹਾਂ 'ਚੋਂ ਇਕ ਘੋੜਾ ਅਤੇ ਤਿੰਨ ਘੋੜੀਆਂ 'ਚ 'ਗਲੈਂਡਰਜ਼' ਦੀ ਪੁਸ਼ਟੀ ਹੋਣ ਤੋਂ ਬਾਅਦ ਤਿੰਨਾਂ ਨੂੰ ਜ਼ਹਿਰੀਲਾ ਟੀਕਾ ਦੇ ਕੇ ਮਾਰ ਦਿੱਤਾ ਗਿਆ ਅਤੇ ਜੰਗਲ 'ਚ ਦਫਨ ਕਰ ਦਿੱਤਾ ਗਿਆ।''

ਉਨ੍ਹਾਂ ਨੇ ਦੱਸਿਆ,''ਇਸ ਤੋਂ ਪਹਿਲਾਂ ਜ਼ਿਲੇ ਦੇ ਕਰੀਬ 700 ਗਧੇ-ਘੋੜਿਆਂ ਦੇ ਖੂਨ ਦੇ ਨਮੂਨੇ ਹਰਿਆਣਾ ਦੇ ਹਿਸਾਰ ਸਥਿਤ ਕੇਂਦਰ ਖੋਜ ਸੰਸਥਾ 'ਚ ਪ੍ਰੀਖਣ ਲਈ ਭੇਜੇ ਗਏ ਸਨ। ਜਿੱਥੋਂ ਸੁਰੇਂਦਰ ਸਿੰਘ ਦੇ ਹੀ ਚਾਰ ਜਾਨਵਰਾਂ 'ਚ ਇਸ ਇਨਫੈਕਟਡ ਅਤੇ ਜਾਨਲੇਵਾ ਬੀਮਾਰੀ ਦੀ ਪੁਸ਼ਟੀ ਹੋਈ ਸੀ। ਸੁਰੇਂਦਰ ਸਿੰਘ ਨੂੰ ਨੁਕਸਾਨ ਲਈ 75 ਹਜ਼ਾਰ ਰੁਪਏ ਦੇਣ ਦੀ ਪ੍ਰਕਿਰਿਆ ਅਮਲ 'ਚ ਲਿਆਂਦੀ ਜਾ ਰਹੀ ਹੈ।''


DIsha

Content Editor

Related News