ਭਗਤਾਂ ਲਈ ਛੇਤੀ ਖੁੱਲ੍ਹੇਗਾ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ, ਸ਼ਰਾਈਨ ਬੋਰਡ ਕਰ ਰਿਹੈ ਤਿਆਰੀ

06/09/2020 2:22:21 PM

ਜੰਮੂ— ਜੰਮੂ-ਕਸ਼ਮੀਰ ਦੇ ਕਟੜਾ ਵਿਚ ਸਥਿਤ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ ਭਗਤਾਂ ਲਈ ਛੇਤੀ ਖੁੱਲ੍ਹੇਗਾ। ਮੰਦਰ ਨੂੰ ਖੋਲ੍ਹਣ ਲਈ ਲੈ ਕੇ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਛੇਤੀ ਫੈਸਲਾ ਲਵੇਗਾ। ਬੋਰਡ ਵਲੋਂ ਮਾਤਾ ਦਾ ਦਰਬਾਰ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬੋਰਡ ਕੋਰੋਨਾ ਵਾਇਰਸ ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਮਿਆਰੀ ਕਾਰਜ ਪ੍ਰਣਾਲੀਆਂ ਲਾਗੂ ਕਰੇਗਾ। ਲੈਫਟੀਨੈਂਟ ਗਵਰਨਰ ਜੀ. ਸੀ. ਮੁਰਮੂ ਦੀ ਅਗਵਾਈ ਹੇਠ ਬੋਰਡ ਫੈਸਲਾ ਲੈਣ ਲਈ  ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ ਕਰੇਗਾ। 

PunjabKesari

ਤਾਲਾਬੰਦੀ-5 ਅਤੇ ਅਨਲਾਕ-1 ਦੇ ਦੂਜੇ ਪੜਾਅ 'ਚ ਕੱਲ ਤੋਂ ਭਾਵ ਸੋਮਵਾਰ ਤੋਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਧਾਰਮਿਕ ਸਥਾਨ ਖੁੱਲ੍ਹ ਗਏ ਹਨ। ਇਸ ਲਈ ਬੋਰਡ ਛੇਤੀ ਹੀ ਮਾਤਾ ਦਾ ਦਰਬਾਰ ਖੋਲ੍ਹਣ ਨੂੰ ਲੈ ਕੇ ਫੈਸਲਾ ਲਵੇਗਾ। ਸ਼ਰਾਈਨ ਬੋਰਡ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਕੁਝ ਵਿਸ਼ਲੇਸ਼ਣ ਤੋਂ ਬਾਅਦ ਹੀ ਤੀਰਥ ਯਾਤਰਾ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲੈਣਾ ਹੋਵੇਗਾ। ਯਾਤਰਾ ਨੂੰ ਮੁੜ ਤੋਂ ਬਹਾਲ ਕਰਨ ਦੇ ਨਾਲ ਹੀ ਸਕਾਰਾਤਮਕ ਸੰਦੇਸ਼ ਜਾਵੇਗਾ ਅਤੇ ਜੰਮੂ ਖੇਤਰ ਦੀ ਅਰਥਵਿਵਸਥਾ ਨੂੰ ਮੁੜ ਤੋਂ ਜੀਵਤ ਕਰਨ 'ਚ ਵੀ ਮਦਦ ਮਿਲੇਗੀ। ਇਹ ਤੀਰਥ ਯਾਤਰਾ ਕਟੜਾ ਅਤੇ ਜੰਮੂ ਦੀ ਅਰਥਵਿਵਸਥਾ ਦੇ ਵੱਡੇ ਸਰੋਤਾਂ 'ਚੋਂ ਇਕ ਹੈ। 

PunjabKesari

ਦੱਸ ਦੇਈਏ ਕਿ ਮਾਤਾ ਵੈਸ਼ਨੋ ਦੇਵੀ ਮੰਦਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ 18 ਮਾਰਚ 2020 ਨੂੰ ਬੰਦ ਕਰ ਦਿੱਤਾ ਗਿਆ ਸੀ। ਸ਼ਰਾਈਨ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਵਿਚਾਲੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਘੇਰੇ ਉਲੀਕੇ ਜਾ ਰਹੇ ਹਨ। ਇਸ ਤੋਂ ਇਲਾਵਾ ਘੋੜਿਆਂ ਅਤੇ ਉਨ੍ਹਾਂ ਦੇ ਮਾਲਕਾਂ ਦਾ ਮੈਡੀਕਲ ਚੈਕਅਪ ਕੀਤਾ ਜਾ ਰਿਹਾ ਹੈ। ਹਰ ਸਾਲ ਲੱਗਭਗ 90 ਲੱਖ ਦੇ ਕਰੀਬ ਤੀਰਥ ਯਾਤਰੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਦਰਸ਼ਨਾਂ ਲਈ ਆਉਂਦੇ ਹਨ। ਕੁਝ ਸਾਲ ਪਹਿਲਾਂ ਇਹ ਗਿਣਤੀ 10 ਮਿਲੀਅਨ ਨੂੰ ਪਾਰ ਕਰ ਗਈ ਸੀ। ਮਾਤਾ ਦੇ ਦਰਬਾਰ 'ਚ ਦਰਸ਼ਨਾਂ ਲਈ ਆਉਣ ਵਾਲੇ ਭਗਤ ਭੇਟਾਂ ਚੜ੍ਹਾਉਂਦੇ ਹਨ ਅਤੇ ਖਰੀਦਦਾਰੀ 'ਤੇ ਬਹੁਤ ਖਰਚ ਕਰਦੇ ਹਨ।

PunjabKesari


Tanu

Content Editor

Related News