Navaratri 2020 : 'ਮਾਤਾ ਵੈਸ਼ਨੋ ਦੇਵੀ' ਦੇ ਭਗਤਾਂ ਲਈ ਖ਼ੁਸ਼ਖ਼ਬਰੀ, ਰੋਜ਼ਾਨਾ ਇੰਨੇ ਸ਼ਰਧਾਲੂ ਕਰ ਸਕਣਗੇ ਦਰਸ਼ਨ
Tuesday, Oct 13, 2020 - 07:35 AM (IST)
ਕਟੜਾ (ਅਮਿਤ) : ਇਨ੍ਹਾਂ ਨਰਾਤਿਆਂ ਦੌਰਾਨ ਮਾਤਾ ਦੇ ਭਗਤਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਨੇ 17 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਨਰਾਤਿਆਂ ਲਈ ਯਾਤਰਾ ਦੀ ਸਮੀਖਿਆ ਕਰਦਿਆਂ ਸੋਮਵਾਰ ਨੂੰ ਕਿਹਾ ਕਿ 15 ਅਕਤੂਬਰ ਤੋਂ ਰੋਜ਼ਾਨਾ 5000 ਸ਼ਰਧਾਲੂਆਂ ਦੀ ਥਾਂ 7000 ਸ਼ਰਧਾਲੂਆਂ ਨੂੰ ਯਾਤਰਾ ਦੀ ਮਨਜ਼ੂਰੀ ਮਿਲੇਗੀ।
ਇਹ ਵੀ ਪੜ੍ਹੋ : ਬੁਰੀ ਖ਼ਬਰ : 'ਪੰਜਾਬ' 'ਚ 'ਬਲੈਕ ਆਊਟ' ਦੀ ਸੰਭਾਵਨਾ, ਬਚਿਆ ਸਿਰਫ 3 ਦਿਨਾਂ ਦਾ ਕੋਲਾ
ਉਨ੍ਹਾਂ ਕਿਹਾ ਕਿ ਯਾਤਰਾ ਦੀ ਰਜਿਸਟ੍ਰੇਸ਼ਨ ਕਾਊਂਟਰਾ ਦੀ ਬਜਾਏ ਆਨਲਾਈਨ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ੱਤ ਚੰਡੀ ਮਹਾਯੱਗ ਦਾ ਆਯੋਜਨ ਸ਼੍ਰਾਈਨ ਬੋਰਡ ਵੱਲੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਜੀ ਦੀ ਪਵਿੱਤਰ ਗੁੱਫਾ ’ਤੇ ਨਰਾਤਿਆਂ ਦੌਰਾਨ ਕੀਤਾ ਜਾਵੇਗਾ। ਕੁਮਾਰ ਨੇ ਕਿਹਾ ਕਿ ਨਰਾਤਿਆਂ ਦੇ ਮੌਕੇ 'ਤੇ ਮਾਤਾ ਵੈਸ਼ਨੋ ਦੇਵੀ ਮੰਦਰ ਨੂੰ ਫੁੱਲਾਂ ਨਾਲ ਸਜਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਗੁਰਦੁਆਰੇ 'ਚ ਮੱਥਾ ਟੇਕਣ ਆਏ ਨੌਜਵਾਨ ਦੀ ਘਟੀਆ ਹਰਕਤ, ਗ੍ਰੰਥੀ ਨੇ ਰੰਗੇ ਹੱਥੀਂ ਕੀਤਾ ਕਾਬੂ
ਸੀ. ਈ. ਓ. ਨੇ ਕਿਹਾ ਕਿ ਨਰਾਤਿਆਂ ਦੌਰਾਨ ਸ਼ਰਧਾਲੂਆਂ ਦੇ ਵੱਡੀ ਗਿਣਤੀ 'ਚ ਆਉਣ ਦੇ ਮੱਦੇਨਜ਼ਰ ਕਟੜਾ ਅਤੇ ਭਵਨ ਵਿਚਕਾਰ 15 ਅਕਤੂਬਰ ਤੋਂ ਪਿੱਠੂ ਅਤੇ ਪਾਲਕੀ ਸੇਵਾਵਾਂ ਦੇ ਸੰਚਾਲਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂਆਂ, ਬੋਰਡ ਦੇ ਮੁਲਾਜ਼ਮਾਂ ਅਤੇ ਸੇਵਾ ਦੇਣ ਵਾਲਿਆਂ ਦੀ ਸਿਹਤ ਸੁਰੱਖਿਆ ਯਕੀਨੀ ਕਰਨ ਲਈ ਸਰਕਾਰ ਵੱਲੋਂ ਸੁਰੱਖਿਆ ਉਪਾਵਾਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਟਿਆਲਾ ਪੁਲਸ ਨੂੰ ਸਫ਼ਲਤਾ, ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਸਾਥੀ ਅਸਲੇ ਸਣੇ ਗ੍ਰਿਫ਼ਤਾਰ
ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਐਸ. ਓ. ਪੀ. ਜਾਰੀ ਕੀਤੀ ਜਾਵੇਗੀ। ਕੁਮਾਰ ਨੇ ਪਾਣੀ ਦੀ ਵਿਵਸਥਾ, ਮੰਦਰ ਮਾਰਗ 'ਚ ਬਿਜਲੀ ਸਪਲਾਈ ਸਮੇਤ ਕਈ ਪ੍ਰਬੰਧਾਂ ਦਾ ਜਾਇਜ਼ਾ ਲਿਆ।