ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ''ਚ ਹੋਇਆ ਵੱਡਾ ''ਚਮਤਕਾਰ'' ! ਭੈਣ ਨੂੰ ਅਚਾਨਕ ਮਿਲਿਆ 5 ਸਾਲ ਪਹਿਲਾਂ ਵਿਛੜਿਆ ਭਰਾ
Tuesday, Apr 14, 2026 - 11:52 AM (IST)
ਜੰਮੂ- ਕਹਿੰਦੇ ਹਨ ਕਿ 'ਮਾਂ' ਸਭ ਜਾਣਦੀ ਹੈ ਅਤੇ ਇਕ ਭੈਣ ਦੀ ਸੱਚੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ। ਅਜਿਹਾ ਹੀ ਇਕ 'ਚਮਤਕਾਰ' ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ 5 ਸਾਲਾਂ ਤੋਂ ਵਿਛੜਿਆ ਇਕ ਭਰਾ ਆਪਣੀ ਭੈਣ ਨੂੰ ਅਚਾਨਕ ਮਿਲ ਗਿਆ। ਇਸ ਭਾਵੁਕ ਮਿਲਾਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਜਾਣਕਾਰੀ ਅਨੁਸਾਰ, ਕਰੀਬ 5 ਸਾਲ ਪਹਿਲਾਂ ਇਕ ਪਰਿਵਾਰ ਦਾ ਲਾਡਲਾ ਪੁੱਤਰ ਅਚਾਨਕ ਲਾਪਤਾ ਹੋ ਗਿਆ ਸੀ। ਪਰਿਵਾਰ ਨੇ ਉਸ ਦੀ ਭਾਲ 'ਚ ਜ਼ਮੀਨ-ਆਸਮਾਨ ਇਕ ਕਰ ਦਿੱਤਾ, ਪੁਲਸ ਦੇ ਚੱਕਰ ਕੱਟੇ ਅਤੇ ਹਰ ਗਲੀ-ਮੁਹੱਲਾ ਛਾਣਿਆ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਹੌਲੀ-ਹੌਲੀ ਲੋਕਾਂ ਨੇ ਆਸ ਛੱਡ ਦਿੱਤੀ ਸੀ, ਪਰ ਭੈਣ ਦਾ ਵਿਸ਼ਵਾਸ ਅਟੱਲ ਰਿਹਾ। ਉਹ ਹਰ ਰੋਜ਼ ਮਾਤਾ ਰਾਣੀ ਅੱਗੇ ਆਪਣੇ ਭਰਾ ਦੀ ਸਲਾਮਤੀ ਅਤੇ ਵਾਪਸੀ ਦੀ ਜ਼ਿੱਦ ਕਰਦੀ ਸੀ।
Sister Found Her Brother After 5 Years In The Court Of Vaishno Mata Ji 🥹❤️ pic.twitter.com/kVGKYylYlx
— SURAJ (@SURAJ_624) April 13, 2026
ਅਰਧਕੁਵਾਰੀ ਕੋਲ ਇੰਝ ਹੋਇਆ ਮਿਲਾਪ
ਇਹ ਭੈਣ ਜਦੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜੰਮੂ ਪਹੁੰਚੀ, ਤਾਂ ਚੜ੍ਹਾਈ ਦੌਰਾਨ ਅਰਧਕੁਵਾਰੀ ਦੇ ਕੋਲ ਉਸ ਦੀ ਨਜ਼ਰ ਇਕ ਬਦਹਾਲ ਸਥਿਤੀ 'ਚ ਬੈਠੇ ਨੌਜਵਾਨ 'ਤੇ ਪਈ। ਉਹ ਨੌਜਵਾਨ ਫਟੇ-ਪੁਰਾਣੇ ਕੱਪੜਿਆਂ 'ਚ ਇਕ ਭਿਖਾਰੀ ਵਾਂਗ ਉੱਥੇ ਬੈਠਾ ਸੀ ਅਤੇ ਉਸ ਦੇ ਚਿਹਰੇ 'ਤੇ ਵਕਤ ਦੀ ਮਾਰ ਸਾਫ਼ ਦਿਖਾਈ ਦੇ ਰਹੀ ਸੀ। ਜਦੋਂ ਭੈਣ ਨੇ ਨੇੜੇ ਜਾ ਕੇ ਦੇਖਿਆ ਤਾਂ ਉਸ ਦੀ ਰੂਹ ਕੰਬ ਗਈ, ਉਹ ਉਸ ਦਾ ਆਪਣਾ ਛੋਟਾ ਭਰਾ ਹੀ ਸੀ। ਆਪਣੇ ਵਿਛੜੇ ਭਰਾ ਨੂੰ ਪਛਾਣਦਿਆਂ ਹੀ ਭੈਣ ਧਾਹਾਂ ਮਾਰ ਕੇ ਰੋਣ ਲੱਗੀ। ਦੋਵਾਂ ਨੂੰ ਇਕ-ਦੂਜੇ ਨਾਲ ਲਿਪਟ ਕੇ ਰੋਂਦੇ ਦੇਖ ਉੱਥੇ ਮੌਜੂਦ ਹੋਰ ਸ਼ਰਧਾਲੂਆਂ ਦੀਆਂ ਅੱਖਾਂ ਵੀ ਭਰ ਆਈਆਂ। ਲੋਕ ਇਸ ਘਟਨਾ ਨੂੰ ਮਾਤਾ ਦਾ ਸਾਖਸ਼ਾਤ ਚਮਤਕਾਰ ਮੰਨ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਸ਼ਰਧਾ ਸੱਚੀ ਹੋਵੇ ਤਾਂ ਪੱਥਰ ਵੀ ਬੋਲ ਪੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
