ਅਮਰਨਾਥ ਯਾਤਰਾ: 3800 ਤੋਂ ਵੱਧ ਸ਼ਰਧਾਲੂਆਂ ਦਾ ਦੂਜਾ ਜੱਥਾ ਜੰਮੂ ਤੋਂ ਹੋਇਆ ਰਵਾਨਾ
Friday, Jul 03, 2026 - 10:45 AM (IST)
ਜੰਮੂ : ਦੱਖਣੀ ਕਸ਼ਮੀਰ ਵਿੱਚ ਸਥਿਤ ਮਰਨਾਥ ਗੁਫਾ ਤੀਰਥ ਲਈ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ 3800 ਤੋਂ ਵੱਧ ਸ਼ਰਧਾਲੂਆਂ ਦਾ ਦੂਜਾ ਜੱਥਾ ਜੰਮੂ ਬੇਸ ਕੈਂਪ ਤੋਂ ਰਵਾਨਾ ਹੋਇਆ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਦੱਖਣੀ ਕਸ਼ਮੀਰ ਦੇ ਹਿਮਾਲਿਆ ਵਿੱਚ 3,880 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਤੀਰਥ ਸਥਾਨ ਦੀ 57 ਦਿਨਾਂ ਦੀ ਸਾਲਾਨਾ ਯਾਤਰਾ ਸ਼ੁੱਕਰਵਾਰ ਸਵੇਰੇ ਇੱਕੋ ਸਮੇਂ ਦੋ ਰੂਟਾਂ ਰਾਹੀਂ ਸ਼ੁਰੂ ਹੋਈ। ਇਹ ਯਾਤਰਾ 28 ਅਗਸਤ ਨੂੰ ਸਮਾਪਤ ਹੋਵੇਗੀ।
ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ
ਇਨ੍ਹਾਂ ਵਿੱਚ ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ 48 ਕਿਲੋਮੀਟਰ ਲੰਬਾ ਨੂਨਵਾਨ-ਪਹਿਲਗਾਮ ਰਸਤਾ ਅਤੇ ਗੰਦਰਬਲ ਜ਼ਿਲ੍ਹੇ ਵਿੱਚ 14 ਕਿਲੋਮੀਟਰ ਲੰਬਾ ਪਰ ਉੱਚਾ, ਬਾਲਟਾਲ ਰਸਤਾ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ 201 ਵਾਹਨਾਂ ਦੇ ਕਾਫਲੇ ਵਿੱਚ 3,865 ਸ਼ਰਧਾਲੂ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਏ। ਸੁਰੱਖਿਆ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਸ ਬਲ (CAPF) ਦੇ ਜਵਾਨਾਂ ਦੁਆਰਾ ਕਾਫਲੇ ਨੂੰ ਸੁਰੱਖਿਅਤ ਰੱਖਿਆ ਗਿਆ। ਕੁੱਲ ਸ਼ਰਧਾਲੂਆਂ ਵਿੱਚੋਂ 1,735 ਬਾਲਟਾਲ ਬੇਸ ਕੈਂਪ ਲਈ 115 ਵਾਹਨਾਂ ਵਿੱਚ ਰਵਾਨਾ ਹੋਏ, ਜਦੋਂ ਕਿ 2,130 ਸ਼ਰਧਾਲੂ 86 ਵਾਹਨਾਂ ਵਿੱਚ ਅਨੰਤਨਾਗ ਜ਼ਿਲ੍ਹੇ ਦੇ ਰਵਾਇਤੀ ਪਹਿਲਗਾਮ ਬੇਸ ਕੈਂਪ ਲਈ ਰਵਾਨਾ ਹੋਏ।
ਪੜ੍ਹੋ ਇਹ ਵੀ - ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂ ਜ਼ਰੂਰ ਪੜ੍ਹਨ ਇਹ ਖ਼ਬਰ, ਨਹੀਂ ਤਾਂ ਦਰਸ਼ਨਾਂ ਤੋਂ ਰਹਿ ਸਕਦੇ ਹੋ ਵਾਂਝੇ
ਭਗਵਤੀ ਨਗਰ ਬੇਸ ਕੈਂਪ ਵਿਖੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸ਼ਰਧਾਲੂਆਂ ਨੇ "ਬਮ ਬਮ ਭੋਲੇ" "ਹਰ ਹਰ ਮਹਾਦੇਵ" ਅਤੇ "ਜੈ ਬਰਫਾਨੀ ਬਾਬਾ ਕੀ" ਦੇ ਨਾਅਰੇ ਲਗਾਏ, ਜਿਸ ਨਾਲ ਇੱਕ ਸ਼ਰਧਾਪੂਰਨ ਮਾਹੌਲ ਪੈਦਾ ਹੋਇਆ। ਬਹੁਤ ਸਾਰੇ ਸ਼ਰਧਾਲੂਆਂ ਨੇ ਯਾਤਰਾ ਦੇ ਸ਼ਾਂਤੀਪੂਰਨ ਅਤੇ ਸੁਚਾਰੂ ਸੰਚਾਲਨ ਲਈ ਕੀਤੇ ਗਏ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਪ ਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ ਭਗਵਤੀ ਨਗਰ ਬੇਸ ਕੈਂਪ ਤੋਂ 4,822 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ਼ੁੱਕਰਵਾਰ ਨੂੰ ਦੂਜੇ ਜਥੇ ਦੀ ਰਵਾਨਗੀ ਦੇ ਨਾਲ ਵੀਰਵਾਰ ਤੋਂ ਹੁਣ ਤੱਕ ਕੁੱਲ 8,687 ਸ਼ਰਧਾਲੂ ਜੰਮੂ ਬੇਸ ਕੈਂਪ ਤੋਂ ਕਸ਼ਮੀਰ ਘਾਟੀ ਲਈ ਰਵਾਨਾ ਹੋ ਚੁੱਕੇ ਹਨ।
ਪੜ੍ਹੋ ਇਹ ਵੀ - ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਅੱਜ ਤੋਂ ਸ਼ੁਰੂ ਹੋਈ ਸ੍ਰੀ ਅਮਰਨਾਥ ਯਾਤਰਾ, ਪੈ ਰਿਹਾ ਭਾਰੀ ਮੀਂਹ (ਤਸਵੀਰਾਂ)
ਯਾਤਰਾ ਕਾਫਲਿਆਂ ਦੀ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਅਤੇ ਸਾਰੇ ਸਟਾਪਓਵਰ ਕੈਂਪਾਂ 'ਤੇ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਹਨ। ਇਸ ਤੋਂ ਇਲਾਵਾ ਸਾਲਾਨਾ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਭਗਵਤੀ ਨਗਰ ਬੇਸ ਕੈਂਪ ਅਤੇ ਇਸਦੇ ਆਲੇ-ਦੁਆਲੇ ਬਹੁ-ਪੱਧਰੀ ਸੁਰੱਖਿਆ ਪ੍ਰਣਾਲੀ ਨੂੰ ਵੀ ਸਰਗਰਮ ਕੀਤਾ ਗਿਆ ਹੈ।
ਪੜ੍ਹੋ ਇਹ ਵੀ - ਨਹੀਂ ਦੇਖਿਆ ਹੋਣਾ ਅਜਿਹਾ ਐਕਸੀਡੈਂਟ! ਰੇਲਿੰਗ ਪਾਰ ਕਰ ਸਰੀਏ 'ਚ ਫ਼ਸ ਗਈ ਗੱਡੀ, ਸੈਲਾਨੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
