PM ਮੋਦੀ ਨੇ ਅਮਰਾਥ ਯਾਤਰੀਆਂ ਲਈ ਲਿਖਿਆ ਪੱਤਰ, ਇਨ੍ਹਾਂ 5 ਸੰਕਲਪਾਂ ਨੂੰ ਅਪਣਾਉਣ ਦੀ ਕੀਤੀ ਅਪੀਲ

Friday, Jul 03, 2026 - 11:25 AM (IST)

PM ਮੋਦੀ ਨੇ ਅਮਰਾਥ ਯਾਤਰੀਆਂ ਲਈ ਲਿਖਿਆ ਪੱਤਰ, ਇਨ੍ਹਾਂ 5 ਸੰਕਲਪਾਂ ਨੂੰ ਅਪਣਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਸ ਯਾਤਰਾ ਨੂੰ ਭਾਰਤ ਦੀ ਅਧਿਆਤਮਿਕ ਵਿਰਾਸਤ ਅਤੇ ਸੱਭਿਆਚਾਰਕ ਏਕਤਾ ਦਾ ਇਕ ਸਥਾਈ ਪ੍ਰਤੀਕ ਦੱਸਿਆ ਅਤੇ ਸਾਰੇ ਤੀਰਥ ਯਾਤਰੀਆਂ ਦੀ ਸੁਰੱਖਿਆ ਅਤੇ ਕੁਸ਼ਲਤਾ ਲਈ ਪ੍ਰਾਰਥਨਾ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਬਰਫਾਨੀ ਦਾ ਆਸ਼ੀਰਵਾਦ ਪਾਉਣ ਲਈ ਕੀਤੀ ਜਾਣ ਵਾਲੀ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਦਾ ਦੇਸ਼ ਦੀ ਅਧਿਆਤਮਿਕ ਪਰੰਪਰਾਵਾਂ 'ਚ ਇਕ ਸਦੀਵੀ ਸਥਾਨ ਰੱਖਦੀ ਹੈ।

ਪੀਐੱਮ ਮੋਦੀ ਨੇ ਕਿਹਾ,''ਬਾਬਾ ਬਰਫਾਨੀ ਦਾ ਆਸ਼ੀਰਵਾਦ ਪਾਉਣ ਲਈ ਕੀਤੀ ਜਾਣ ਵਾਲੀ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਸਾਡੀ ਅਧਿਆਤਮਿਕ ਪਰੰਪਰਾ ਅਤੇ ਸੱਭਿਆਚਾਰ ਏਕਤਾ ਦਾ ਇਕ ਸਦੀਵੀ ਅਧਿਆਏ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਭਗਵਾਨ ਸ਼ਿਵ ਦੇ ਭਗਤਾਂ ਦੀ ਇਹ ਯਾਤਰਾ ਹਰ ਤਰ੍ਹਾਂ ਨਾਲ ਸੁਰੱਖਿਅਤ, ਸ਼ਾਂਤੀਪੂਰਨ ਅਤੇ ਸ਼ੁੱਭ ਹੋਵੇ। ਇਸ ਪਵਿੱਤਰ ਮੌਕੇ, ਮੈਂ ਸ਼ਰਧਾਲੂਆਂ ਲਈ 5 ਸੰਕਲਪਾਂ ਦਾ ਜ਼ਿਕਰ ਕਰਦੇ ਹੋਏ ਆਪਣਾ ਸੰਦੇਸ਼ ਸਾਂਝਾ ਕਰ ਰਿਹਾ ਹਾਂ।''

ਉਨ੍ਹਾਂ ਕਿਹਾ ਕਿ ਪਹਿਲਾ ਸੰਕਲਪ- ਅਮਰਨਾਥ ਯਾਤਰਾ ਦੌਰਾਨ ਸਫਾਈ ਨਿਯਮਾਂ ਦੀ ਪਾਲਣਾ ਕਰਨਾ ਅਤੇ ਪੂਰੇ ਰਸਤੇ 'ਚ ਸਫਾਈ ਬਣਾਈ ਰੱਖਣ 'ਚ ਯੋਗਦਾਨ ਪਾਉਣਾ ਹੈ। ਦੂਜਾ ਸੰਕਲਪ- ਸਾਰੇ ਪ੍ਰਸ਼ਾਸਕੀ ਆਦੇਸ਼ਾਂ, ਟ੍ਰੈਫਿਕ ਨਿਯਮਾਂ ਅਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨਾ ਹੈ। ਯਾਤਰਾ ਦੌਰਾਨ, ਮੀਂਹ ਕਾਰਨ ਫਿਸਲਣ ਅਤੇ ਠੰਡੀਆਂ ਸਥਿਤੀਆਂ ਪ੍ਰਤੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਤੀਜਾ ਸੰਕਲਪ- "ਵੋਕਲ ਫਾਰ ਲੋਕਲ" ਦੀ ਭਾਵਨਾ ਨਾਲ ਯਾਤਰਾ ਖਰਚਿਆਂ ਦਾ ਘੱਟੋ-ਘੱਟ 10 ਫੀਸਦੀ ਸਥਾਨਕ ਉਤਪਾਦਾਂ ਨੂੰ ਖਰੀਦਣ ਲਈ ਵਰਤਣਾ ਹੈ। ਇਹ ਜੰਮੂ-ਕਸ਼ਮੀਰ 'ਚ ਪਰਿਵਾਰਾਂ ਅਤੇ ਨੌਜਵਾਨਾਂ ਦੀ ਰੋਜ਼ੀ-ਰੋਟੀ ਨੂੰ ਵੀ ਮਜ਼ਬੂਤ ​​ਕਰੇਗਾ। ਚੌਥਾ ਸੰਕਲਪ- ਬਾਬਾ ਅਮਰਨਾਥ ਯਾਤਰਾ ਦੇ ਸਮਾਪਤੀ ਦਿਨ, ਯਾਨੀ ਰੱਖੜੀ 'ਤੇ ਕਿਸੇ ਭਰਾ ਜਾਂ ਭੈਣ ਨੂੰ ਇਕ ਪੌਦਾ ਭੇਟ ਕਰਨਾ ਹੈ ਅਤੇ "ਏਕ ਪੇਡ ਮਾਂ ਕੇ ਨਾਮ" ਮੁਹਿੰਮ ਨੂੰ ਅੱਗੇ ਵਧਾਉਣਾ ਹੈ। ਪੰਜਵਾਂ ਸੰਕਲਪ- ਪਹਿਲਾਂ ਰਾਸ਼ਟਰ ਦੀ ਭਾਵਨਾ ਨਾਲ ਸਾਲ ਭਰ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਓ ਅਤੇ ਇਕ ਵਿਕਸਿਤ ਭਾਰਤ ਦੇ ਨਿਰਮਾਣ 'ਚ ਸਰਗਰਮੀ ਨਾਲ ਯੋਗਦਾਨ ਪਾਓ। ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ, "ਬਾਬਾ ਬਰਫਾਨੀ ਸਾਨੂੰ ਸਾਰਿਆਂ ਨੂੰ ਆਪਣੇ ਫਰਜ਼ਾਂ ਪ੍ਰਤੀ ਹੋਰ ਸਮਰਪਿਤ ਕਰਨ, ਤਾਂ ਜੋ ਇਕੱਠੇ ਅਸੀਂ ਇਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰ ਸਕੀਏ।"

PunjabKesari

ਹਰ ਸਾਲ ਹੋਣ ਵਾਲੀ ਸ਼੍ਰੀ ਅਮਰਨਾਥ ਯਾਤਰਾ 'ਚ ਪੂਰੇ ਭਾਰਤ ਤੋਂ ਲੱਖਾਂ ਸ਼ਰਧਾਲੂ ਆਉਂਦੇ ਹਨ। ਉਹ ਜੰਮੂ-ਕਸ਼ਮੀਰ ਦੇ ਹਿਮਾਲਿਆ 'ਚ ਸਥਿਤ ਪਵਿੱਤਰ ਗੁਫਾ ਮੰਦਰ ਦੀ ਯਾਤਰਾ ਕਰਦੇ ਹਨ ਤਾਂ ਕਿ ਕੁਦਰਤੀ ਰੂਪ ਨਾਲ ਬਣੇ ਬਰਫ਼ ਦੇ ਸ਼ਿਵਲਿੰਗ ਦੀ ਪੂਜਾ ਕਰ ਸਕਣ, ਜਿਸ ਨੂੰ ਭਗਵਾਨ ਸ਼ਿਵ ਦਾ ਰੂਪ ਮੰਨਿਆ ਜਾਂਦਾ ਹੈ। ਇਹ ਤੀਰਥ ਯਾਤਰਾ ਕੇਂਦਰ ਸਰਕਾਰ, ਜੰਮੂ ਕਸ਼ਮੀਰ ਪ੍ਰਸ਼ਾਸਨ, ਸੁਰੱਖਿਆ ਫੋਰਸਾਂ ਅਤੇ ਮੰਦਰ ਅਧਿਕਾਰੀਆਂ ਵਲੋਂ ਉਪਲੱਬਧ ਕਰਵਾਏ ਗਏ ਸੁਰੱਖਿਆ ਇੰਤਜ਼ਾਮਾਂ ਅਤੇ ਵਿਆਪਕ ਲੌਜਿਸਟਿਕ ਸਹਿਯੋਗ ਨਾਲ ਆਯੋਜਿਤ ਕੀਤੀ ਜਾਂਦੀ ਹੈ। ਇਸ ਸਾਲ, ਰਵਾਇਤੀ ਪਹਿਲਗਾਮ ਅਤੇ ਬਾਲਟਾਲ ਮਾਰਗਾਂ 'ਤੇ ਤੀਰਥ ਯਾਤਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਵਿਆਪਕ ਉਪਾਅ ਕੀਤੇ ਜਾਂਦੇ ਹਨ। ਇਨ੍ਹਾਂ 'ਚ ਮੈਡੀਕਲ ਸਹੂਲਤਾਂ, ਆਫ਼ਤ ਰਾਹਤ ਟੀਮਾਂ, ਟਰੈਫਿਕ ਪ੍ਰਬੰਧਨ ਅਤੇ ਬਿਹਤਰ ਸੁਰੱਖਿਆ ਵਿਵਸਥਾ ਸ਼ਾਮਲ ਹਨ। ਇਸ ਤੀਰਥ ਯਾਤਰਾ ਨੂੰ ਨਾ ਸਿਰਫ਼ ਡੂੰਘੀ ਧਾਰਮਿਕ ਆਸਥਾ ਦੇ ਪ੍ਰਗਟਾਵੇ ਵਜੋਂ ਸਗੋਂ ਭਾਰਤ ਦੀ ਸਥਾਈ ਅਧਿਆਤਮਿਕ ਪਰੰਪਰਾਵਾਂ ਅਤੇ ਰਾਸ਼ਟਰੀ ਏਕਤਾ ਦੇ ਪ੍ਰਤੀਕ ਵਜੋਂ ਵੀ ਵਿਆਪਕ ਰੂਪ ਨਾਲ ਦੇਖਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News