4 ਨਰਾਤਿਆਂ ''ਚ 1.70 ਲੱਖ ਸ਼ਰਧਾਲੂ ਪਹੁੰਚੇ ਮਾਂ ਵੈਸ਼ਣੋ ਦੇਵੀ ਦੇ ਦਰਬਾਰ
Thursday, Oct 03, 2019 - 11:56 AM (IST)

ਕੱਟੜਾ—ਨਰਾਤਿਆਂ ਦੌਰਾਨ ਵੈਸ਼ਣੋ ਦੇਵੀ ਦੇ ਦਰਬਾਰ 'ਚ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਇਸ ਦੀ ਨਤੀਜਾ ਹੈ ਕਿ ਪਹਿਲੇ 4 ਨਰਾਤਿਆਂ ਦੌਰਾਨ ਲਗਭਗ 1.70 ਲੱਖ ਸ਼ਰਧਾਲੂਆਂ ਵੱਲੋਂ ਵੈਸ਼ਣੇ ਦੇਵੀ ਦਰਬਾਰ ਪਹੁੰਚ ਕੇ ਦਰਸ਼ਨ ਕਰ ਚੁੱਕੇ ਹਨ। ਯਾਤਰਾ 'ਚ ਇਸ ਤਰ੍ਹਾਂ ਦੇ ਵਾਧੇ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਸਰਦੀ ਰੁੱਤ ਦੇ ਨਰਾਤਿਆਂ ਦੌਰਾਨ ਲਗਭਗ 3.5 ਲੱਖ ਸ਼ਰਧਾਲੂ ਵੈਸ਼ਣੋ ਦੇਵੀ ਭਵਨ 'ਚ ਦਰਸ਼ਨ ਕਰਨਗੇ।
ਰਜਿਸਟਰਡ ਰੂਮ ਤੋਂ ਮਿਲੇ ਅੰਕੜਿਆਂ ਮੁਤਾਬਕ ਪਹਿਲੇ ਨਰਾਤੇ 'ਤੇ 48,953 ਸ਼ਰਧਾਲੂ , ਦੂਜੇ ਨਰਾਤੇ 'ਤੇ 39,000 ਸ਼ਰਧਾਲੂ ਅਤੇ ਤੀਜੇ ਨਰਾਤੇ 'ਤੇ 35,000 ਸ਼ਰਧਾਲੂਆਂ ਵੱਲੋਂ ਵੈਸ਼ਣੋ ਦੇਵੀ ਭਵਨ 'ਤੇ ਦਰਸ਼ਨ ਕੀਤੇ ਗਏ। ਇਸ ਦੌਰਾਨ ਚੌਥੇ ਨਰਾਤੇ 'ਤੇ ਮਿਲੀ ਜਾਣਕਾਰੀ ਮੁਤਾਬਕ 38,000 ਸ਼ਰਧਾਲੂਆਂ ਵੱਲੋਂ ਯਾਤਰਾ ਪਰਚੀ ਲੈ ਕੇ ਭਵਨ ਵੱਲ ਰਵਾਨਗੀ ਕੀਤੀ ਗਈ ਸੀ। ਮਾਹਰਾਂ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਰਜਿਸਟਰਡ ਰੂਮ ਬੰਦ ਹੋਣ ਤੱਕ ਲਗਭਗ 45,000 ਸ਼ਰਧਾਲੂ ਭਵਨ ਵੱਲ ਰਵਾਨਾ ਹੋਣਗੇ।
ਯਾਤਰੀ 'ਚ ਸ਼੍ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਯਾਤਰਾ ਮਾਰਗ 'ਤੇ ਹਰ ਉੱਚਿਤ ਪ੍ਰਬੰਧ ਕੀਤੇ ਗਏ ਹਨ। ਨਰਾਤਿਆਂ ਨੂੰ ਦੇਖਦੇ ਹੋਏ ਬੋਰਡ ਪ੍ਰਸ਼ਾਸਨ ਯਾਤਰਾ ਮਾਰਗ ਸਮੇਤ ਦਰਬਾਰ 'ਤੇ ਬਣੇ ਰੈਸਟੋਰੈਂਟਾਂ 'ਚ ਯਾਤਰੀਆਂ ਨੂੰ ਫਲ ਵੀ ਉਪਲੱਬਧ ਕਰਵਾ ਰਿਹਾ ਹੈ।