ਨਵਰਾਤਿਆਂ 'ਚ ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

Wednesday, Apr 07, 2021 - 01:40 PM (IST)

ਚਿੰਤਪੂਰਨੀ- ਮਾਤਾ ਚਿੰਤਪੂਰਨੀ ਚੈਤਰ ਨਵਰਾਤੇ ਮੇਲਾ ਇਸ ਸਾਲ 13 ਤੋਂ 21 ਅਪ੍ਰੈਲ ਤੱਕ ਆਯੋਜਿਤ ਹੋਵੇਗਾ। ਐਡੀਸ਼ਨਲ ਡਿਪਟੀ ਕਮਿਸ਼ਨਰ ਊਨਾ ਡਾ. ਅਮਿਤ ਕੁਮਾਰ ਸ਼ਰਮਾ ਨੇ ਮੰਗਲਵਾਰ ਨੂੰ ਮੇਲੇ ਦੇ ਸਫ਼ਲ ਆਯੋਜਨ ਲਈ ਚਿੰਤਪੂਰਨੀ ਸਦਨ 'ਚ ਆਯੋਜਿਤ ਬੈਠਕ ਦੀ ਪ੍ਰਧਾਨਗੀ ਕੀਤੀ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮੇਲਾ ਖੇਤਰ ਨੂੰ 4 ਸੈਕਟਰਾਂ 'ਚ ਵੰਡਿਆ ਜਾਵੇਗਾ ਅਤੇ ਇਨ੍ਹਾਂ 'ਚੋਂ 450 ਤੋਂ ਵੱਧ ਪੁਲਸ ਅਤੇ ਹੋਮ ਗਾਰਡ ਜਵਾਨ ਤਾਇਨਾਤ ਹੋਣਗੇ। ਮੇਲੇ ਦੌਰਾਨ ਮੰਦਰ ਸਵੇਰੇ 5 ਤੋਂ ਰਾਤ 10 ਵਜੇ ਤੱਕ ਸ਼ਰਧਾਲੂਆਂ ਲਈ ਖੁੱਲ੍ਹਾ ਰਹੇਗਾ। 

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਨੇ ਚੁੱਕਿਆ ਵੱਡਾ ਕਦਮ, ਇਨ੍ਹਾਂ ਚੀਜ਼ਾਂ 'ਤੇ ਲੱਗੀ ਰੋਕ

ਨਾਰੀਅਲ ਚੜ੍ਹਾਉਣ ਅਤੇ ਢੋਲ ਵਜਾਉਣ 'ਤੇ ਰਹੇਗੀ ਪਾਬੰਦੀ
ਮੇਲੇ ਦੌਰਾਨ ਸ਼ਰਧਾਲੂਆਂ ਵਲੋਂ ਚੜ੍ਹਾਏ ਜਾਣ ਵਾਲੇ ਨਾਰੀਅਲ, ਢੋਲ, ਲਾਊਡ ਸਪੀਕਰ ਅਤੇ ਚਿਮਟਾ ਆਦਿ ਵਜਾਉਣ 'ਤੇ ਪੂਰਨ ਪਾਬੰਦੀ ਰਹੇਗੀ। ਮੇਲੇ ਦੌਰਾਨ ਲੰਗਰ ਅਤੇ ਭੰਡਾਰੇ ਲਗਾਉਣ ਦੀ ਮਨਜ਼ੂਰੀ ਨਹੀਂ ਰਹੇਗੀ। ਕੋਰੋਨਾ ਲਾਗ਼ ਨੂੰ ਦੇਖਦੇ ਹੋਏ ਸ਼ਰਧਾਲੂਆਂ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ। ਕੋਵਿਡ ਵਾਇਰਸ ਦੀ ਰੋਕਥਾਮ ਲਈ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਯਕੀਨੀ ਕੀਤਾ ਜਾਵੇਗਾ ਅਤੇ ਪ੍ਰਸਾਦ ਚੜ੍ਹਾਉਣ ਸੰਬੰਧੀ ਐੱਸ.ਓ.ਪੀ. ਜਲਦ ਹੀ ਜਾਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 3 ਮਹੀਨਿਆਂ ’ਚ 13 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਕੀਤੇ ਦਰਸ਼ਨ

3 ਥਾਂਵਾਂ 'ਤੇ ਮਿਲੇਗੀ ਦਰਸ਼ਨ ਪਰਚੀ
ਸ਼ਰਧਾਲੂਆਂ ਲਈ ਦਰਸ਼ਨ ਪਰਚੀ ਜ਼ਰੂਰੀ ਹੋਵੇਗੀ ਅਤੇ ਇਹ ਪਰਚੀ 3 ਥਾਂਵਾਂ ਤੋਂ ਪ੍ਰਾਪਤ ਕੀਤੀ ਜਾ ਸਕੇਗੀ। ਦਰਸ਼ਨ ਪਰਚੀ ਏ.ਡੀ.ਬੀ. ਭਵਨ, ਚਿੰਤਪੂਰਨੀ ਬੱਸ ਸਟੈਂਡ ਪਾਰਕਿੰਗ ਅਤੇ ਸ਼ੰਭੂ ਬੈਰੀਅਰ ਤੋਂ ਪ੍ਰਾਪਤ ਕੀਤੀ ਜਾ ਸਕੇਗੀ। ਛੋਟੇ ਵਾਹਨਾਂ 'ਚ ਆਉਣ ਵਾਲੇ ਸ਼ਰਧਾਲੂਆਂ ਲਈ ਪਾਰਕਿੰਗ ਦੀ ਵਿਵਸਥਾ ਭਰਵਾਈ ਅਤੇ ਏ.ਡੀ.ਬੀ. ਭਵਨ 'ਚ ਕੀਤੀ ਜਾਵੇਗੀ, ਜਦੋਂ ਕਿ ਭਾਰੀ ਵਾਹਨਾਂ ਲਈ ਵੀ ਭਰਵਾਈ 'ਚ ਹੀ ਪ੍ਰਬੰਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਭਗਤਾਂ ’ਚ ਭਾਰੀ ਉਤਸ਼ਾਹ, ਕਰਵਾਈ ਅਡਵਾਂਸ ਰਜਿਸਟ੍ਰੇਸ਼ਨ


DIsha

Content Editor

Related News