ਅਰਬਾਂ ਦੀ ਧੋਖਾਧੜੀ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਨੌਕਰ ਦੇ ਨਾਂ ’ਤੇ ਜਮ੍ਹਾਂ ਕਰਵਾਇਆ ਸੀ 30 ਲੱਖ ਦਾ ਸੋਨਾ
Wednesday, Aug 09, 2023 - 11:56 AM (IST)
ਨੋਇਡਾ (ਅਨਸ)- ਪੁਲਸ ਕਮਿਸ਼ਨਰੇਟ ਗੌਤਮ ਬੁੱਧ ਨਗਰ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਡਰਾਈ ਫਰੂਟ ਫਰਾਡ ਮਾਮਲੇ ਦੇ ਮਾਸਟਰਮਾਈਂਡ ਮੋਹਿਤ ਗੋਇਲ ਦਾ 30 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਇਹ ਸੋਨਾ ਨੌਕਰ ਦੇ ਨਾਂ ’ਤੇ ਮੁਥੂਟ ਫਾਈਨਾਂਸ ’ਚ ਜਮ੍ਹਾ ਰੱਖਿਆ ਗਿਆ ਸੀ। 12 ਜਨਵਰੀ, 2021 ਨੂੰ ਸੈਕਟਰ-58 ਥਾਣਾ ਪੁਲਸ ਨੇ ਸੈਕਟਰ-50 ਸਥਿਤ ਮੇਘਦੂਤ ਸੋਸਾਇਟੀ ਦੇ ਮੋਹਿਤ ਗੋਇਲ ਅਤੇ ਰਾਜਸਥਾਨ ਨਿਵਾਸੀ ਓਮ ਪ੍ਰਕਾਸ਼ ਜਾਂਗਿੜ ਨੂੰ ਗ੍ਰਿਫਤਾਰ ਕੀਤਾ ਸੀ। ਦੋਨਾਂ ਨੇ ਸੈਕਟਰ-62 ਕੋਰੇਂਥਮ ਟਾਵਰ ਵਿਚ ਦੁਬਈ ਡਰਾਈ ਫਰੂਟ ਐਂਡ ਸਪਾਈਸ ਹੱਬ ਨਾਂ ਨਾਲ ਫਰਜ਼ੀ ਟਰੇਡਿੰਗ ਕੰਪਨੀ ਬਣਾਈ ਸੀ।
ਇਹ ਵੀ ਪੜ੍ਹੋ : ਕੇਜਰੀਵਾਲ ਕੈਬਨਿਟ 'ਚ ਹੋਇਆ ਫੇਰਬਦਲ, ਉੱਪ ਰਾਜਪਾਲ ਨੂੰ ਭੇਜੀ ਗਈ ਫ਼ਾਈਲ
ਇਹ ਲੋਕ ਦੇਸ਼ਭਰ ਦੀਆਂ ਵੱਖ-ਵੱਖ ਫਰਮਾਂ ਤੋਂ ਮੇਵੇ, ਤੇਲ ਅਤੇ ਮਸਾਲੇ ਖਰੀਦਦੇ ਸਨ। ਫਰਮ ਸੰਚਾਲਕਾਂ ਦਾ ਭਰੋਸਾ ਜਿੱਤਣ ਲਈ ਦੋਸ਼ੀ 40 ਫੀਸਦੀ ਕੈਸ਼ ਐਡਵਾਂਸ ਵਿਚ ਦਿੰਦੇ ਸਨ। ਫਿਰ ਉਨ੍ਹਾਂ ਤੋਂ ਲੱਖਾਂ ਰੁਪਏ ਦੇ ਮੇਵੇ ਸਮੇਤ ਹੋਰ ਸਾਮਾਨ ਲੈ ਕੇ ਬਕਾਇਆ ਨਹੀਂ ਦਿੰਦੇ ਸਨ। ਦੋਸ਼ੀਆਂ ਨੇ ਦੇਸ਼ਭਰ ਦੇ ਸੈਂਕੜੇ ਲੋਕਾਂ ਤੋਂ ਦੋ ਅਰਬ ਤੋਂ ਜ਼ਿਆਦਾ ਰੁਪਏ ਦੀ ਠੱਗੀ ਕੀਤੀ ਸੀ। ਗਿਰੋਹ ਦਾ ਮਾਸਟਰਮਾਈਂਡ ਮੋਹਤ ਗੋਇਲ ਜੇਲ ਵਿਚ ਬੰਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8